Home /News /national /

ਜੇਕਰ ਹਾਲਾਤ ਸਾਧਾਰਨ ਹੋਏ ਤਾਂ ਉਹ ਭਾਰਤੀ ਪਾਇਲਟ ਅਭਿਨੰਦਨ ਨੂੰ ਰਿਹਾ ਕਰਨ ਬਾਰੇ ਸੋਚ ਸਕਦੇ ਹਾਂ: ਕੁਰੈਸ਼ੀ

ਜੇਕਰ ਹਾਲਾਤ ਸਾਧਾਰਨ ਹੋਏ ਤਾਂ ਉਹ ਭਾਰਤੀ ਪਾਇਲਟ ਅਭਿਨੰਦਨ ਨੂੰ ਰਿਹਾ ਕਰਨ ਬਾਰੇ ਸੋਚ ਸਕਦੇ ਹਾਂ: ਕੁਰੈਸ਼ੀ

 • Share this:
  ਭਾਰਤੀ ਹਵਾਈ ਸੈਨਾ ਦੇ ਜਾਂਬਾਜ਼ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਰਿਹਾ ਕਰਨ ਲਈ ਸਹਿਮਤ ਹੋਇਆ ਹੈ, ਹਾਲਾਂਕਿ ਉਸ ਨੇ ਭਾਰਤ ਸਾਮਣੇ ਸ਼ਰਤ ਰੱਖੀ ਹੈ. ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਪਾਕਿਸਤਾਨੀ ਮੀਡੀਆ ਨੂੰ ਇੱਕ ਬਿਆਨ 'ਚ ਕਿਹਾ ਹੈ, ਜੇਕਰ ਹਾਲਾਤ ਸਾਧਾਰਨ ਹੋਏ ਤਾਂ ਉਹ ਭਾਰਤੀ ਪਾਇਲਟ ਅਭਿਨੰਦਨ ਨੂੰ ਰਿਹਾ ਕਰਨ ਬਾਰੇ ਸੋਚ ਸਕਦੇ ਹਨ, ਸ਼ਾਹ ਮਹਿਮੂਦ ਕੁਰੈਸ਼ੀ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ ਵਿੱਚ ਦੋ ਭਾਰਤੀ ਲੜਾਕੂ ਜੈੱਟਾ ਨੂੰ ਮਾਰਨ ਦਾ ਦਾਅਵਾ ਕੀਤਾ ਸੀ.

  ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਪਾਕਿਸਤਾਨੀ ਹਵਾਈ ਸੈਨਾ ਦੇ ਹਮਲੇ ਦੇ ਜਵਾਬ ਦੇਣ ਦੌਰਾਨ ਭਾਰਤੀ ਹਵਾਈ ਸੈਨਾ ਦੇ ਇੱਕ ਮਿਗ 21 ਜਹਾਜ਼ ਕਰੈਸ਼ ਹੋਣ ਕਰ ਕੇ ਪਾਕਿਸਤਾਨ ਦੀ ਸਰਹੱਦ ਵਿੱਚ ਡਿੱਗਿਆ ਸੀ, ਇਸ ਜਹਾਜ਼ ਦੇ ਪਾਇਲਟ ਅਭਿਨੰਦਨ ਨੂੰ ਪਾਕਿ ਸੈਨਾ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ. ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਦੋ ਭਾਰਤੀ ਪਾਇਲਟਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਸੀ, ਪਰ ਇਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਨੇ ਕਿਹਾ ਕਿ ਇੱਕੋ ਭਾਰਤੀ ਪਾਇਲਟ ਉਨ੍ਹਾਂ ਦੇ ਕੋਲ ਹੈ.
  First published:

  Tags: Air India, Pulwama attack, Surgical strike

  ਅਗਲੀ ਖਬਰ