ਸਟੇਸ਼ਨ 'ਤੇ ਰੁਕਦੇ ਹੀ ਸਹਾਰਨਪੁਰ-ਦਿੱਲੀ ਯਾਤਰੀ ਟਰੇਨ ਨੂੰ ਲੱਗੀ ਅੱਗ, ਕਈ ਜ਼ਖਮੀ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ। ਸਵੇਰੇ ਸਹਾਰਨਪੁਰ-ਦਿੱਲੀ ਪੈਸੰਜਰ ਟਰੇਨ ਦੌਰਾਲਾ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਟਰੇਨ ਦੇ 3 ਡੱਬਿਆਂ 'ਚੋਂ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।
ਪੂਰਾ ਸਟੇਸ਼ਨ ਧੂੰਏਂ ਨਾਲ ਢੱਕਿਆ ਹੋਇਆ ਸੀ। ਅੱਗ ਦੀਆਂ ਲਪਟਾਂ ਲਗਾਤਾਰ ਉੱਠ ਰਹੀਆਂ ਸਨ। ਟਰੇਨ 'ਚ ਅੱਗ ਲੱਗਣ ਦੀ ਖਬਰ ਸੁਣਦਿਆਂ ਹੀ ਦਹਿਸ਼ਤ ਦਾ ਮਾਹੌਲ ਬਣ ਗਿਆ। ਰੇਲਵੇ ਸਟੇਸ਼ਨ 'ਤੇ ਵੀ ਹੰਗਾਮਾ ਹੋਇਆ।
ਟਰੇਨ 'ਚ ਸਵਾਰ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਟਰੇਨ ਦੇ ਡੱਬਿਆਂ 'ਚੋਂ ਉਤਰਨ ਦੀ ਕਾਹਲੀ 'ਚ ਕਈ ਯਾਤਰੀ ਜ਼ਖਮੀ ਹੋ ਗਏ। ਖੁਸ਼ਕਿਸਮਤੀ ਨਾਲ ਕੋਈ ਵੀ ਯਾਤਰੀ ਅੱਗ ਦੀ ਲਪੇਟ ਵਿੱਚ ਨਹੀਂ ਆਇਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ।
ਜਾਣਕਾਰੀ ਮੁਤਾਬਕ ਦੌਰਾਲਾ ਰੇਲਵੇ ਸਟੇਸ਼ਨ 'ਤੇ ਦਿੱਲੀ-ਸਹਾਰਨਪੁਰ ਪੈਸੰਜਰ ਟਰੇਨ 'ਚ ਅੱਗ ਲੱਗਣ ਦੀ ਘਟਨਾ ਸ਼ਨੀਵਾਰ ਸਵੇਰੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਟਰੇਨ ਯਾਤਰੀਆਂ ਨਾਲ ਭਰੀ ਹੋਈ ਸੀ। ਜਿਵੇਂ ਹੀ ਟਰੇਨ ਦੌਰਾਲਾ ਸਟੇਸ਼ਨ 'ਤੇ ਰੁਕੀ ਤਾਂ ਤਿੰਨ ਡੱਬਿਆਂ 'ਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਕਾਹਲੀ ਵਿੱਚ ਸਵਾਰੀਆਂ ਨੇ ਟਰੇਨ ਤੋਂ ਹੇਠਾਂ ਉਤਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਭਗਦੜ ਦੀ ਸਥਿਤੀ ਪੈਦਾ ਹੋ ਗਈ। ਕਈ ਯਾਤਰੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਇਸ ਹਫੜਾ-ਦਫੜੀ ਦਰਮਿਆਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ, ਜਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ। ਜ਼ਖਮੀ ਯਾਤਰੀਆਂ ਨੂੰ ਐਂਬੂਲੈਂਸ ਰਾਹੀਂ ਸਥਾਨਕ ਹਸਪਤਾਲ ਭੇਜਿਆ ਗਿਆ ਹੈ।
Published by: Gurwinder Singh
First published: March 05, 2022, 10:31 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।