Jio ਪਲੇਟਫ਼ਾਰਮ ਵਿੱਚ KKR ਕਰੇਗੀ 11,367 ਕਰੋੜ ਦਾ ਨਿਵੇਸ਼

  • Share this:
    ਰਿਲਾਇੰਸ ਇੰਡਸਟਰੀਜ਼ (Reliance Industries) ਦੀ ਮਲਕੀਅਤ ਵਾਲੀ ਜੀਓ ਪਲੇਟਫ਼ਾਰਮ ਲਿਮਟਿਡ (Jio Platforms Limited) ਵਿੱਚ ਕੇ ਕੇ ਆਰ (KKR) 11,367 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਦੇਸ਼ ਦੀ ਸਭ ਤੋਂ ਵੱਡੀ ਡਿਜੀਟਲ ਸਰਵਿਸਿਜ਼ ਪਲੇਟਫ਼ਾਰਮ ਰਿਲਾਇੰਸ ਇੰਡਸਟਰੀਜ਼ ਤੇ ਜੀਓ ਪਲੇਟਫ਼ਾਰਮ ਨੇ ਸ਼ੁੱਕਰਵਾਰ ਨੂੰ ਇਸ ਡੀਲ ਦੀ ਘੋਸ਼ਣਾ ਕੀਤੀ। KKR ਜੀਓ ਪਲੇਟਫ਼ਾਰਮ ਵਿੱਚ 2.32 ਫ਼ੀਸਦੀ ਹਿੱਸੇਦਾਰੀ ਲਈ 11,367 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕਿਸੇ ਵੀ ਕੰਪਨੀ ਵਿੱਚ KKR ਦਾ ਇਹ ਸਭ ਤੋਂ ਵੱਡਾ ਨਿਵੇਸ਼ ਹੈ। ਜੀਓ ਪਲੇਟਫ਼ਾਰਮ ਦੀ ਇਕਵਿਟੀ ਵੈਲਿਊ 4.91 ਲੱਖ ਕਰੋੜ ਰੁਪਏ ਅਤੇ ਐਂਟਰਪ੍ਰਾਈਜ਼ ਵੈਲਿਊ 5.16 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਸ ਡੀਲ ਨਾਲ ਜੀਓ ਨੇ ਪਿਛਲੇ ਇੱਕ ਮਹੀਨੇ ਵਿੱਚ ਨਿਵੇਸ਼ ਰਾਹੀਂ ਕਰੀਬ 78,562 ਕਰੋੜ ਰੁਪਏ ਹਾਸਲ ਕੀਤੇ।    ਜੀਓ ਪਲੇਟਫ਼ਾਰਮ ਨੇ ਪਿਛਲੇ ਇੱਕ ਮਹੀਨੇ ਵਿੱਚ 5 ਵੱਡੀ ਡੀਲ ਕੀਤੀਆਂ ਨੇ। ਰਿਲਾਇੰਸ ਜੀਓ (Reliance Jio) ਵਿੱਚ ਨਿਵੇਸ਼ ਕਰਨ ਵਾਲੀ ਕੰਪਨੀਆਂ ਦੀ ਲਿਸਟ ਵਿੱਚ ਫੇਸ ਬੁੱਕ, ਸਿਲਵਰ ਲੇਕ ਪਾਰ੍ਟਨਰਸ, ਵਿਸਟਾ ਇਕਵਿਟੀ ਪਾਰ੍ਟਨਰਸ, ਜਨਰਲ ਐਟਲਾਂਟਿਕ ਤੋਂ ਬਾਅਦ ਹੁਣ KKR ਵੀ ਸ਼ਾਮਲ ਹੋ ਗਈ ਹੈ। ਇਸ ਨਾਲ ਹੁਣ Jio Platforms ਨੇ 78,562 ਰੁਪਏ ਦੀ ਡੀਲ ਨੂੰ ਪੂਰਾ ਕਰ ਲਿਆ ਹੈ। ਇਨ੍ਹਾਂ ਸਾਰੀਆਂ ਡੀਲ ਤੋਂ ਬਾਅਦ ਜੀਓ ਪਲੇਟਫ਼ਾਰਮ ਦੀ ਇਕਵਿਟੀ ਵੈਲਿਊ (Jio Equity Value) ਤੇ ਐਂਟਰਪ੍ਰਾਈਜ਼ ਵੈਲਿਊ (Jio Enterprise Value) ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।
    Published by:Anuradha Shukla
    First published: