
ਰੇਪ ਮਾਮਲੇ 'ਚ ਜ਼ਮਾਨਤ 'ਤੇ ਆਏ ਮੁਲਜ਼ਮ ਨੇ ਇਕ ਹੋਰ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਉੱਤਰ ਪ੍ਰਦੇਸ਼ ਦੇ ਹਾਪੁੜ ਜਨਪਦ ’ਚ MBA ਦੀ ਵਿਦਿਆਰਥੀ ਨੂੰ ਅਗਵਾ ਕਰ ਉਸ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੜ੍ਹ ਖੇਤਰ ਦੀ ਰਹਿਣ ਵਾਲੀ ਵਿਦਿਆਰਥੀ ਮੇਰਠ ਦੇ ਇਕ ਕਾਲਜ ’ਚ MBA ਕਰ ਰਹੀ ਹੈ। ਵੀਰਵਾਰ ਸ਼ਾਮ ਨੂੰ ਵਿਦਿਆਰਥਣ ਮੇਰਠ ਤੋਂ ਘਰ ਲਈ ਨਿਕਲੀ ਪਰ ਉਹ ਘਰ ਨਹੀਂ ਪਹੁੰਚੀ। ਇਸ ਦੇ ਬਾਅਦ ਮਾਪਿਆਂ ਨੇ ਵਿਦਿਆਰਥਣ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥਣ ਦਾ ਮੋਬਾਇਲ ਫੋਨ ਬੰਦ ਆ ਰਿਹਾ ਸੀ। ਫਿਰ ਪਰਿਵਾਰਕ ਮੈਂਬਰਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਸ਼ਿਕਾਇਤ ਬਾਅਦ ਪੁਲਿਸ ਨੇ ਤੁਰਤ ਕੀਤੀ ਵਿਦਿਆਰਥਣ ਦੀ ਭਾਲ
ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲ ਵਿਦਿਆਰਥਣ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। ਇਸ ਤੋਂ ਬਾਅਦ ਪੁਲਿਸ ਨੇ ਵਿਦਿਆਰਥਣ ਦੀ ਭਾਲ ਸ਼ੁਰੂ ਕੀਤੀ। ਵਿਦਿਆਰਥਣ ਦੇ ਮੋਬਾਇਲ ਦੀ ਲੋਕੇਸ਼ਨ ਦੇ ਆਧਾਰ ਉਤੇ ਉਹ ਜਖਮੀ ਹਾਲਾਤ ਵਿਚ ਬੁਲੰਦਸ਼ਹਿਰ ਦੇ ਸਯਾਨਾ ਤੋਂ ਮਿਲੀ। ਸਾਹਮਣੇ ਆਇਆ ਹੈ ਕਿ ਵਿਦਿਆਰਥਣ ਦੀ ਹਾਲਤ ਕਾਫੀ ਮਾੜੀ ਹੈ ਜਿਸ ਕਾਰਨ ਉਸ ਨੂੰ ਮੇਰਠ ਦੇ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ।
4 ਨੌਜਵਾਨਾਂ ਨੇ ਵਿਦਿਆਰਥਣ ਨਾਲ ਕੀਤਾ ਗੈਂਗਰੇਪ ਤੇ ਕੁੱਟਮਾਰ
ਵਿਦਿਆਰਥਣ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ 4 ਨੌਜਵਾਨਾਂ ਖਿਲਾਫ ਲਾਪਤਾ ਤੇ ਗੈਂਗਰੇਪ ਦਾ ਕੇਸ ਦਰਜ ਕਰ ਲਿਆ ਗਿਆ ਹੈ। ਨਾਲ ਹੀ ਪੁਲਿਸ ਨੇ ਮਾਮਲਾ ਦਰਜ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਹਮਣੇ ਆਇਆ ਹੈ ਕਿ ਜਦੋਂ ਵਿਦਿਆਰਥਣ ਮੇਰਠ ਤੋਂ ਘਰ ਲਈ ਨਿਕਲੀ ਤਾਂ ਰਸਤੇ ਵਿਚ ਬੱਸ ਖਰਾਬ ਹੋ ਗਈ, ਇਸ ਤੋਂ ਬਾਅਦ ਨੌਜਵਾਨਾਂ ਨੇ ਉਸ ਨੂੰ ਕਾਰ ’ਚ ਬਿਠਾ ਕੇ ਲੈ ਗਏ। ਇਸ ਤੋਂ ਬਾਅਦ ਵਿਦਿਆਰਥਣ ਦੇ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸ ਨਾਲ ਕੁੱਟਮਾਰ ਵੀ ਕੀਤੀ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।