ਹਲਾਲ ਮੀਟ ਕਾਰਨ ਵਿਵਾਦਾਂ ਵਿਚ ਘਿਰਿਆ McDonald's

News18 Punjab
Updated: August 28, 2019, 8:13 PM IST
share image
ਹਲਾਲ ਮੀਟ ਕਾਰਨ ਵਿਵਾਦਾਂ ਵਿਚ ਘਿਰਿਆ McDonald's

  • Share this:
  • Facebook share img
  • Twitter share img
  • Linkedin share img
ਫੂਡ ਡਲੀਵਰੀ ਪਲੇਟਫਾਰਮ Zomato ਤੋਂ ਬਾਅਦ ਹੁਣ ਮੈਕਡੋਨਾਲਡਸ ਨੂੰ ਟਵਿਟਰ ਉਪਰ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਇਕ ਟਵਿਟਰ ਯੂਜਰਸ ਨੇ McDonald's ਇੰਡੀਆ ਨੂੰ ਪੁਛਿਆ ਕਿ ਉਨ੍ਹਾਂ ਦੇ ਰੇਸਤਰਾਂ ਹਲਾਲ ਸਰਟੀਫਾਇਡ ਹੈ? ਇਸ ‘ਤੇ ਕੰਪਨੀ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ ਹਲਾਲ ਪਰੋਸਦੀ ਹੈ।

McDonald's ਨੇ ਟਵਿਟਰ ਉਪਰ ਲਿਖਿਆ ਹੈ ਜਿਹੜੇ ਮੀਟ ਦੀ ਵਰਤੋਂ ਅਸੀਂ ਆਪਣੇ ਰੇਸਤਰਾਂ ਵਿਚ ਕਰਦੇ ਹਾਂ, ਉਸਦੀ ਦੀ ਗੁਣਵੱਤਾ ਉੱਚ ਪੱਧਰ ਦੀ ਹੁੰਦੀ ਹੈ। ਸਾਨੂੰ ਇਸ ਮੀਟ ਦੀ ਸਪਲਾਈ ਸਰਕਾਰੀ ਸਪਲਾਇਰ ਕਰਦੇ ਹਨ, ਜੋ ਐਚਏਸੀਸੀਪੀ (ਹਜਰਟ ਏਨਾਲਾਇਸਿਸ ਕ੍ਰਿਟੀਕਲ ਕੰਟਰੋਲ ਪੁਆਇੰਟ) ਤੋਂ ਸਰਟੀਫਾਇਡ ਹੁੰਦੇ ਹਨ।

McDonald's ਨੇ ਟਵਿਟਰ ਕੀਤਾ ਕਿ ਸਾਡੇ ਸਾਰੇ ਰੇਸਤਰਾਂ ਕੋਲ ਹਲਾਲ ਸਰਟੀਫਿਕੇਟ ਹੈ।ਤੁਸੀਂ ਆਪਣੀ ਤਸੱਲੀ ਲਈ ਸਬੰਧਤ ਰੇਸਤਰਾਂ ਮੈਨੇਜਰ ਨੂੰ ਪ੍ਰਮਾਣ ਪੱਤਰ ਦਿਖਾਉਣ ਲਈ ਕਹਿ ਸਕਦੇ ਹੋ।
ਹੁਣ ਮੈਕਡੋਨਾਲਡਸ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਇਕ ਖਾਸ ਤਬਕੇ ਨੇ ਕੰਪਨੀ ਉਤੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਅਨੁਸਾਰ McDonald's ਅਜਿਹੇ ਦੇਸ਼ ਵਿਚ ਹਲਾਲ ਮੀਟ ਦੀ ਸੁਵਿਧਾ ਦੇ ਰਿਹਾ ਹੈ, ਜਿਥੇ 80 ਫੀਸਦੀ ਲੋਕ ਗੈਰ-ਮੁਸਲਿਮ ਹੈ। ਇਕ ਟਵਿਟਰ ਯੂਜਰ ਨੇ ਲਿਖਿਆ ਕਿ ਮੈਕਡੋਨਾਲਡਸ ਅਸੀਂ ਹਿੰਦੂ ਝਟਕਾ ਮੀਟ ਖਾਣਾ ਚਾਹੁੰਦੇ ਹਾਂ। ਦੂਜੇ ਯੂਜਰ ਨੇ ਲਿਖਿਆ ਕਿ ਮੈਂ ਬੇਵਜ੍ਹਾ ਕਰੂਰ ਹਲਾਲ ਮੀਟ ਨਹੀਂ ਖਾਣਾ ਚਾਹੁੰਦਾ, ਮੇਰੇ ਕੋਲ ਕੀ ਵਿਕਲਪ ਹੈ? ਜਾਂ ਮੈਨੂੰ ਮੈਕਡੋਨਾਲਡਸ ਵਿਚੋ ਨਹੀਂ ਖਾਣਾ ਚਾਹੀਦਾ।

ਜਮੈਟੋ ਨੂੰ ਵੀ ਕੁਝ ਦਿਨਾਂ ਪਹਿਲਾਂ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਇਕ ਕਸਟਮਰ ਨੇ ਮੁਸਲਿਮ ਡਲਿਵਰੀ ਏਜੰਟ ਹੋਣ ਕਰਕੇ ਆਪਣਾ ਆਰਡਰ ਕੈਂਸਿਲ ਕਰ ਦਿੱਤਾ ਸੀ। ਜਮੈਟੋ ਨੇ ਆਪਣਾ ਬਚਾਅ ਕਰਦਿਆਂ ਕਿਹਾ ਸੀ ਕੀ ਭੋਜਨ ਦਾ ਕੋਈ ਧਰਮ ਨਹੀਂ ਹੁੰਦਾ।
First published: August 25, 2019
ਹੋਰ ਪੜ੍ਹੋ
ਅਗਲੀ ਖ਼ਬਰ