ਦਿੱਲੀ ਮਿਊਂਸਪਲ ਕਾਰਪੋਰੇਸ਼ਨ (ਐਮ.ਸੀ.ਡੀ) ਚੋਣਾਂ ਲਈ ਟਿਕਟ ਦੇਣ ਤੋਂ ਇਨਕਾਰ ਕਰਨ ਉਤੇ ਨਾਰਾਜ਼ਗੀ ਪ੍ਰਗਟਾਉਣ ਲਈ 'ਆਪ' ਦਾ ਸਾਬਕਾ ਕੌਂਸਲਰ ਹਸੀਬ-ਉਲ-ਹਸਨ ਐਤਵਾਰ ਨੂੰ ਬਿਜਲੀ ਦੇ ਇਕ ਟਾਵਰ ਉਤੇ ਜਾ ਚੜ੍ਹਿਆ।
ਪੁਲਿਸ ਨੇ ਦੱਸਿਆ ਕਿ ਫਾਇਰ ਬਿ੍ਗੇਡ ਅਧਿਕਾਰੀਆਂ ਨੂੰ ਸਵੇਰੇ 10.51 ਵਜੇ ਗਾਂਧੀਨਗਰ ਇਲਾਕੇ ਵਿਚ ਇਕ ਵਿਅਕਤੀ ਦੇ ਬਿਜਲੀ ਦੇ ਟਾਵਰ ਉਤੇ ਚੜ੍ਹਨ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨਾਲ ਪੁਲਿਸ ਮੁਲਾਜ਼ਮ ਤੇ ਐਂਬੂਲੈਂਸ ਮੌਕੇ ਉਤੇ ਪੁੱਜੇ।
Delhi |Had media not come Durgesh Pathak,Atishi,Sanjay Singh wouldn't have returned my paper.They sold ticket to Deepu Chaudhary for Rs 3 Cr,demanded money from me but I don't have any: AAP's Haseeb-ul-Hasan who climbed transmission tower allegedly for not getting MCD poll ticket pic.twitter.com/P5ienYKqVc
— ANI (@ANI) November 13, 2022
ਸੀਨੀਅਰ ਅਧਿਕਾਰੀਆਂ ਦੀ ਅਪੀਲ ਉਤੇ ਹਸਨ ਹੇਠਾਂ ਉਤਰ ਆਇਆ | ਉਸ ਨੇ ਟਾਵਰ ਉਤੇ ਚੜ੍ਹਨ ਦੀ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਲਾਈਵ ਕਰਦਿਆਂ ਕਿਹਾ ਕਿ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਮੌਤ ਲਈ ਆਮ ਆਦਮੀ ਪਾਰਟੀ ਦੇ ਦੁਰਗੇਸ਼ ਪਾਠਕ ਤੇ ਆਤਿਸ਼ੀ ਜ਼ਿੰਮੇਵਾਰ ਹੋਣਗੇ ਕਿਉਂਕਿ ਇਨ੍ਹਾਂ ਮੇਰੇ ਦਸਤਾਵੇਜ਼ ਤੇ ਪਾਸ ਬੁੱਕ ਤੱਕ ਆਪਣੇ ਕੋਲ ਜਮ੍ਹਾਂ ਕਰਵਾ ਲਏ ਹਨ, ਜੋ ਵਾਰ-ਵਾਰ ਮੰਗਣ 'ਤੇ ਵੀ ਵਾਪਸ ਨਹੀਂ ਕੀਤੇ ਜਾ ਰਹੇ।
ਉਸ ਨੇ ਦੋਸ਼ ਲਗਾਇਆ ਕਿ ਸੰਜੈ ਸਿੰਘ, ਦੁਰਗੇਸ਼ ਪਾਠਕ ਤੇ ਆਤਿਸ਼ੀ ਪਾਰਟੀ 'ਚ ਭ੍ਰਿਸ਼ਟ ਲੋਕ ਹਨ ਅਤੇ ਇਨ੍ਹਾਂ ਨੇ ਟਿਕਟਾਂ 2-3 ਕਰੋੜ ਰੁਪਏ 'ਚ ਵੇਚੀਆਂ ਹਨ। ਦੱਸਣਯੋਗ ਹੈ ਕਿ 250 ਵਾਰਡਾਂ ਵਾਲੀ ਐਮ.ਸੀ.ਡੀ. ਲਈ ਆਮ ਆਦਮੀ ਪਾਰਟੀ ਆਪਣੇ 117 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਚੁੱਕੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, AAP Punjab, Arvind Kejriwal, Mcd poll