ਰਿਕਸ਼ੇਵਾਲੇ ਦੇ ਬੇਟੇ ਨੂੰ ਖਾਲਿਸਤਾਨੀ ਅੱਤਵਾਦੀ ਦੱਸ ਕੀਤਾ ਗ੍ਰਿਫਤਾਰ, ਪਿਤਾ ਨੇ ਕਿਹਾ- ਮੇਰਾ ਬੇਟਾ ਬੇਕਸੂਰ...

News18 Punjabi | News18 Punjab
Updated: June 1, 2020, 4:08 PM IST
share image
ਰਿਕਸ਼ੇਵਾਲੇ ਦੇ ਬੇਟੇ ਨੂੰ ਖਾਲਿਸਤਾਨੀ ਅੱਤਵਾਦੀ ਦੱਸ ਕੀਤਾ ਗ੍ਰਿਫਤਾਰ, ਪਿਤਾ ਨੇ ਕਿਹਾ- ਮੇਰਾ ਬੇਟਾ ਬੇਕਸੂਰ...
ਰਿਕਸ਼ੇਵਾਲੇ ਦੇ ਬੇਟੇ ਨੂੰ ਖਾਲਿਸਤਾਨੀ ਅੱਤਵਾਦੀ ਦੱਸ ਕੀਤਾ ਗ੍ਰਿਫਤਾਰ, ਪਿਤਾ ਨੇ ਕਿਹਾ- ਮੇਰਾ ਬੇਟਾ ਬੇਕਸੂਰ...

  • Share this:
  • Facebook share img
  • Twitter share img
  • Linkedin share img



ਖਾਲਿਸਤਾਨੀ ਮੁਹਿੰਮ ਨਾਲ ਜੁੜੇ ਸ਼ੱਕੀ ਖਾੜਕੂ ਤੀਰਥ ਸਿੰਘ (32) ਨੂੰ ਉੱਤਰ ਪ੍ਰਦੇਸ਼ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਅਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸਾਂਝੀ ਕਾਰਵਾਈ ਦੌਰਾਨ ਸ਼ਨਿਚਰਵਾਰ ਰਾਤ ਨੂੰ ਮੇਰਠ ਦੇ ਥਾਪਰ ਨਗਰ ਤੋਂ ਗ੍ਰਿਫ਼ਤਾਰ ਕੀਤਾ ਹੈ।
ਤੀਰਥ ਸਿੰਘ ਦੀ ਮੇਰਠ ’ਚ ਮੌਜੂਦਗੀ ਬਾਰੇ ਸੂਚਨਾ ਮਿਲਣ ਮਗਰੋਂ ਪੰਜਾਬ ਪੁਲਿਸ ਨੇ ਇਸ ਦੀ ਜਾਣਕਾਰੀ ਉੱਤਰ ਪ੍ਰਦੇਸ਼ ਦੇ ਏਟੀਐੱਸ ਨੂੰ ਦਿੱਤੀ ਸੀ। ਤੀਰਥ ਸਿੰਘ ਖ਼ਿਲਾਫ਼ ਮੁਹਾਲੀ ਪੁਲਿਸ ਨੇ ਜਨਵਰੀ 2020 ’ਚ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਕੇਸ ਦਰਜ ਕੀਤਾ ਸੀ।  

ਦੂਜੇ ਪਾਸੇ  ਤੀਰਥ ਸਿੰਘ ਦੇ ਪਿਤਾ ਅਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਬੇਕਸੂਰ ਹੈ। ਅਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਮਵਾਨਾ ਤਹਿਸੀਲ ਦੇ ਕਿਸ਼ਨਪੁਰ ਦਾ ਵਸਨੀਕ ਹੈ ਅਤੇ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦਾ ਹੈ। ਇਕ ਇੰਟਰ ਕਾਲਜ ਵਿਚ, ਉਹ ਚੌਕੀਦਾਰ ਦਾ ਕੰਮ ਵੀ ਕਰਦਾ ਹੈ। ਤੀਰਥ ਬਾਰੇ ਉਹ ਕਹਿੰਦਾ ਹੈ ਕਿ ਉਹ ਇਕ ਆਟੋ ਪਾਰਟਸ ਦੀ ਦੁਕਾਨ ਵਿਚ ਕੰਮ ਕਰਦਾ ਸੀ।

ਖਾਲਿਸਤਾਨੀ ਪੱਖੀ ਤੀਰਥ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਪੰਜਾਬ ਜਾਂਦਾ ਸੀ। ਤੀਰਥ ਦੇ ਪਿਤਾ ਦਾ ਕਹਿਣਾ ਹੈ ਕਿ ਐਤਵਾਰ ਨੂੰ ਉਸ ਦੇ ਘਰ ਦੇ ਹਰ ਕੋਨੇ ਦੀ ਤਲਾਸ਼ੀ ਲਈ ਗਈ ਸੀ। ਉਹ ਆਪਣੇ ਬੇਟੇ ਨੂੰ ਨਿਰਦੋਸ਼ ਦੱਸ ਰਿਹਾ ਹੈ।

First published: June 1, 2020, 4:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading