ਮਿਲੋ ਰੀਨਾ ਮੁਖਰਜੀ ਨੂੰ ਜਿਸ ਨੇ ਜਿਣਸੀ ਸ਼ੋਸ਼ਣ ਖਿਲਾਫ਼ ਲੜੀ 12 ਸਾਲ ਲੰਬੀ ਲੜਾਈ


Updated: October 12, 2018, 5:48 PM IST
ਮਿਲੋ ਰੀਨਾ ਮੁਖਰਜੀ ਨੂੰ ਜਿਸ ਨੇ ਜਿਣਸੀ ਸ਼ੋਸ਼ਣ ਖਿਲਾਫ਼ ਲੜੀ 12 ਸਾਲ ਲੰਬੀ ਲੜਾਈ
ਮਿਲੋ ਰੀਨਾ ਮੁਖਰਜੀ ਨੂੰ ਜਿਸ ਨੇ ਜਿਣਸੀ ਸ਼ੋਸ਼ਣ ਖਿਲਾਫ਼ ਲੜੀ 12 ਸਾਲ ਲੜਾਈ

Updated: October 12, 2018, 5:48 PM IST
ਇੱਕ ਸੀਨੀਅਰ ਪੱਤਰਕਾਰ ਰੀਨਾ ਮੁਖਰਜੀ ਨੇ ਕਈ ਮੁਕਾਮ ਹਾਸਿਲ ਕੀਤੇ ਹਨ। ਰੀਨਾ ਨੇ ਮੰਨੇ-ਪ੍ਰਮੰਨੇ ਅਖਬਾਰਾਂ ਵਿੱਚ ਕੰਮ ਕੀਤਾ ਹੈ ਅਤੇ ਉਹ ਅਕਸਰ ਵਾਤਾਵਰਣ ਅਤੇ ਲਿੰਗ-ਸਬੰਧਤ ਮੁੱਦਿਆਂ 'ਤੇ ਲਿਖਦੇ ਰਹੇ ਹਨ। ਉਨ੍ਹਾਂ ਕੋਲ ਅਫ਼ਰੀਕੀ ਸਟੱਡੀਜ਼ 'ਚ ਡਾਕਟਰੇਟ ਦੀ ਡਿਗਰੀ ਹੈ ਅਤੇ ਉਹ 2012 ਮਾਈਗ੍ਰੈਂਟ ਲੇਬਰ ਦੇ Panos fellow ਹਨ। ਉਨ੍ਹਾਂ ਨੂੰ ਮੀਡੀਆ ਇੰਡਸਟ੍ਰੀ ਵਿੱਚ ਇੱਕ ਐਸੀ ਪਹਿਲੀ ਭਾਰਤੀ ਔਰਤ ਦੇ ਵੱਜੋਂ ਜਾਣਿਆਂ ਜਾਂਦਾ ਹੈ ਜਿਸ ਨੇ ਖੁੱਦ ਨੂੰ ਗਲਤ ਬਰਖ਼ਾਸਤ ਕਰਨ ਦੇ ਕੇਸ ਵਿੱਚ ਵਿਜੇ ਪ੍ਰਾਪਤ ਕੀਤੀ ਸੀ। ਰੀਨਾ ਜਦੋਂ The Statesman ਅਖਬਾਰ ਵਿੱਚ ਕੰਮ ਕਰਦੇ ਸੀ ਤਾਂ ਉਨ੍ਹਾਂ ਨੇ ਆਪਣੇ ਸਹਿ ਕਰਮਚਾਰੀ ਉੱਤੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਗਾਏ ਸਨ ਜਿਸ ਕਰ ਕੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਰੀਨਾ ਨੂੰ 2014 ਵਿੱਚ ਉਸ ਦੀ 12 ਸਾਲ ਤੋਂ ਲੰਬੀ ਲੜਾਈ ਲਈ Laadli Extraordinaire Award ਵੀ ਮਿਲਿਆ ਹੋਇਆ ਹੈ।

ਰੀਨਾ ਨੇ ਇੱਕ ਬਹਾਦੁਰ ਮਹਿਲਾ ਬਣ ਕੇ ਇੱਕ ਔਖੀ ਤੇ ਕੱਲਿਆਂ ਲੜਾਈ ਲੜੀ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਮਹਿਲਾਵਾਂ ਦਾ ਸੋਸ਼ਣ ਕਰਨਾ ਇੱਕ ਆਮ ਗੱਲ ਸੀ ਅਤੇ ਉਸ ਸਮੇਂ ਉਨ੍ਹਾਂ ਦੀਆਂ ਗੱਲਾਂ ਸੁਣਨ ਲਈ ਸੋਸ਼ਲ ਮੀਡੀਆ ਵੀ ਨਹੀਂ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅੱਜ ਵਾਂਗ #metoo ਮੁਹਿੰਮ ਕੀਤੇ ਮੌਜੂਦ ਨਹੀਂ ਸੀ। ਪਰ ਰੀਨਾ ਨੇ ਹਰ ਨਹੀਂ ਮੰਨੀ। ਨਾ ਸਿਰਫ਼ ਰੀਨਾ ਨੇ ਕੇਵਲ ਕਾਨੂੰਨੀ ਕੇਸ ਜਿੱਤਿਆ ਬਲਕਿ ਉਸ ਉੱਤੇ ਹੋਇਆ ਮਾਣਹਾਨੀ ਦਾ ਕੇਸ ਵੀ ਜਿੱਤਿਆ।ਪਹਿਲਾ ਬੱਚਾ ਹੋਣ ਤੋਂ ਬਾਅਦ ਰੀਨਾ ਸਾਲ 2002 The Statesman ਨਾਲ ਜੁੜ ਗਈ। ਉਹ ਕੰਮ 'ਤੇ ਵਾਪਸ ਜਾਣ ਲਈ ਬਹੁਤ ਉਤਸਾਹਿਤ ਸੀ। ਉਸ ਦੇ ਕੰਮ 'ਤੇ ਜਾਣ ਤੋਂ ਬਾਅਦ ਪਹਿਲੇ ਕੁੱਝ ਹਫ਼ਤੇ ਸਭ ਠੀਕ ਰਿਹਾ ਪਰ ਕੁੱਝ ਦੇਰ ਬਾਅਦ ਰੀਨਾ ਨੇ ਇਹ ਮਹਿਸੂਸ ਕੀਤਾ ਕਿ ਇਸ਼ਾਨ ਜੋਸ਼ੀ ਨਾਮ ਦਾ ਨਿਊਜ਼ ਕੋਆਰਡੀਨੇਟਰ ਹਰ ਵਾਰ ਉਸ ਨੂੰ ਛੂਹਣ ਦੇ ਮੌਕੇ ਲੱਭਦਾ ਰਹਿੰਦਾ ਹੈ। ਰੀਨਾ ਨੇ ਇਸ਼ਾਨ ਤੋਂ ਦੂਰ ਬਨਾਉਣ ਦੇ ਵੱਖ-ਵੱਖ ਯਤਨ ਕੀਤੇ। ਕਈ ਵਾਰ ਤਾਂ ਉਸ ਨੇ ਇਸ਼ਾਨ ਨੂੰ ਧੱਕੇ ਨਾਲ ਵੀ ਧਕੇਲਿਆ ਪਰ ਹਰ ਵਾਰ ਉਹ ਰੀਨਾ ਦੇ ਨੇੜ੍ਹੇ ਆਉਣ ਦੀ ਕੋਸ਼ਿਸ਼ ਕਰਦਾ ਰਿਹਾ।

ਜਦੋਂ ਇਸ਼ਾਨ ਨੂੰ ਇਹ ਅਹਿਸਾਸ ਹੋਇਆ ਕਿ ਰੀਨਾ ਉਸ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦੇਵੇਗੀ ਤਾਂ ਉਹ ਰੀਨਾ ਨੂੰ ਕੰਮ ਵੱਜੋਂ ਤੰਗ ਕਰਨ ਲੱਗ ਗਿਆ। ਰੀਨਾ ਦੁਆਰਾ ਲਿਖੇ ਹਰ ਆਰਟੀਕਲ ਨੂੰ ਅਕਸਰ ਕੂੜੇ ਦੇ ਡੱਬੇ ਵਿੱਚ ਸੁੱਟ ਦਿੱਤਾ ਜਾਂਦਾ ਸੀ। ਇੱਕ ਦਿਨ ਰੀਨਾ ਨੇ ਹਿੰਮਤ ਜੁਟਾ ਕੇ ਇਸ਼ਾਨ ਖਿਲਾਫ ਅਖ਼ਬਾਰ ਦੇ ਮੈਨੇਜਿੰਗ ਐਡੀਟਰ ਨੂੰ ਸ਼ਿਕਾਇਤ ਕੀਤੀ। ਇਸ ਐਡੀਟਰ ਨੇ ਰੀਨਾ ਨੂੰ ਇਸ਼ਾਨ ਨਾਲ ਸਮਝੌਤਾ ਕਰਨ ਲਈ ਕਿਹਾ।

ਜਲਦ ਹੀ ਰੀਨਾ ਨੂੰ ਇੱਕ ਮਹੀਨੇ ਦੀ ਮਹੂਲਤ ਦੇ ਕੇ ਆਪਣੀ ਮਰਜ਼ੀ ਨਾਲ ਅਸਤੀਫ਼ਾ ਦੇਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਕਿਉਂਕਿ ਉਹ ਸਮਝੌਤਾ ਨਹੀਂ ਕਰ ਰਹੀ ਸੀ. ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਰੀਨਾ ਨੇ ਇਨਸਾਫ ਪਾਉਣ ਲਈ ਇੱਕ ਲੰਬੀ ਲੜਾਈ ਲੜੀ। ਇਸ ਲੜਾਈ ਵਿੱਚ ਰੀਨਾ ਨੇ NWMI ਦੀ ਮਦਦ ਲਿੱਤੀ ਅਤੇ ਅਖੀਰ ਜਿੱਤ ਪ੍ਰਾਪਤ ਕੀਤੀ।

CNN-News18 ਨਾਲ ਇੱਕ ਈਮੇਲ ਇੰਟਰਵਿਊ ਵਿੱਚ ਰੀਨਾ ਉਹ ਜਿਣਸੀ ਸੋਸ਼ਣ ਦੀ ਲੰਬੀ ਲੜਾਈ ਨੂੰ ਯਾਦ ਕੀਤਾ ਹੈ। ਇਸ ਦੌਰਾਨ ਰੀਨਾ #metoo ਮੁਹਿੰਮ ਦਾ ਵੀ ਜ਼ਿਕਰ ਕਰਦੇ ਹਨ ਅਤੇ ਔਰਤਾਂ ਨੂੰ ਜਿਣਸੀ ਸੋਸ਼ਣ ਦਾ ਸ਼ਿਕਾਰ ਹੋਣ 'ਤੇ ਕਾਨੂੰਨ ਦਾ ਸਹਾਰਾ ਲੈਣ ਦੀ ਸਲਾਹ ਦਿੰਦੇ ਹਨ।

#MeToo ਮੁਹਿੰਮ ਨਾਲ ਹੋਏ ਖੁਲਾਸਿਆਂ ਨੇ ਤੁਹਾਡੇ 'ਤੇ ਕੀ ਪ੍ਰਭਾਵ ਪਾਇਆ ਹੈ?

ਉਨ੍ਹਾਂ ਨੇ ਮੈਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਕੀਤਾ ਹੈ ਕਿਉਂਕਿ ਜੋ ਮੇਰੇ ਨਾਲ ਹੋਇਆ ਉਹ ਤਕਰੀਬਨ ਇੱਕ ਦਹਾਕੇ ਤੋਂ ਵੀ ਪਹਿਲਾਂ ਦੀ ਘਟਨਾ ਹੈ। ਮੈਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਰਖਾਸਤ ਕਰਨ ਬਾਰੇ ਦਾ ਫੈਸਲਾ 6 ਫਰਵਰੀ 2013 ਵਿੱਚ Industrial Tribunal ਨੇ ਕੋਲਕੱਤਾ ਵਿੱਚ ਸੁਣਾਇਆ ਸੀ। ਇਹ 2013 Sexual Harassment of Women at Workplace (SHW) Act ਦੇ ਆਉਣ ਤੋਂ ਪਹਿਲਾਂ ਦੀ ਗੱਲ ਹੈ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਸਾਰੀਆਂ ਔਰਤਾਂ ਆਪਣੇ ਲਈ ਬਿਹਤਰ ਕੰਮ ਦੀ ਜਗ੍ਹਾ (workplace) ਹੋਣ ਦੀ ਮੰਗ ਕਰ ਰਹੀਆਂ ਹਨ।

ਤੁਸੀਂ ਉਨ੍ਹਾਂ ਔਰਤਾਂ ਨੂੰ ਕੀ ਰਾਏ ਦੇਂਦੇ ਹੋ ਜੋ ਔਰਤਾਂ #MeToo ਮੁਹਿੰਮ ਦੇ ਤਹਿਤ ਉਨ੍ਹਾਂ ਨਾਲ ਜਿਣਸੀ ਸੋਸ਼ਣ ਕਰਨ ਵਾਲਿਆਂ ਬਾਰੇ ਜ਼ਿਕਰ ਕਰਨ ਤੋਂ ਬਾਅਦ ਹੁਣ ਕੋਈ ਕੇਸ ਫਾਈਲ ਕਰਨ ਬਾਰੇ ਸੋਚ ਰਹੀਆਂ ਹਨ?

ਸਿਰਫ਼ name and shame ਕਰਨ 'ਤੇ ਗੱਲ ਨਹੀਂ ਮੁੱਕ ਜਾਂਦੀ। ਜਿਨ੍ਹਾਂ ਲੋਕਾਂ ਦੇ ਇਨ੍ਹਾਂ ਮਹਿਲਾਵਾਂ ਨੇ ਨਾਮ ਲਿੱਤੇ ਹਨ ਹੁਣ ਉਨ੍ਹਾਂ ਵੱਲੋਂ ਕਿਸੇ ਨਾ ਕਿਸੇ ਕਿਸਮ ਦੇ ਤੰਗ ਕਰਨ ਵਾਲੇ ਵਰਤੀਰੇ ਲਈ ਤਿਆਰ ਰਹੋ। ਇਸ ਲਈ ਇਹ ਜ਼ਰੂਰੀ ਹੈ ਕਿ ਲੀਗਲ ਹੈਲਪ ਲੈ ਲੈਣ। ਉਨ੍ਹਾਂ ਨੂੰ ਫੌਰਮਲ ਪੁਲਿਸ ਕਮਪਲੇਂਟ ਵੀ ਕਰਾਉਣੀ ਚਾਹੀਦੀ ਹੈ।
ਬਹੁਤ ਸਾਰੀਆਂ ਔਰਤਾਂ ਇਹੋ ਜਹੀਆਂ ਵੀ ਹਨ ਜੋ ਇਹ ਨਹੀਂ ਸਮਝ ਪਾਉਂਦੀਆਂ ਕਿ ਉਨ੍ਹਾਂ ਦੀ ਸ਼ਿਕਾਇਤ ਕਿਸ ਦੇ ਕਾਨੂੰਨ ਅਧੀਨ ਆਉਂਦੀ ਹੈ (ਮਿਸਾਲ ਵਜੋਂ, ਕੁੱਝ ਮਹਿਲਾਵਾਂ ਕਿਸੀ ਮਰਦ ਨਾਲ ਉਨ੍ਹਾਂ ਦੇ ਮਰਜੀ ਨਾਲ ਬਣੇ ਰਿਸ਼ਤੇ ਵਿੱਚ ਹਿੰਸਾ ਨੂੰ ਵੀ ਇਸ ਵਿੱਚ ਗਿਣ ਲੈਂਦੀਆਂ ਹਨ।) ਇਹ ਘਰੇਲੂ ਹਿੰਸਾ ਦੇ ਕੇਸ ਹਨ ਅਤੇ ਕੰਮ ਵਾਲੀ ਥਾਂ 'ਤੇ ਜਿਣਸੀ ਸੋਸ਼ਣ ਵਿੱਚ ਨਹੀਂ ਆਉਂਦੇ। ਇਸ ਦੇ ਨਾਲ-ਨਾਲ ਇਸ ਗੱਲ ਦੇ ਵੀ ਧਿਆਨ ਰੱਖੋ ਕਿ ਜਿਸ ਵਕੀਲ ਨੂੰ ਤੁਸੀਂ ਆਪਣੀ ਲੜਾਈ ਵਿੱਚ ਸ਼ਾਮਲ ਕਰ ਰਹੇ ਹੋ ਉਹ ਤੁਹਾਡੀ ਲੜਾਈ ਵਿਚ ਵਿਸ਼ਵਾਸ ਰੱਖਦਾ ਹੋਵੇ।

ਕੀ ਤੁਹਾਨੂੰ ਲਗਦਾ ਹੈ ਕਿ ਭਾਰਤ ਵਿੱਚ ਮੀਡੀਆ 'ਚ #MeToo ਮੁਹਿੰਮ ਤੋਂ ਬਾਅਦ ਕੁੱਝ ਮਦਲਾਵ ਆਏਗਾ?

ਉਮੀਦ ਤਾਂ ਹੈ। ਕਿਉਂਕਿ ਕੁੱਝ ਮੀਡੀਆ ਹਾਊਸ ਆਪਣੇ ਸੀਨੀਅਰ-ਐਡੀਟਰਾਂ ਦੇ ਵਿਰੁੱਧ ਕਾਰਵਾਈ ਕਰ ਚੁੱਕੇ ਹਨ।

ਜਦੋਂ ਤੁਸੀਂ The Statesman ਅਤੇ ਇਸ਼ਾਨ ਜੋਸ਼ੀ ਖ਼ਿਲਾਫ਼ ਐਕਸ਼ਨ ਲਿਆ ਤਾਂ ਕੀ ਕੋਈ ਸਟਾਫ ਮੈਂਬਰ ਤੁਹਾਡੇ ਨਾਲ ਖੜ੍ਹਾ ਹੋਇਆ? ਕੀ ਮੀਡੀਆ ਵਿਚ ਤੁਹਾਡੇ ਦੋਸਤਾਂ ਨੇ ਤੁਹਾਨੂੰ ਸਹਿਯੋਗ ਦਿੱਤਾ?

ਬਹੁਤ ਘੱਟ ਨੇ ਕੀਤਾ। ਦਿਲਚਸਪ ਗੱਲ ਇਹ ਹੈ, ਉਨ੍ਹਾਂ ਵਿੱਚੋਂ ਜਿਸ ਨੇ ਵੀ ਮੇਰਾ ਸਾਥ ਦਿੱਤਾ ਉਨ੍ਹਾਂ ਵਿੱਚੋਂ ਇੱਕ ਵੀ ਮਹਿਲਾ ਨਹੀਂ ਸੀ। ਜਾਂ ਤਾਂ ਉਨ੍ਹਾਂ ਨੂੰ ਬੋਲਣ ਤੋਂ ਬਹੁਤ ਡਰ ਲੱਗਦਾ ਸੀ ਜਾਂ ਉਹ ਬੋਲਣਾ ਹੀ ਨਹੀਂ ਚਾਉਂਦੀਆਂ ਸਨ।

ਮੈਂ ਇਹ ਦੱਸਣਾ ਚਾਹਾਂਗਾ ਕਿ Industrial Tribunal 'ਚ The Statesmen ਵਿੱਚ ਕੰਮ ਕਰਨ ਵਾਲੀਆਂ ਕੁੱਝ ਮਹਿਲਾਵਾਂ ਨੇ ਮੇਰੇ ਖਿਲਾਫ ਗਵਾਹੀ ਦਿੱਤੀ। ਉਨ੍ਹਾਂ ਵਿੱਚੋਂ ਇੱਕ ਨੇ ਤਾਂ NWMI ਦੀ ਵੈਬਸਾਈਟ 'ਤੇ ਮੇਰੇ ਖ਼ਿਲਾਫ਼ ਵੀ ਲਿਖਿਆ। ਹਾਲਾਂਕਿ ਉਹ ਮੈਨੂੰ ਬਿਲਕੁੱਲ ਵੀ ਨਹੀਂ ਸੀ ਜਾਣਦੀ ਅਤੇ ਨਾ ਹੀ ਉਹ ਮੇਰੀ ਸਮਰੱਥਾ ਬਾਰੇ ਕੁੱਝ ਫੈਸਲਾ ਕਰ ਸਕਦੀ ਸੀ ਕਿਉਂਕਿ ਮੈਂ ਇਸ ਇੰਡਸਟ੍ਰੀ ਤੋਂ ਇੱਕ ਦਹਾਕੇ ਤੋਂ ਸੀ ਅਤੇ ਉਸ ਨੂੰ ਮੀਡੀਆ ਵਿੱਚ ਆਏ ਸਿਰਫ਼ 2 ਹੀ ਸਾਲ ਹੋਏ ਸਨ। ਕੁੱਝ ਮਹਿਲਾਵਾਂ ਨੇ ਤਾਂ NWMI ਦਾ ਬੰਗਾਲ ਚੈਪਟਰ ਹੀ ਛੱਡ ਦਿੱਤਾ ਕਿਉਂਕਿ ਉਹ ਮੈਨੂੰ ਸਪੋਰਟ ਕਰ ਰਿਹਾ ਸੀ।

