Home /News /national /

ਮੇਰੀ ਹੱਤਿਆ ਕਰਵਾਉਣ ਦੀ ਸਾਜ਼ਿਸ਼ ਰਚ ਹੀ ਹੈ ਭਾਜਪਾ: ਰਾਕੇਸ਼ ਟਿਕੈਤ

ਮੇਰੀ ਹੱਤਿਆ ਕਰਵਾਉਣ ਦੀ ਸਾਜ਼ਿਸ਼ ਰਚ ਹੀ ਹੈ ਭਾਜਪਾ: ਰਾਕੇਸ਼ ਟਿਕੈਤ

ਮੇਰੀ ਹੱਤਿਆ ਕਰਵਾਉਣ ਦੀ ਸਾਜ਼ਿਸ਼ ਰਚ ਹੀ ਹੈ ਭਾਜਪਾ: ਰਾਕੇਸ਼ ਟਿਕੈਤ

ਮੇਰੀ ਹੱਤਿਆ ਕਰਵਾਉਣ ਦੀ ਸਾਜ਼ਿਸ਼ ਰਚ ਹੀ ਹੈ ਭਾਜਪਾ: ਰਾਕੇਸ਼ ਟਿਕੈਤ

 • Share this:

  ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ (Rakesh tikait) ਨੇ ਵੱਡਾ ਬਿਆਨ ਦਿੱਤਾ ਹੈ। ਸ਼ਨੀਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਮੇਰੇ ਖਿਲਾਫ ਸਾਜ਼ਿਸ਼ ਰਚ ਰਹੀ ਹੈ ਅਤੇ ਮੇਰੀ ਹੱਤਿਆ ਕਰਵਾਉਣਾ ਚਾਹੁੰਦੀ ਹੈ।

  ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਹੇਠਲੀ ਲੀਡਰਸ਼ਿਪ ਅਜਿਹੀਆਂ ਹਰਕਤਾਂ ਵਿੱਚ ਲੱਗੀ ਹੋਈ ਹੈ। ਕਰਨਾਟਕ 'ਚ ਸਾਜ਼ਿਸ਼ ਰਚ ਕੇ ਹਮਲਾ ਕੀਤਾ ਗਿਆ, ਜਿਸ 'ਚ ਮੇਰੀ ਜਾਨ ਵੀ ਜਾ ਸਕਦੀ ਸੀ। ਇਸ ਦੌਰਾਨ ਰਾਕੇਸ਼ ਟਿਕੈਤ ਨੇ ਬੈਂਗਲੁਰੂ 'ਚ ਸਿਆਹੀ ਮਾਮਲੇ 'ਤੇ ਵੀ ਬਿਆਨ ਦਿੱਤਾ ਹੈ। ਮੇਰਠ ਦੇ ਜਾਗੇਠੀ ਪਿੰਡ ਪਹੁੰਚੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ। ਰਾਕੇਸ਼ ਟਿਕੈਤ ਨੇ ਕਿਹਾ ਕਿ ਮੇਰੇ ਨਾਲ ਜੋ ਹੋਇਆ, ਉਹ ਭਾਜਪਾ ਦੀ ਸਾਜਿਸ਼ ਸੀ।

  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਮੈਨੂੰ ਮਰਵਾਉਣਾ ਚਾਹੁੰਦੀ ਹੈ।ਮੇਰਠ 'ਚ ਹੋਈ ਪੰਚਾਇਤ 'ਚ ਰਾਕੇਸ਼ ਟਿਕੈਤ ਨੇ ਇਹ ਵੱਡਾ ਬਿਆਨ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਰਨਾਟਕ 'ਚ ਮੇਰੇ 'ਤੇ ਹਮਲਾ ਹੋਇਆ, ਮੈਂ ਹੱਥ ਅੱਗੇ ਕਰ ਦਿੱਤਾ, ਜੇਕਰ ਹੱਥ ਅੱਗੇ ਨਾ ਕੀਤਾ ਹੁੰਦਾ ਤਾਂ ਹਮਲਾਵਰ ਮੇਰੇ ਸਿਰ 'ਚ ਵਾਰ ਕਰ ਦਿੰਦਾ।

  ਇਸ ਦੌਰਾਨ ਰਾਕੇਸ਼ ਟਿਕੈਤ ਨੇ ਦੱਸਿਆ ਕਿ ਉਸ 'ਤੇ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕਾਨੂੰਨ ਆਪਣਾ ਕੰਮ ਕਰੇਗਾ। ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਨੇਤਾ ਅਤੇ ਕਿਸਾਨ ਅੰਦੋਲਨ ਦੇ ਵੱਡੇ ਚਿਹਰੇ ਰਾਕੇਸ਼ ਟਿਕੈਤ 'ਤੇ ਕੁਝ ਦਿਨ ਪਹਿਲਾਂ ਬੈਂਗਲੁਰੂ 'ਚ ਹਮਲਾ ਹੋਇਆ ਸੀ। ਇਕ ਵਿਅਕਤੀ ਨੇ ਉਨ੍ਹਾਂ ਦੇ ਮੂੰਹ 'ਤੇ ਸਿਆਹੀ ਸੁੱਟ ਦਿੱਤੀ ਸੀ।

  Published by:Gurwinder Singh
  First published:

  Tags: Rakesh Tikait BKU