ਯੂਪੀ ਦੇ ਮੇਰਠ ਵਿਚ ਦੋ ਸਕੇ ਭਰਾਵਾਂ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਹੈ। ਪਰਿਵਾਰ ਵਾਲਿਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਦੋਵਾਂ ਦੀ ਮੌਤ ਸ਼ਰਾਬ ਪੀਣ ਕਾਰਨ ਹੋਈ ਹੈ।
ਦੋਵੇਂ ਭਰਾ ਕੜਾਕੇ ਦੀ ਠੰਢ ਵਿੱਚ ਕ੍ਰਿਸਮਸ ਦਾ ਜਸ਼ਨ ਮਨਾ ਕੇ ਘਰ ਪਰਤ ਆਏ ਸਨ। ਜਿਸ ਤੋਂ ਬਾਅਦ ਉਹ ਖਾਣਾ ਖਾ ਕੇ ਸੌਂ ਗਏ ਪਰ ਜਦੋਂ ਉਹ ਸਵੇਰੇ ਨਾ ਉਠੇ ਤਾਂ ਘਰ 'ਚ ਹਫੜਾ-ਦਫੜੀ ਮਚ ਗਈ। ਦੂਜੇ ਪਾਸੇ ਪੁਲਿਸ ਅਨੁਸਾਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ।
ਪੂਰਾ ਮਾਮਲਾ ਮੇਰਠ ਦੇ ਗੰਗਾ ਨਗਰ ਥਾਣਾ ਖੇਤਰ ਦੇ ਹਮਰਾ ਪਿੰਡ ਦਾ ਹੈ, ਜਿੱਥੇ ਵੀਰਪਾਲ ਅਤੇ ਵਿਕਾਸ ਨਾਂ ਦੇ ਦੋ ਭਰਾ ਠੰਢ 'ਚ ਜਸ਼ਨ ਮਨਾ ਕੇ ਘਰ ਪਰਤੇ। ਘਰ 'ਚ ਰਾਤ ਦਾ ਖਾਣਾ ਖਾਣ ਤੋਂ ਬਾਅਦ ਦੋਵੇਂ ਭਰਾ ਸੌਂ ਗਏ ਪਰ ਜਦੋਂ ਉਹ ਸਵੇਰੇ ਨਾ ਉੱਠੇ ਤਾਂ ਘਰ 'ਚ ਹਫੜਾ-ਦਫੜੀ ਮਚ ਗਈ।
ਦੋਵੇਂ ਭਰਾ ਸਵੇਰੇ ਮ੍ਰਿਤਕ ਪਾਏ ਗਏ। ਇਸ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਆਬਕਾਰੀ ਟੀਮ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਦੋਵੇਂ ਭਰਾ ਸ਼ਰਾਬ ਦੇ ਆਦੀ ਸਨ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦਾ ਭੇਤ ਸੁਲਝ ਸਕੇਗਾ।
ਦੱਸ ਦਈਏ ਕਿ ਠੰਢ ਦੇ ਮੌਸਮ 'ਚ ਕੱਚੀ ਸ਼ਰਾਬ ਦੀ ਮੰਗ ਵਧ ਜਾਂਦੀ ਹੈ। ਖਾਦਰ ਇਲਾਕੇ ਵਿੱਚ ਕੱਚੀ ਸ਼ਰਾਬ ਗ਼ੈਰਕਾਨੂੰਨੀ ਢੰਗ ਨਾਲ ਬਣਦੀ ਹੈ। ਲੋਕ ਬਿਨਾਂ ਜਾਂਚ ਕੀਤੇ ਸਸਤੀ ਸ਼ਰਾਬ ਲੈ ਲੈਂਦੇ ਹਨ ਅਤੇ ਪੀ ਕੇ ਮੌਤ ਦੀ ਨੀਂਦ ਵੀ ਸੌਂਦੇ ਹਨ।
ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੌਤ ਸ਼ਰਾਬ ਕਾਰਨ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ। ਐਸਪੀ ਦਿਹਾਤ ਕੇਸ਼ਵ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਦੋਵਾਂ ਭਰਾਵਾਂ ਦੀ ਮੌਤ ਦਾ ਕਾਰਨ ਸ਼ਰਾਬ ਪੀਣਾ ਸੀ ਜਾਂ ਕੋਈ ਹੋਰ ਕਾਰਨ ਹੈ, ਇਹ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Illegal liquor, Liquor, Liquor stores