ਜਿਣਸੀ ਸੋਸ਼ਣ ਨਾਲ ਹੋਈ ਮਾਨਸਿਕ ਪ੍ਰੇਸ਼ਾਨੀ ਅਤੇ ਇਸ ਕਾਨੂੰਨੀ ਲੜਾਈ ਨੇ ਤੁਹਾਡੇ ਕੈਰੀਅਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?

ਇਸ ਕਰ ਕੇ ਮੈਨੂੰ ਚੰਗਾ ਅਤੇ ਬੁਰਾ ਸਭ ਸਹਿਣਾ ਪਿਆ। ਇਸ ਕਰ ਕੇ ਮੈਂ ਕਦੇ ਫੁੱਲ-ਟਾਈਮ ਕੰਮ ਨਹੀਂ ਕਰ ਪਾਈ ਭਾਵੇਂ ਮੈਨੂੰ ਕੁੱਝ ਨੌਕਰੀਆਂ ਪੇਸ਼ ਹੁੰਦੀਆਂ ਰਹੀਆਂ। ਮੇਰੇ ਲਈ ਫੁੱਲ ਟਾਈਮ ਕੰਮ ਕਰਨਾ ਔਖਾ ਹੋ ਜਾਣਾ ਸੀ ਕਿਉਂਕਿ ਮੈਨੂੰ Women’s Commission, ਪੁਲਿਸ ਅਤੇ Labour Commissioner ਦੇ ਦਫ਼ਤਰਾਂ ਦੇ ਚੱਕਰ ਕੱਟਣੇ ਪੈਣੇ ਸਨ। ਮੈਨੂੰ ਕਈ ਵਾਰ ਕੋਰਟ ਵੀ ਜਾਣਾ ਪੈਂਦਾ ਹੁੰਦਾ ਸੀ। ਪਰ ਇਸ ਕਰ ਕੇ ਮੈਂ ਹਮੇਸ਼ਾ ਉਨ੍ਹਾਂ ਗੱਲਾਂ ਬਾਰੇ ਲਿੱਖ ਪਾਈ ਜਿਨ੍ਹਾਂ ਬਾਰੇ ਮੈਂ ਹਮੇਸ਼ਾ ਲਿਖਣਾ ਚਾਉਂਦੀ ਸੀ। ਸਾਲ 2022 ਤੋਂ 2018 ਵਿੱਚ ਮੈਂ ਆਪਣਾ ਸਭ ਤੋਂ ਵਧੀਆ ਕੰਮ ਕੀਤਾ ਹੈ ਅਤੇ ਮੈਨੂੰ ICRS-Seaweb, Robert Bosch Stiftung, IUCN, Women Deliver ਤੋਂ ਫੈਲੋਸ਼ਿਪ ਵੀ ਮਿਲੀ। ਮੈਂ ਇਸ ਕਿਸਮ ਦੀਆਂ ਸਟੋਰੀਆਂ ਕੀਤੀਆਂ ਜਿਨ੍ਹਾਂ ਕਰ ਕੇ ਮੈਨੂੰ 2 ਲਾਡਲੀ ਪੁਰਸਕਾਰ ਮਿਲੇ। ਭਾਵੇਂ ਮੈਂ ਬਹੁਤ ਪੈਸੇ ਨਹੀਂ ਕਮਾ ਪਾਈ ਪਰ ਅੱਜ ਮੈਂ ਇੱਕ ਚੰਗੇ ਲੇਖਕ ਵਜੋਂ ਜਾਣੀ ਜਾਂਦੀ ਹਨ।

