• Home
 • »
 • News
 • »
 • national
 • »
 • MEWAT PATWARI ARRESTED FOR TAKING BRIBE OF 1500 RUPEE IN HARYANA

ਵਿਜੀਲੈਂਸ ਟੀਮ ਵੱਲੋਂ 1500 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ

(ਸੰਕੇਤਕ ਫੋਟੋ)

 • Share this:
  ਹਰਿਆਣਾ ਵਿਜੀਲੈਂਸ ਟੀਮ ਨੇ ਇੱਕ ਪਟਵਾਰੀ ਨੂੰ 1500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪਟਵਾਰੀ ਦੀ ਪਛਾਣ ਰਾਮਦੇਵ ਪੁੱਤਰ ਪ੍ਰਭਾਤੀ ਲਾਲ ਵਾਸੀ ਪਿੰਡ ਬਿਛੌਰ ਵਜੋਂ ਹੋਈ ਹੈ। ਵਿਜੀਲੈਂਸ ਟੀਮ ਨੇ ਮਾਮਲਾ ਦਰਜ ਕਰ ਲਿਆ ਹੈ।

  ਦਰਅਸਲ, ਪੁਨਹਾਣਾ ਬਲਾਕ (ਹਰਿਆਣਾ) ਦੇ ਪਿੰਡ ਡਡੌਲੀ ਦਾ ਰਹਿਣ ਵਾਲਾ ਇਸਲਾਮ ਪੁੱਤਰ ਭੂਰੇ ਖਾਨ ਪਿਛਲੇ ਕਈ ਦਿਨਾਂ ਤੋਂ ਪਿੰਡ ਡਡੌਲੀ ਦੇ ਪਟਵਾਰੀ ਵਿਨੋਦ ਕੋਲ ਆਪਣੇ ਪਿਤਾ ਦੀ ਵਿਰਾਸਤ ਰਿਕਾਰਡ ਵਿੱਚ ਦਰਜ ਕਰਵਾਉਣ ਲਈ ਚੱਕਰ ਲਗਾ ਰਿਹਾ ਸੀ।

  24 ਮਈ ਨੂੰ ਇਸਲਾਮ ਦੇ ਪਿਤਾ ਭੂਰੇ ਖਾਂ ਦੀ ਮੌਤ ਤੋਂ ਬਾਅਦ ਵਿਨੋਦ ਪਟਵਾਰੀ ਪੀੜਤ ਤੋਂ 1500 ਰੁਪਏ ਦੀ ਮੰਗ ਕਰ ਰਿਹਾ ਸੀ। ਜਿਸ ਦੀ ਸ਼ਿਕਾਇਤ ਇਸਲਾਮ ਨੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ। ਜਿਸ ਤੋਂ ਬਾਅਦ ਇਸਲਾਮ ਨੇ ਪਟਵਾਰੀ ਵਿਨੋਦ ਨੂੰ 1500 ਰੁਪਏ ਦੇਣ ਲਈ ਹਾਮੀ ਭਰ ਦਿੱਤੀ।

  ਜਦੋਂ ਪਟਵਾਰੀ ਰਿਸ਼ਵਤ ਦੀ ਰਕਮ ਲੈਣ ਲਈ ਰਾਜ਼ੀ ਹੋ ਗਿਆ ਤਾਂ ਸ਼ਿਕਾਇਤਕਰਤਾ ਇਸਲਾਮ ਨੇ ਇਸ ਸਬੰਧੀ ਸਟੇਟ ਵਿਜੀਲੈਂਸ ਟੀਮ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਇਕ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਡਿਊਟੀ ਮੈਜਿਸਟ੍ਰੇਟ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼ਮਸੇਰ ਸਿੰਘ ਅਤੇ ਗਵਾਹ ਜੂਨੀਅਰ ਇੰਜੀਨੀਅਰ ਅਰਸ਼ਦ ਨੂੰ ਬਣਾਇਆ ਗਿਆ। ਸ਼ਿਕਾਇਤਕਰਤਾ ਇਸਲਾਮ ਨੇ ਪਟਵਾਰੀ ਵਿਨੋਦ ਨੂੰ ਕਿਹਾ ਕਿ ਉਹ ਤੁਹਾਡੇ ਦਫ਼ਤਰ ਵਿੱਚ 1500 ਰੁਪਏ ਲੈ ਕੇ ਆ ਰਿਹਾ ਹੈ।

  ਵਿਨੋਦ ਪਟਵਾਰੀ ਨੇ ਇਸਲਾਮ ਨੂੰ ਦੱਸਿਆ ਕਿ ਉਹ ਅੱਜ ਕੰਮ ਤੋਂ ਬਾਹਰ ਗਿਆ ਹੋਇਆ ਹੈ ਅਤੇ ਉਸ ਦੇ ਸਾਥੀ ਪਟਵਾਰੀ ਰਾਮਦੇਵ ਨੂੰ 1500 ਰੁਪਏ ਦੇ ਦਿਓ। ਇਸ ਤੋਂ ਬਾਅਦ ਇਸਲਾਮ ਨੇ ਵਿਨੋਦ ਪਟਵਾਰੀ ਦੀ ਰਿਸ਼ਵਤ ਦੇ 1500 ਰੁਪਏ ਰਾਮਦੇਵ ਨੂੰ ਦਿੱਤੇ, ਜਿਸ ਤੋਂ ਤੁਰੰਤ ਬਾਅਦ ਸਟੇਟ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

  ਸਟੇਟ ਵਿਜੀਲੈਂਸ ਨੂਹ ਸਬ-ਸੈਂਟਰ ਦੇ ਇੰਚਾਰਜ ਇੰਸਪੈਕਟਰ ਜੈਪਾਲ ਨੇ ਦੱਸਿਆ ਕਿ ਉਕਤ ਪਟਵਾਰੀ ਨੂੰ ਉਨ੍ਹਾਂ ਦੀ ਟੀਮ ਨੇ ਪੁਨਹਾਣਾ ਤੋਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਦਕਿ ਮੁੱਖ ਮੁਲਜ਼ਮ ਵਿਨੋਦ ਪਟਵਾਰੀ ਫਰਾਰ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
  Published by:Gurwinder Singh
  First published: