ਮੇਘਾਲਿਆ ਵਿਚ ਅਫਰੀਕਨ ਸਵਾਈਨ ਫਲੂ (African Swine Flu) ਨੇ ਤਬਾਹੀ ਮਚਾ ਦਿੱਤੀ ਹੈ। ਇਸ ਕਾਰਨ ਘੱਟੋ-ਘੱਟ 117 ਸੂਰਾਂ ਦੀ ਮੌਤ ਹੋ ਚੁੱਕੀ ਹੈ। ਵੈਟਰਨਰੀ ਅਤੇ ਪਸ਼ੂ ਪਾਲਣ ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਵੈਟਰਨਰੀ ਅਤੇ ਪਸ਼ੂ ਪਾਲਣ ਵਿਭਾਗ ਦੇ ਸਕੱਤਰ ਡਾ: ਮੰਜੂਨਾਥ ਨੇ ਦੱਸਿਆ ਕਿ ਵੈਸਟ ਗਾਰੋ ਹਿੱਲਜ਼ ਜ਼ਿਲ੍ਹੇ ਦੇ ਡਾਲੂ ਸਥਿਤ ਇਕ ਸਰਕਾਰੀ ਫਾਰਮ ਵਿੱਚ ਤਕਰੀਬਨ 50 ਸੂਰਾਂ ਦੀ ਮੌਤ ਹੋ ਗਈ ਹੈ ਅਤੇ ਈਸਟ ਖਾਸੀ ਹਿੱਲਜ਼ ਜ਼ਿਲ੍ਹੇ ਦੇ ਪਿਨੁਰਸਲਾ ਵਿਚ ਇੱਕ ਹੋਰ ਸਰਕਾਰੀ ਫਾਰਮ ਵਿੱਚ ਪੰਜ ਸੂਰਾਂ ਦੀ ਮੌਤ ਹੋ ਗਈ ਹੈ।
ਡਾਕਟਰ ਮੰਜੂਨਾਥ ਨੇ ਦੱਸਿਆ ਕਿ ਰੀ-ਭੋਈ ਦੇ ਅੱਠ ਪਿੰਡਾਂ ਵਿੱਚ 40 ਅਤੇ ਵੈਸਟ ਖਾਸੀ ਹਿੱਲਜ਼ ਜ਼ਿਲ੍ਹੇ ਦੇ ਨੌਂਗਸਟੋਇਨ ਸ਼ਹਿਰ ਵਿੱਚ 22 ਸੂਰਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ।
ਮੰਜੂਨਾਥ ਸੀ ਨੇ ਕਿਹਾ, 'ਰਾਜ ਦੇ ਚਾਰ ਜ਼ਿਲ੍ਹਿਆਂ ਵਿੱਚ ਘੱਟੋ-ਘੱਟ 117 ਸੂਰਾਂ ਦੀ ਮੌਤ ਹੋ ਗਈ ਹੈ ਅਤੇ 11 ਪਿੰਡ ਪ੍ਰਭਾਵਿਤ ਹੋਏ ਹਨ। ਇਹ ਮੌਤਾਂ ਪਿਛਲੇ ਮਹੀਨੇ ਤੋਂ ਹੋਈਆਂ ਹਨ ਅਤੇ ਸੂਰ ASF (African Swine Flu) ਨਾਲ ਸੰਕਰਮਿਤ ਪਾਏ ਗਏ ਹਨ।” ਵਿਭਾਗ ਦੀ ਪਿਛਲੇ ਸਾਲ ਦੀ ਪਸ਼ੂ ਧਨ ਗਣਨਾ ਅਨੁਸਾਰ, ਰਾਜ ਭਰ ਵਿੱਚ 3.85 ਲੱਖ ਤੋਂ ਵੱਧ ਸੂਰ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: African swine flu, Meghalaya, Swine flu