Layoffs 2022: ਵਿਸ਼ਵਵਿਆਪੀ ਆਰਥਿਕ ਮੰਦੀ ਦੀਆਂ ਰਿਪੋਰਟਾਂ ਦੇ ਵਿਚਕਾਰ Facebook ਦੀ ਪੇਰੈਂਟ ਕੰਪਨੀ Meta Platforms Inc. ਹੁਣ ਵੱਡੇ ਪੱਧਰ 'ਤੇ ਮੁਲਾਜ਼ਮਾਂ ਦੀ ਛਾਂਟੀ ਦੀ ਤਿਆਰੀ ਕਰ ਰਹੀ ਹੈ।
ਵਾਲ ਸਟਰੀਟ ਜਰਨਲ (Wall Street Journal) ਨੇ ਆਪਣੀ ਇੱਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। ਜਰਨਲ ਨੇ ਇਸ ਮਾਮਲੇ ਨਾਲ ਜੁੜੇ ਲੋਕਾਂ ਦੇ ਹਵਾਲੇ ਨਾਲ ਇਹ ਖਬਰ ਪ੍ਰਕਾਸ਼ਿਤ ਕੀਤੀ ਹੈ।
ਅਖਬਾਰ ਨੇ ਰਿਪੋਰਟ ਵਿਚ ਕਿਹਾ ਕਿ ਬੁੱਧਵਾਰ ਤੱਕ ਨੌਕਰੀਆਂ ਵਿਚ ਕਟੌਤੀ ਹੋ ਸਕਦੀ ਹੈ। ਰਿਪੋਰਟ ਮੁਤਾਬਕ, ਕੰਪਨੀ ਪਹਿਲਾਂ ਹੀ ਕਰਮਚਾਰੀਆਂ ਨੂੰ ਇਸ ਹਫਤੇ ਤੋਂ ਗੈਰ-ਜ਼ਰੂਰੀ ਯਾਤਰਾ (Non-essential travel) ਰੱਦ ਕਰਨ ਲਈ ਕਹਿ ਚੁੱਕੀ ਹੈ।
ਵਾਲ ਸਟਰੀਟ ਜਰਨਲ ਦੇ ਅਨੁਸਾਰ, ਮੈਟਾ ਦੇ ਬੁਲਾਰੇ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਮੁਤਾਬਕ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਾਰਕ ਜ਼ੁਕਰਬਰਗ ਨੇ ਸਤੰਬਰ ਵਿਚ ਛਾਂਟੀ ਦੀ ਯੋਜਨਾ ਤਿਆਰ ਕੀਤੀ ਸੀ।
ਛਾਂਟੀ ਦੀ ਲੋੜ ਕਿਉਂ?
ਮੈਟਾ ਦੇ ਪ੍ਰੋਡਕਟ ਵਿਸ਼ਵ ਭਰ ਵਿਚ ਵਿਆਪਕ ਤੌਰ ਉਤੇ ਵਰਤੇ ਜਾਂਦੇ ਹਨ। ਇਨ੍ਹਾਂ ਵਿੱਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਸ਼ਾਮਲ ਹਨ। ਪਰ ਇੰਟਰਨੈਟ ਨੂੰ ਇੱਕ ਨਵੇਂ ਪੱਧਰ 'ਤੇ ਲਿਜਾਣ ਦੀ ਕੋਸ਼ਿਸ਼ ਵਿਚ, ਮੇਟਾਵਰਸ ਬਿਜਨੈਸ ਉਤੇ ਕੰਪਨੀ ਨੂੰ ਬਹੁਤ ਸਾਰਾ ਨਿਵੇਸ਼ ਕਰਨਾ ਪਿਆ ਹੈ। ਹੁਣ ਤੱਕ ਨਿਵੇਸ਼ ਦੇ ਹਿਸਾਬ ਨਾਲ ਰਿਟਰਨ ਸ਼ੁਰੂ ਨਹੀਂ ਹੋਇਆ ਹੈ। ਅਜਿਹੇ 'ਚ ਕੰਪਨੀ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਸੰਘਰਸ਼ ਕਰ ਰਹੀ ਹੈ।
ਦੂਜੇ ਪਾਸੇ ਅਮਰੀਕਾ ਦੇ ਸ਼ੇਅਰ ਬਾਜ਼ਾਰਾਂ 'ਚ ਭਾਰੀ ਮੰਦੀ ਕਾਰਨ ਫੇਸਬੁੱਕ (ਮੈਟਾ) ਦੇ ਸ਼ੇਅਰ ਵੀ ਕਾਫੀ ਡਿੱਗ ਗਏ ਹਨ। ਕੰਪਨੀ ਦੇ ਸ਼ੇਅਰ ਇਸ ਸਾਲ ਕਰੀਬ 73 ਫੀਸਦੀ ਤੱਕ ਡਿੱਗੇ ਹਨ। ਇਸੇ ਤਰ੍ਹਾਂ ਦੀ ਗਿਰਾਵਟ ਮਾਰਕ ਜ਼ੁਕਰਬਰਗ ਦੀ ਕਮਾਈ (Mark Zuckerberg net worth) ਵਿੱਚ ਦਰਜ ਕੀਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Facebook, Facebook live, Government job, Job alert, Job update, Layoffs, Meta