ਤੁਸੀਂ ਕਿਸ ਤਰੀਕੇ ਨਾਲ ਉਹ ਲੰਬੀ ਕਨੂੰਨੀ ਲੜਾਈ ਲੜਨ ਦਾ ਹੌਂਸਲਾ ਰੱਖ ਪਾਏ? ਇਸ ਦੌਰਾਨ ਤੁਸੀਂ ਆਪਣੀ ਵਿੱਤੀ ਹਾਲਤ ਨੂੰ ਵੀ ਕਿਵੇਂ ਠੀਕ ਰੱਖ ਪਾਏ?

ਮਾਨਸਿਕ ਤੌਰ ਤੇ ਸ਼ੁਰੂਆਤੀ ਮਹੀਨੇ ਬਹੁਤ ਮੁਸ਼ਕਿਲ ਸਨ। ਵਿੱਤੀ ਹਾਲਤ ਵੀ ਕੁੱਝ ਬਹੁਤ ਠੀਕ ਨਹੀਂ ਸੀ। ਮੈਨੂੰ ਆਪਣੀ ਸਾਰੀ ਬੱਚਤ ਦੂਜੇ ਸ਼ਹਿਰਾਂ ਵਿੱਚ ਕੇਸ ਲਈ ਜਾਣ ਵਿੱਚ ਖਰਚ ਕਰਨੀ ਪੈਂਦੀ। ਪਰ ਇਸ ਵਿੱਚ ਮੇਰੇ ਪਤੀ ਮੈ ਮੇਰਾ ਬਹੁਤ ਸਾਥ ਦਿੱਤਾ। ਕਿਉਂਕਿ ਮੈਂ ਡਾਕਟਰੇਟ ਡਿਗਰੀ ਵੀ ਰੱਖਦੀ ਹਾਂ, ਇਸ ਕਰ ਕੇ ਮੈਂ ਮੇਂ ਦੌਰਾਨ ਮੈਂ academic writing ਵੀ ਕਰਦੀ ਰਹੀ। ਇਸ ਦੇ ਨਾਲ-ਨਾਲ ਮੈਂ ਸੈਮੀਨਾਰਾਂ ਦਾ ਹਿੱਸਾ ਵੀ ਬਣਦੀ ਰਹੀ। ਅਤੇ ਇੱਕ ਮਾਂ ਅਤੇ ਪਤਨੀ ਦੇ ਤੌਰ 'ਤੇ ਮੈਂ ਆਪਣੇ ਹਰ ਕੰਮ ਪੂਰੇ ਕੀਤੇ। ਘਰ ਦੇ ਕੰਮ ਮੈਨੂੰ ਅਕਸਰ ਰੁਝਿਆ ਰੱਖਿਆ ਕਰਦੇ ਸਨ। ਬਾਕੀ ਦਾ ਸਮੇਂ ਵਮੈਂ ਆਪਣੇ ਸ਼ੌਂਕ ਦੇ ਕੰਮਾਂ ਵਿਚ ਸ਼ਾਮਲ ਕਰ ਦੇਂਦੀ - ਨੱਚਣ, ਪੈਂਟ ਕਰਨ, ਬੁਣਾਈ ਅਤੇ ਖਾਣਾ ਬਨਾਉਣ ਵਿੱਚ। ਕੰਮ ਇੱਕ ਬਹੁਤ ਵਧੀਆ healer ਹੈ। ਜੇ ਤੁਸੀਂ ਖੁੱਦ ਨੂੰ ਕੰਮ ਵਿੱਚ ਬਿਜ਼ੀ ਰੱਖਦੇ ਹੋ ਤਾਂ ਕਿਸੇ ਵੀ ਤਰੀਕੇ ਦੀ ਬੁਰੀ ਯਾਦ ਤੁਹਾਡੇ ਜ਼ਹਿਨ ਵਿੱਚ ਨਹੀਂ ਆਉਂਦੀ।
First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...