ਇਜ਼ਰਾਈਲੀ ਹਵਾਈ ਅੱਡੇ ਦੇ ਚੈੱਕ-ਇਨ ਡੈਸਕ ਉਤੇ ਆਪਣੇ ਨਵਜੰਮੇ ਬੱਚੇ ਦੀ ਟਿਕਟ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਇੱਕ ਜੋੜੇ ਨੇ ਬੱਚੇ ਨੂੰ ਹਵਾਈ ਅੱਡੇ 'ਤੇ ਛੱਡ ਕੇ ਫਲਾਈਟ ਵਿੱਚ ਸਵਾਰ ਹੋਣ ਦਾ ਫੈਸਲਾ ਕੀਤਾ।
ਸਥਾਨਕ ਸਮਾਚਾਰ ਏਜੰਸੀ KAN ਦੀ ਰਿਪੋਰਟ ਮੁਤਾਬਕ ਇੱਕ ਜੋੜੇ ਨੇ ਮੰਗਲਵਾਰ ਨੂੰ ਤੇਲ ਅਵੀਵ ਦੇ ਬੇਨ-ਗੁਰਿਅਨ ਹਵਾਈ ਅੱਡੇ (Ben-Gurion Airport) ਉਤੇ ਰਿਆਨੇਅਰ ਡੈਸਕ 'ਤੇ ਆਪਣੇ ਬੱਚੇ ਨੂੰ ਛੱਡ ਦਿੱਤਾ। ਇਸ ਘਟਨਾ ਨੇ ਏਅਰਪੋਰਟ ਸਟਾਫ ਨੂੰ ਹਿਲਾ ਕੇ ਰੱਖ ਦਿੱਤਾ।
ਰਿਪੋਰਟਾਂ ਮੁਤਾਬਕ ਬੈਲਜੀਅਮ ਦੇ ਪਾਸਪੋਰਟ ਉਤੇ ਬ੍ਰਸੇਲਜ਼ ਜਾ ਰਹੇ ਜੋੜੇ ਨੇ ਬੱਚੇ ਦੀ ਟਿਕਟ ਲਈ ਐਡਵਾਂਸ ਭੁਗਤਾਨ ਨਹੀਂ ਕੀਤਾ ਸੀ ਅਤੇ ਜਦੋਂ ਉਨ੍ਹਾਂ ਨੂੰ ਏਅਰਲਾਈਨ ਸਟਾਫ ਨੇ ਚੈੱਕ-ਇਨ 'ਤੇ ਭੁਗਤਾਨ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਨਿਊਜ਼ ਏਜੰਸੀ KAN ਨੂੰ ਹਵਾਈ ਅੱਡੇ ਦੇ ਸਟਾਫ ਨੇ ਦੱਸਿਆ ਬਹਿਸ ਤੋਂ ਬਾਅਦ, ਉਹ ਆਪਣੇ ਬੱਚੇ ਨੂੰ ਬੇਬੀ ਸਟ੍ਰੋਲਰ ਵਿੱਚ ਛੱਡ ਕੇ ਪਾਸਪੋਰਟ ਕੰਟਰੋਲ ਲਈ ਚਲੇ ਗਏ। ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਅਜਿਹਾ ਹੁੰਦਾ ਕਦੇ ਨਹੀਂ ਦੇਖਿਆ। ਉਨ੍ਹਾਂ ਨੇ ਕਿਹਾ ਕਿ ਉਹ ਜੋ ਦੇਖ ਰਹੇ ਸਨ, ਉਨ੍ਹਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ।
ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਜੋੜਾ ਆਪਣੀ ਉਡਾਣ ਲਈ ਦੇਰੀ ਨਾਲ ਪਹੁੰਚਿਆ ਅਤੇ ਦੋਵੇਂ ਬੱਚੇ ਦੇ ਨਾਲ ਜਾਂ ਬਿਨਾਂ ਹਵਾਈ ਅੱਡੇ ਦੀ ਸੁਰੱਖਿਆ ਤੋਂ ਲੰਘਣ ਲਈ ਬੇਤਾਬ ਦਿਖਾਈ ਦੇ ਰਹੇ ਸਨ।
ਇਹ ਯਾਤਰੀ 31 ਜਨਵਰੀ ਨੂੰ ਤੇਲ ਅਵੀਵ ਤੋਂ ਬ੍ਰਸੇਲਜ਼ ਦੀ ਯਾਤਰਾ ਕਰ ਰਹੇ ਸਨ, ਆਪਣੇ ਬੱਚੇ ਲਈ ਬੁਕਿੰਗ ਕੀਤੇ ਬਿਨਾਂ ਚੈੱਕ-ਇਨ 'ਤੇ ਆ ਪਹੁੰਚੇ। ਉਹ ਫਿਰ ਬੱਚੇ ਨੂੰ ਚੈੱਕ-ਇਨ 'ਤੇ ਛੱਡ ਕੇ ਅੱਗੇ ਵਧੇ। ਬੇਨ ਗੁਰੀਅਨ ਹਵਾਈ ਅੱਡੇ 'ਤੇ ਇੱਕ ਚੈੱਕ-ਇਨ ਏਜੰਟ ਦੁਆਰਾ ਹਵਾਈ ਅੱਡੇ ਦੀ ਸੁਰੱਖਿਆ ਨਾਲ ਸੰਪਰਕ ਕਰਨ ਤੋਂ ਬਾਅਦ ਜੋੜੇ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।