Home /News /national /

ATM ਮਸ਼ੀਨ 'ਚ ਅਚਾਨਕ ਹਾਈ ਵੋਲਟੇਜ ਦਾ ਕਰੰਟ ਆਇਆ, ਪੈਸੇ ਕੱਢ ਰਹੇ ਵਿਅਕਤੀ ਦੀ ਮੌਤ

ATM ਮਸ਼ੀਨ 'ਚ ਅਚਾਨਕ ਹਾਈ ਵੋਲਟੇਜ ਦਾ ਕਰੰਟ ਆਇਆ, ਪੈਸੇ ਕੱਢ ਰਹੇ ਵਿਅਕਤੀ ਦੀ ਮੌਤ

 (ਸੰਕੇਤਿਕ ਫੋਟੋ)

(ਸੰਕੇਤਿਕ ਫੋਟੋ)

ਇੰਡੀਆ ਵਨ ਏਟੀਐਮ ਮਸ਼ੀਨ ਤੋਂ ਪੈਸੇ ਕਢਵਾਉਣ ਸਮੇਂ ਅਚਾਨਕ ਉਸ ਨੂੰ ਹਾਈ ਵੋਲਟੇਜ ਦਾ ਕਰੰਟ ਲੱਗ ਗਿਆ, ਜਿਸ ਕਾਰਨ ਦਾਨਿਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ

  • Share this:
    ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਬੁੱਧਵਾਰ ਨੂੰ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਏਟੀਐਮ ਮਸ਼ੀਨ ਵਿੱਚੋਂ ਨੋਟ ਕਢਵਾਉਣ ਦੌਰਾਨ ਕਰੰਟ ਲੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ATM ਮਸ਼ੀਨ ਤੋਂ ਪੈਸੇ ਕਢਵਾਉਣ ਗਿਆ ਸੀ। 25 ਸਾਲਾ ਨੌਜਵਾਨ ਸਦਾ ਦੀ ਨੀਂਦ ਸੌਂ ਗਿਆ। ਨੌਜਵਾਨ ਦੀ ਮੌਤ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ, ਜਿਸ ਤੋਂ ਬਾਅਦ ਲੋਕਾਂ ਨੇ ਹੰਗਾਮਾ ਕਰ ਕੇ ਆਪਣਾ ਗੁੱਸਾ ਜ਼ਾਹਰ ਕੀਤਾ।

    ਇਹ ਘਟਨਾ ਮੇਰਠ ਦੇ ਥਾਣਾ ਲਿਸਾਡੀ ਗੇਟ ਇਲਾਕੇ ਦੀ ਹੈ, ਜਿੱਥੇ 25 ਸਾਲਾ ਦਾਨਿਸ਼ ਆਪਣੀ ਕਿਸੇ ਲੋੜ ਲਈ ਏ.ਟੀ.ਐਮ ਤੋਂ ਪੈਸੇ ਕਢਵਾਉਣ ਆਇਆ ਸੀ। ਇੰਡੀਆ ਵਨ ਏਟੀਐਮ ਮਸ਼ੀਨ ਤੋਂ ਪੈਸੇ ਕਢਵਾਉਣ ਸਮੇਂ ਅਚਾਨਕ ਉਸ ਨੂੰ ਹਾਈ ਵੋਲਟੇਜ ਦਾ ਕਰੰਟ ਲੱਗ ਗਿਆ, ਜਿਸ ਕਾਰਨ ਦਾਨਿਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ।

    ਏਟੀਐਮ ਚੈਂਬਰ ਵਿੱਚ ਨੌਜਵਾਨ ਨੂੰ ਤੜਫਦਾ ਦੇਖ ਕੇ ਇਲਾਕੇ ਦੇ ਲੋਕ ਦੰਗ ਰਹਿ ਗਏ, ਜਿਸ ਤੋਂ ਬਾਅਦ ਉਸ ਨੂੰ ਏਟੀਐਮ ਚੈਂਬਰ ਵਿੱਚੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ ਅਤੇ ਫਿਰ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

    ਇਸ ਦੇ ਨਾਲ ਹੀ ਏ.ਟੀ.ਐਮ ਮਸ਼ੀਨ 'ਚ ਕਰੰਟ ਲੱਗਣ ਦੀ ਘਟਨਾ 'ਤੇ ਇਲਾਕੇ ਦੇ ਲੋਕਾਂ ਨੇ ਰੋਸ ਪ੍ਰਗਟ ਕੀਤਾ ਹੈ। ਲੋਕਾਂ ਨੇ ਹੰਗਾਮਾ ਕੀਤਾ ਅਤੇ ਏਟੀਐਮ ਕੰਪਨੀ ਖ਼ਿਲਾਫ਼ ਕਾਰਵਾਈ ਕਰਨ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।

    ਇਸ ਦੇ ਨਾਲ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਏਟੀਐਮ ਮਸ਼ੀਨ 'ਚ ਇੰਨਾ ਹਾਈ ਵੋਲਟੇਜ ਕਰੰਟ ਕਿਵੇਂ ਆਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
    Published by:Ashish Sharma
    First published:

    Tags: ATM, Current, Death, Electricity, Uttar Pradesh

    ਅਗਲੀ ਖਬਰ