
ਬੱਕਰੇ ਕਾਰਨ 2 ਲੋਕਾਂ ਦੀ ਮੌਤ, ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ (ਸੰਕੇਤਕ ਫੋਟੋ)
ਉੱਤਰ ਪ੍ਰਦੇਸ਼ ਦੇ ਮਾਓ (Mau News) ਜ਼ਿਲ੍ਹੇ ਦੇ ਘੋਸੀ ਕੋਤਵਾਲੀ ਖੇਤਰ ਦੇ ਭਿਖਾਰੀਪੁਰ 'ਚ 12 ਸਾਲ ਪਹਿਲਾਂ ਦੋ ਲੋਕਾਂ ਦੀ ਹੱਤਿਆ ਦੇ ਮਾਮਲੇ 'ਚ ਅਦਾਲਤ ਨੇ ਤਿੰਨ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਾਸਟ ਟਰੈਕ ਅਦਾਲਤ ਰਾਮਰਾਜ ਨੇ ਅਕਲੂ ਚੌਹਾਨ, ਜੈਚੰਦ ਅਤੇ ਰਾਮਸਰਨ ਨੂੰ ਮੌਤ ਦੀ ਸਜ਼ਾ ਦੇ ਨਾਲ-ਨਾਲ ਦਸ-ਦਸ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਜੁਰਮਾਨੇ ਦੀ ਰਕਮ ਜਮ੍ਹਾਂ ਕਰਵਾਉਣ ਤੋਂ ਬਾਅਦ ਇਸ ਦਾ 80 ਫ਼ੀਸਦੀ ਹਿੱਸਾ ਮ੍ਰਿਤਕਾਂ ਦੇ ਵਾਰਸਾਂ ਨੂੰ ਦੇਣ ਦੇ ਵੀ ਹੁਕਮ ਦਿੱਤੇ ਹਨ।
ਇਸ ਮਾਮਲੇ ਵਿੱਚ ਘੋਸੀ ਕੋਤਵਾਲੀ ਖੇਤਰ ਦੇ ਭਿਖਾਰੀਪੁਰ ਵਾਸੀ ਤੁਲਸੀ ਗੁਪਤਾ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਸੀ। ਇਲਜ਼ਾਮ ਸੀ ਕਿ 7 ਮਾਰਚ 2009 ਨੂੰ ਅਕਲੂ ਚੌਹਾਨ ਦੇ ਬੱਕਰੇ ਨੇ ਖੇਤ ਵਿੱਚ ਉਸ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ ਸੀ, ਜਿਸ ਤੋਂ ਬਾਅਦ ਕੁੱਟਣ ਕਾਰਨ ਬੱਕਰੇ ਦੀ ਮੌਤ ਹੋ ਗਈ ਸੀ।
ਇਸ ਤੋਂ ਗੁੱਸੇ 'ਚ ਆ ਕੇ ਅਕਲੂ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਤੁਲਸੀ ਦੇ ਪਿਤਾ ਰਾਮ ਸਨੇਹੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਉਸ ਦੀ ਚੀਕ ਸੁਣ ਕੇ ਉਸ ਨੂੰ ਛੁਡਾਉਣ ਆਏ ਪੱਬਰ ਨੂੰ ਵੀ ਗੋਲੀ ਮਾਰ ਦਿੱਤੀ ਗਈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।