Honor Killing: ਭੈਣ ਕਰਦੀ ਸੀ ਕਿਸੇ ਨੂੰ ਪਿਆਰ, ਗੁੱਸੇ ‘ਚ ਭਰਾ ਨੇ ਗੁਪਤ ਅੰਗ ਵਿਚ ਮਾਰੀ ਗੋਲੀ

News18 Punjabi | News18 Punjab
Updated: February 17, 2020, 9:58 AM IST
share image
Honor Killing: ਭੈਣ ਕਰਦੀ ਸੀ ਕਿਸੇ ਨੂੰ ਪਿਆਰ, ਗੁੱਸੇ ‘ਚ ਭਰਾ ਨੇ ਗੁਪਤ ਅੰਗ ਵਿਚ ਮਾਰੀ ਗੋਲੀ
ਭੈਣ ਕਰਦੀ ਸੀ ਕਿਸੇ ਨੂੰ ਪਿਆਰ, ਗੁੱਸੇ ‘ਚ ਭਰਾ ਨੇ ਗੁਪਤ ਅੰਗ ਵਿਚ ਮਾਰੀ ਗੋਲੀ

ਇਹ ਸ਼ਰਮਨਾਕ ਮਾਮਲਾ ਮੇਰਠ ਦੇ ਥਾਣਾ ਸਰਧਨਾ ਖੇਤਰ ਦੇ ਗੜ੍ਹੀ ਪਿੰਡ ਦਾ ਹੈ। ਪੁਲਿਸ (Police) ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ (Uttar Pradesh) ਦੇ ਮੇਰਠ (Meerut) ਜ਼ਿਲ੍ਹੇ ਵਿਚ 'ਆਨਰ ਕਿਲਿੰਗ' (Honor Killing) ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਸਰਧਨਾ ਥਾਣਾ ਖੇਤਰ ਵਿਚ ਚਰੇਰੇ ਭਰਾ ਨੇ ਭੈਣ ਦੇ ਗੁਪਤ ਅੰਗ ਵਿਚ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ। ਲੜਕੀ ਕਿਸੇ ਦੇ ਨਾਲ ਫੋਨ ਉਤੇ ਗੱਲ ਕਰਦੀ ਸੀ, ਜਿਸ ਤੋਂ ਬਾਅਦ ਚਚੇਰੇ ਭਰਾ ਨੇ ਲੜਕੀ ਨੂੰ ਗੋਲੀ ਮਾਰ ਦਿੱਤੀ। ਇਸ ਮਾਮਲੇ ਨੂੰ ਤਿੰਨ ਘੰਟੇ ਤੱਕ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ।

ਵਾਰਦਾਤ ਦੇ ਪਿੱਛੇ ਦਾ ਕਾਰਨ ਪ੍ਰੇਸ ਸਬੰਧ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਲੜਕੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਦਬੰਗ ਪਰਿਵਾਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ (Police) ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਹ ਸ਼ਰਮਨਾਕ ਮਾਮਲਾ ਮੇਰਠ ਦੇ ਥਾਣਾ ਸਰਧਨਾ ਖੇਤਰ ਦੇ ਗੜੀ ਪਿੰਡ ਦਾ ਹੈ, ਜਿੱਥੇ 11ਵੀਂ ਜਮਾਤ ਵਿਚ ਪੜ੍ਹਦੀ ਲੜਕੀ ਦਾ ਪ੍ਰੇਮ ਸਬੰਧ ਪਰਿਵਾਰ ਨੂੰ ਪਸੰਦ ਨਹੀਂ ਆਇਆ। ਇਸ ਗੱਲੋਂ ਨਾਰਾਜ਼ ਚਚੇਰੇ ਭਰਾ ਨੇ ਲੜਕੀ ਦੇ ਗੁਪਤ ਅੰਗ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਤਾਏ ਦੇ ਘਰ ਵਿਚ ਸੀ ਲੜਕੀ...
ਐਤਵਾਰ ਸਵੇਰੇ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਪੁਲਿਸ ਮੌਕੇ ਉਤੇ ਪਹੁੰਚ ਗਈ। ਲਾਸ਼ ਨੂੰ ਪੁਲਿਸ ਨੇ ਕਬਜੇ ਵਿਚ ਲੈ ਕੇ ਪੋਟਸਮਾਰਟਮ ਲਈ ਭਿਜਵਾ ਦਿੱਤਾ। ਜਿਸ ਤੋਂ ਬਾਅਦ ਮੌਕੇ ਉਤੇ ਮੌਜੂਦ ਮ੍ਰਿਤਕਾ ਦੇ ਤਾਏ-ਤਾਈ ਅਤੇ  ਭਰਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉੱਥੇ ਪੁਲਿਸ ਨੇ ਮ੍ਰਿਤਕਾ ਦੇ ਪ੍ਰੇਮੀ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿਚ ਰੱਖਿਆ ਹੈ।

ਦੱਸ ਦਈਏ ਕਿ ਮੇਰਠ ਥਾਣਾ ਸਰਧਨਾ ਖੇਤਰ ਵਿਚ ਰਹਿਣ ਵਾਲੀ 11ਵੀਂ ਜਮਾਤ ਦੀ ਲੜਕੀ ਆਪਣੇ ਤਾਏ ਦੇ ਘਰ ਗਈ ਹੋਈ ਸੀ। ਜਿੱਥੇ ਉਸ ਦੇ ਪ੍ਰੇਮ ਸਬੰਧਾਂ ਨੂੰ ਲੈ ਕੇ ਪਰਿਵਾਰ ਵਾਲੇ ਗੁੱਸੇ ਵਿਚ ਆ ਗਏ ਅਤੇ ਫਿਰ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਪਰਿਵਾਰ ਨੇ ਕੀਤੀ ਗੁਮਰਾਹ ਕਰਨ ਕੀ ਕੋਸ਼ਿਸ਼...
ਐਸਪੀ ਦੇਹਾਤ ਅਵਿਨਾਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਸੂਚਨਾ ਮਿਲੀ ਕਿ 19 ਸਾਲ ਦੀ ਇਕ ਲੜਕੀ ਨੂੰ ਗੋਲੀ ਲੱਗੀ ਹੈ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਤੋਂ ਬਾਅਦ ਮੌਕੇ ਉਤੇ ਪੁਲਿਸ ਅਧਿਕਾਰੀਆਂ ਨਾਲ ਫਾਰੈਂਸਿਕ ਟੀਮ ਵੀ ਪਹੁੰਚੀ, ਕਿਉਂਕਿ ਮਾਮਲਾ ਮਹਿਲਾ ਨਾਲ ਸਬੰਧਤ ਸੀ।

ਮਾਮਲਾ ਲੁਕਾਉਣ ਦੀ ਕੀਤੀ ਗਈ ਕੋਸ਼ਿਸ਼...
ਸਾਰੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਮੌਕੇ ਉਤੇ ਖੂਨ ਸਾਫ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੂੰ ਲੱਗਾ ਕਿ ਮਾਮਲਾ ਉਹ ਨਹੀਂ ਹੈ ਜੋ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਭਰਾ ਦੇ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸੱਚ ਦੱਸ ਦਿੱਤਾ। ਲੜਕੀ ਕਿਸੇ ਦੇ ਨਾਲ ਫੋਨ ਉਤੇ ਗੱਲ ਕਰਦੀ ਸੀ, ਜਿਸ ਤੋਂ ਬਾਅਦ ਚਚੇਰੇ ਭਰਾ ਨੇ ਲੜਕੀ ਨੂੰ ਗੋਲੀ ਮਾਰ ਦਿੱਤੀ। ਇਸ ਮਾਮਲੇ ਨੂੰ ਤਿੰਨ ਘੰਟੇ ਤੱਕ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ।
First published: February 16, 2020
ਹੋਰ ਪੜ੍ਹੋ
ਅਗਲੀ ਖ਼ਬਰ