ਜਨਰਲ ਵਰਗ ਦੇ ਰਾਖਵੇਂਕਰਨ ਦਾ ਮਾਇਆਵਤੀ ਵੱਲੋਂ ਸਮਰਥਨ


Updated: January 8, 2019, 1:22 PM IST
ਜਨਰਲ ਵਰਗ ਦੇ ਰਾਖਵੇਂਕਰਨ ਦਾ ਮਾਇਆਵਤੀ ਵੱਲੋਂ ਸਮਰਥਨ
ਜਨਰਲ ਵਰਗ ਦੇ ਰਾਖਵੇਂਕਰਨ ਦਾ ਮਾਇਆਵਤੀ ਵੱਲੋਂ ਸਮਰਥਨ

Updated: January 8, 2019, 1:22 PM IST
ਮੋਦੀ ਸਰਕਾਰ ਵਲੋਂ ਜਨਰਲ ਵਰਗ ਦੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ 'ਚ 10 ਫ਼ੀਸਦੀ ਰਾਖਵਾਂਕਰਨ ਦੇਣ ਦੇ ਫ਼ੈਸਲੇ ਦਾ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸਵਾਗਤ ਕੀਤਾ ਹੈ।

ਇਸ ਸੰਬੰਧੀ ਅੱਜ ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਫ਼ੈਸਲੇ ਦਾ ਸਮਰਥਨ ਕਰਦੀ ਹੈ ਅਤੇ ਸੰਸਦ 'ਚ ਪੇਸ਼ ਕੀਤੇ ਜਾਣ ਵਾਲੇ ਸੰਵਿਧਾਨ ਸੋਧ ਬਿੱਲ ਦਾ ਸਮਰਥਨ ਕਰੇਗੀ। ਹਾਲਾਂਕਿ ਮਾਇਆਵਤੀ ਨੇ ਇਹ ਵੀ ਕਿਹਾ ਕਿ ਆਰਥਿਕ ਆਧਾਰ 'ਤੇ ਦਿੱਤਾ ਜਾਣ ਵਾਲਾ ਰਾਖਵਾਂਕਰਨ ਇੱਕ ਚੋਣ ਸਟੰਟ ਹੈ।

ਸਰਕਾਰ ਨੇ ਇਹ ਫ਼ੈਸਲਾ ਪਹਿਲਾਂ ਕਿਉਂਕਿ ਨਹੀਂ ਕੀਤਾ। ਉਨ੍ਹਾਂ ਨੇ ਮੌਜੂਦਾ ਸਮੇਂ 'ਚ ਐੱਸ. ਸੀ./ਐੱਸ. ਟੀ. ਅਤੇ ਓ. ਬੀ. ਸੀ. ਵਰਗ ਨੂੰ ਮਿਲਣ ਵਾਲੇ ਕਰੀਬ 50 ਫ਼ੀਸਦੀ ਰਾਖਵਾਂਕਰਨ ਦੇ ਕੋਟੇ ਦੇ ਦਾਇਰੇ ਨੂੰ ਵਧਾਉਣ ਦੀ ਮੰਗ ਵੀ ਕੀਤੀ।

ਮਾਇਆਵਤੀ ਨੇ ਕਿਹਾ ਕਿ ਅਜੇ ਤੱਕ ਐੱਸ. ਸੀ./ਐੱਸ. ਟੀ. ਅਤੇ ਓ. ਬੀ. ਸੀ. ਨੂੰ ਜਿਹੜਾ 49.5 ਫ਼ੀਸਦੀ ਰਾਖਵਾਂਕਰਨ ਮਿਲਦਾ ਹੈ, ਉਸ ਦੀ ਸਮੀਖਿਆ ਕਰਨ ਦੀ ਲੋੜ ਹੈ। ਉਨ੍ਹਾਂ ਤਰਕ ਦਿੱਤਾ ਕਿ ਜਨਸੰਖਿਆ ਲਗਾਤਾਰ ਵੱਧ ਰਹੀ ਹੈ, ਅਜਿਹੇ 'ਚ ਜਾਤੀਆਂ ਦਾ ਅਨੁਪਾਤ ਵੀ ਵੱਧ ਰਿਹਾ ਹੈ। ਇਸ ਕਾਰਨ ਸਮੀਖਿਆ ਦੀ ਲੋੜ ਹੈ।
First published: January 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