Home /News /national /

ਕੁਵੈਤ-ਅਮਰੀਕਾ ਨੇ 4000 ਭਾਰਤੀਆਂ ਨੂੰ ਕੀਤਾ ਡਿਪੋਰਟ, ਇਹ ਹੈ ਵਜ੍ਹਾ....

ਕੁਵੈਤ-ਅਮਰੀਕਾ ਨੇ 4000 ਭਾਰਤੀਆਂ ਨੂੰ ਕੀਤਾ ਡਿਪੋਰਟ, ਇਹ ਹੈ ਵਜ੍ਹਾ....

ਕੁਵੈਤ-ਅਮਰੀਕਾ ਨੇ 4000 ਭਾਰਤੀਆਂ ਨੂੰ ਕੀਤਾ ਡਿਪੋਰਟ, ਇਹ ਹੈ ਵਜ੍ਹਾ....  (AP)

ਕੁਵੈਤ-ਅਮਰੀਕਾ ਨੇ 4000 ਭਾਰਤੀਆਂ ਨੂੰ ਕੀਤਾ ਡਿਪੋਰਟ, ਇਹ ਹੈ ਵਜ੍ਹਾ.... (AP)

  • Share this:

ਵਿਦੇਸ਼ ਮੰਤਰਾਲੇ (External Affair Ministry) ਦੀ ਕੋਵਿਡ ਸੈੱਲ ਇਕਾਈ ਵੱਲੋਂ ਤਿਆਰ ਕੀਤੀ ਰਿਪੋਰਟ ਅਨੁਸਾਰ ਅਮਰੀਕਾ ਅਤੇ ਕੁਵੈਤ ਨੇ 4000 ਭਾਰਤੀਆਂ ਨੂੰ  ਡਿਪੋਰਟ ਕੀਤਾ ਹੈ।

ਗ਼ੈਰਕਾਨੂੰਨੀ ਤਰੀਕੇ ਨਾਲ ਰਹਿਣ ਕਾਰਨ ਪਿਛਲੇ ਇਕ ਸਾਲ ਦੌਰਾਨ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਜ਼ਾਰਾਂ ਭਾਰਤੀਆਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਡਿਪੋਰਟ ਕੀਤਾ ਗਿਆ। ਕੁਝ ਭਾਰਤੀ ਅਮਨੈਸਟੀ ਉਡਾਣਾਂ ਰਾਹੀਂ ਵੀ ਵਾਪਸ ਪਰਤੇ।

ਵਿਦੇਸ਼ ਮੰਤਰਾਲੇ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੰਦੇ ਭਾਰਤ ਮਿਸ਼ਨ ਦੇ ਤਹਿਤ ਪਿਛਲੇ ਸਾਲ 7 ਮਈ ਨੂੰ ਮਹਾਂਮਾਰੀ ਕਾਰਨ ਵਿਦੇਸ਼ਾਂ ਵਿਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੰਮ ਸ਼ੁਰੂ ਕੀਤਾ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ, “ਇਹ ਉਡਾਣਾਂ ਜ਼ਿਆਦਾਤਰ ਕੁਵੈਤ ਦੀਆਂ ਸਨ।

ਰਿਪੋਰਟ ਵਿਚ ਕਿਹਾ ਗਿਆ ਹੈ, ‘ਅਮਨੈਸਟੀ ਉਡਾਣਾਂ ਲਈ ਕੁਵੈਤ ਸਰਕਾਰ ਨੇ ਭੁਗਤਾਨ ਕੀਤਾ ਸੀ। ਇਹ ਵੀ ਸੰਕੇਤ ਦਿੱਤਾ ਕਿ ਇਹ ਲੋਕ ਭਾਰਤ ਵਾਪਸ ਆਉਣ ਉਤੇ ਵਰਕ ਵੀਜ਼ਾ ਲਈ ਦੁਬਾਰਾ ਅਰਜ਼ੀ ਦੇ ਸਕਦੇ ਹਨ।

ਉਸੇ ਸਮੇਂ, ਇਕ ਹੋਰ ਸ਼੍ਰੇਣੀ ਵਿਚ ਉਹ ਲੋਕ ਸਨ ਜਿਨ੍ਹਾਂ ਨੂੰ ਕਿਸੇ ਹੋਰ ਦੇਸ਼ ਵਿਚ ਜੇਲ੍ਹ ਦੀ ਮਿਆਦ ਪੂਰੀ ਕਰਨ ਤੋਂ ਬਾਅਦ ਵਾਪਸ ਭਾਰਤ ਲਿਆਂਦਾ ਗਿਆ ਸੀ। (ਏਜੰਸੀ ਇਨਪੁਟ ਦੇ ਨਾਲ)

Published by:Gurwinder Singh
First published:

Tags: Deported, Lockdown, USA