Home /News /national /

ਨਸ਼ੇ ਵਿਚ ਟੱਲੀ ਪੁਲਿਸ ਵਾਲਾ ਕੈਦੀਆਂ ਨੂੰ ਪੇਸ਼ੀ ਲਈ ਲਿਆਇਆ, ਕੈਦੀਆਂ ਨੇ ਹੀ ਕੋਰਟ ਤੱਕ ਪਹੁੰਚਾਇਆ...

 • Share this:
  ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਵਿੱਚ ਯੂਪੀ ਪੁਲਿਸ ਦੇ ਇੱਕ ਕਾਂਸਟੇਬਲ ਦਾ  ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੈਦੀਆਂ ਨੂੰ ਮਊ ਜ਼ਿਲ੍ਹਾ ਅਦਾਲਤ 'ਚ ਲਿਆਉਣ ਵਾਲਾ ਇਹ ਸਿਪਾਹੀ ਇੰਨਾ ਨਸ਼ੇ 'ਚ ਸੀ ਕਿ ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ।

  ਜਿਸ ਕਾਂਸਟੇਬਲ ਨੂੰ ਕੈਦੀਆਂ ਨੂੰ ਆਪਣੀ ਦੇਖ-ਰੇਖ ਹੇਠ ਰੱਖਣ ਦਾ ਜ਼ਿੰਮਾ ਸੌਂਪਿਆ ਗਿਆ ਸੀ, ਉਹ ਖੁਦ ਨਸ਼ੇ ਵਿਚ ਸੀ। ਇਹ ਕਾਂਸਟੇਬਲ ਇੰਨਾ ਨਸ਼ੇ 'ਚ ਸੀ ਕਿ ਅਦਾਲਤ 'ਚ ਮੌਜੂਦ ਲੋਕਾਂ ਨਾਲ ਦੁਰਵਿਵਹਾਰ ਕਰ ਰਿਹਾ ਸੀ। ਇਸ ਦੌਰਾਨ ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜੋ ਹੁਣ ਵਾਇਰਲ ਹੋ ਗਈ ਹੈ।

  ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਵਾਰ-ਵਾਰ ਡਿੱਗ ਰਿਹਾ ਹੈ ਅਤੇ ਉਸ ਦੇ ਨਾਲ ਆਏ ਕੈਦੀ ਤੇ ਉਥੇ ਮੌਜੂਦ ਲੋਕ ਉਸ ਨੂੰ ਕਈ ਵਾਰ ਸੰਭਾਲਦੇ ਨਜ਼ਰ ਆ ਰਹੇ ਹਨ। ਸ਼ਰਾਬ ਦੇ ਨਸ਼ੇ 'ਚ ਧੁੱਤ ਇਸ ਸਿਪਾਹੀ ਦੀ ਵੀਡੀਓ ਵਾਇਰਲ ਹੋਣ 'ਤੇ ਲੋਕ ਕਈ ਸਵਾਲ ਖੜ੍ਹੇ ਕਰ ਰਹੇ ਹਨ।

  ਲੋਕ ਪੁੱਛ ਰਹੇ ਹਨ ਕਿ ਕੈਦੀ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਜਿਸ ਕਾਂਸਟੇਬਲ ਦੀ ਡਿਊਟੀ ਲਗਾਈ ਗਈ ਹੈ, ਉਹ ਖ਼ੁਦ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੈ। ਅਜਿਹੇ 'ਚ ਉਹ ਅਪਰਾਧੀਆਂ 'ਤੇ ਕਿਸ ਤਰ੍ਹਾਂ ਨਜ਼ਰ ਰੱਖੇਗਾ?
  Published by:Gurwinder Singh
  First published:

  Tags: UP Police, Viral, Viral video

  ਅਗਲੀ ਖਬਰ