ਖਾਲਿਸਤਾਨ ਕੁਨੈਕਸ਼ਨ ਨੂੰ ਲੈਕੇ NIA ਦੀ ਜਾਂਚ ਅਧੀਨ ਫਸੇ ਨੌਜਵਾਨ ਨੇ ਕੀਤੀ ਖੁਦਕੁਸ਼ੀ

News18 Punjabi | News18 Punjab
Updated: July 22, 2021, 12:31 PM IST
share image
ਖਾਲਿਸਤਾਨ ਕੁਨੈਕਸ਼ਨ ਨੂੰ ਲੈਕੇ NIA ਦੀ ਜਾਂਚ ਅਧੀਨ ਫਸੇ ਨੌਜਵਾਨ ਨੇ ਕੀਤੀ ਖੁਦਕੁਸ਼ੀ
ਖਾਲਿਸਤਾਨ ਕੁਨੈਕਸ਼ਨ ਨੂੰ ਲੈਕੇ NIA ਦੀ ਜਾਂਚ ਅਧੀਨ ਫਸੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਮੇਰਠ ਦੇ ਦੁਬਲੀ ਪਿੰਡ ਦੇ ਵਸਨੀਕ ਪਰਮਜੀਤ ਉਰਫ ਮੰਗਲ ਸਿੰਘ ਨੂੰ ਕੁਝ ਦਿਨ ਪਹਿਲਾਂ ਐਨਆਈਏ ਨੇ ਪੁੱਛਗਿੱਛ ਲਈ ਚੁੱਕ ਲਿਆ ਸੀ। ਪਰਮਜੀਤ ਉੱਤੇ ਪੰਜਾਬ ਦੇ ਖਾਲਿਸਤਾਨੀਆਂ ਨੂੰ ਹਥਿਆਰ ਸਪਲਾਈ ਕਰਨ ਦਾ ਇਲਜ਼ਾਮ ਲੱਗਾ ਹੈ।

  • Share this:
  • Facebook share img
  • Twitter share img
  • Linkedin share img
ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਖਾਲਿਸਤਾਨ ਕੁਨੈਕਸ਼ਨ ਦੇ ਸਬੰਧ ਵਿੱਚ ਜਾਂਚ ਅਧੀਨ ਆਏ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਨੌਜਵਾਨ ਨੇ ਆਪਣੇ ਘਰ ਵਿੱਚ ਜ਼ਹਿਰ ਖਾ ਲਿਆ, ਜਿਸ ਤੋਂ ਬਾਅਦ ਉਸਨੂੰ ਮਵਾਨਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦਰਅਸਲ, ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਲਿਹਾਜ਼ ਨਾਲ, ਐਨਆਈਏ ਇਨ੍ਹੀਂ ਦਿਨੀਂ ਪੰਜਾਬ ਦੇ ਖਾਲਿਸਤਾਨੀਆਂ ਦੀ ਹਰਕਤ 'ਤੇ ਨਜ਼ਰ ਰੱਖ ਰਹੀ ਹੈ। ਜਿਸ ਕਾਰਨ ਬਹੁਤ ਸਾਰੀਆਂ ਥਾਵਾਂ ਉਤੇ ਰੇਡ ਕੀਤੀ ਗਈ ਹੈ। ਮੇਰਠ ਥਾਣੇ ਦੇ ਹਸਤਿਨਾਪੁਰ ਖੇਤਰ ਦੇ ਦੁਬਲੀ ਪਿੰਡ ਦਾ ਵਸਨੀਕ ਪਰਮਜੀਤ ਉਰਫ ਮੰਗਲ ਸਿੰਘ ਨੂੰ ਵੀ ਕੁਝ ਦਿਨ ਪਹਿਲਾਂ ਐਨਆਈਏ ਨੇ ਪੁੱਛਗਿੱਛ ਲਈ ਚੁਕਿਆ ਸੀ। ਜਿਸ ਤੋਂ ਬਾਅਦ ਉਸਨੂੰ ਇਕ ਵਾਰ ਰਿਹਾਅ ਕੀਤਾ ਗਿਆ ਅਤੇ ਕਈ ਵਾਰ ਪੁੱਛਗਿੱਛ ਕੀਤੀ ਗਈ। ਮੰਗਲ ਸਿੰਘ ਉਰਫ ਪਰਮਜੀਤ ਉੱਤੇ ਪੰਜਾਬ ਦੇ ਖਾਲਿਸਤਾਨੀ ਨੂੰ ਹਥਿਆਰ ਸਪਲਾਈ ਕਰਨ ਦਾ ਇਲਜ਼ਾਮ ਲੱਗਾ ਹੈ।

ਦਰਅਸਲ, ਮੁਜ਼ੱਫਰਨਗਰ ਵਿੱਚ ਛਾਪੇਮਾਰੀ ਦੌਰਾਨ ਫੜੇ ਗਏ ਇੱਕ ਮੁਲਜ਼ਮ ਨੇ ਪਰਮਜੀਤ ਨਾਮ ਦਿੱਤਾ ਸੀ। ਜਿਸ ਦੇ ਅਧਾਰ 'ਤੇ ਐਨਆਈਏ ਨੇ ਪਰਮਜੀਤ ਤੋਂ ਪੁੱਛਗਿੱਛ ਵੀ ਕੀਤੀ। ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ 19 ਜੁਲਾਈ ਨੂੰ ਉਸਨੂੰ ਦੁਬਾਰਾ ਪੁੱਛਗਿੱਛ ਲਈ ਚੰਡੀਗੜ੍ਹ ਬੁਲਾਇਆ ਗਿਆ ਸੀ। ਜਿਥੇ 5 ਘੰਟੇ ਪੁੱਛਗਿੱਛ ਕੀਤੀ ਗਈ ਅਤੇ ਫਿਰ ਉਸਨੂੰ ਭੇਜ ਦਿੱਤਾ ਗਿਆ। ਜੇ ਸੂਤਰਾਂ ਦੀ ਮੰਨੀਏ ਤਾਂ ਐਨਆਈਏ ਨੇ ਛਾਪੇਮਾਰੀ ਦੌਰਾਨ ਪਰਮਜੀਤ ਦੇ ਘਰ ਤੋਂ  90,0000 ਰੁਪਏ, ਮੋਬਾਈਲ ਫੋਨ ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ ਸਨ।

ਇਸ ਸਮੇਂ ਦੌਰਾਨ ਐਨਆਈਏ ਨੇ ਮੇਰਠ ਦੇ ਬਹੁਤ ਸਾਰੇ ਵੱਖ-ਵੱਖ ਸਥਾਨਾਂ 'ਤੇ ਨਜ਼ਰ ਰੱਖੀ ਸੀ, ਜਿਸ ਵਿਚ ਕਿਥੋਰ ਤੋਂ ਆਸਿਫ ਨਾਮ ਦੇ ਇਕ ਵਿਅਕਤੀ ਨੂੰ ਐਨਆਈਏ ਨੇ ਗ੍ਰਿਫਤਾਰ ਵੀ ਕੀਤਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਪਰਮਜੀਤ ਵਾਰ ਵਾਰ ਪੁੱਛਗਿੱਛ ਕਰਕੇ ਤਣਾਅ ਵਿੱਚ ਚੱਲ ਰਿਹਾ ਸੀ, ਜਿਸ ਕਾਰਨ ਉਸਨੇ ਆਪਣੇ ਹੀ ਘਰ ਵਿੱਚ ਜ਼ਹਿਰ ਖਾ ਲਿਆ ਅਤੇ ਆਪਣੀ ਜਾਨ ਦੇ ਦਿੱਤੀ।
Published by: Ashish Sharma
First published: July 22, 2021, 12:31 PM IST
ਹੋਰ ਪੜ੍ਹੋ
ਅਗਲੀ ਖ਼ਬਰ