ਬੁੱਧਵਾਰ ਨੂੰ ਗੋਆ ’ਚ ਭਾਰਤੀ ਜਲ ਸੈਨਾ ਦਾ ਲੜਾਕੂ ਜਹਾਜ਼ ਮਿਗ-29ਕੇ ਹਾਦਸਾਗ੍ਰਸਤ ਹੋ ਗਿਆ। ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਘਟਨਾ ’ਚ ਪਾਇਲਟ ਸੁਰੱਖਿਅਤ ਹੈ।ਦੱਸਿਆ ਜਾ ਰਿਹਾ ਹੈ ਕਿ ਜਲ ਸੈਨਾ ਦਾ ਇਹ ਮਿਗ-29 ਕੇ ਲੜਾਕੂ ਜਹਾਜ਼ ਨਿਯਮਤ ਉਡਾਣ ’ਤੇ ਸੀ। ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਾਦਸੇ ਤੋਂ ਠੀਕ ਪਹਿਲਾਂ ਇਹ ਲੜਾਕੂ ਜਹਾਜ਼ ਆਪਣੇ ਬੇਸ ਵੱਲ ਪਰਤ ਰਿਹਾ ਸੀ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਭਾਰਤੀ ਜਲ ਸੈਨਾ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ।
ਤਕਨੀਕੀ ਖ਼ਰਾਬੀ ਕਾਰਨ ਹੋਇਆ ਹਾਦਸਾ- ਪਾਇਲਟ ਸੁਰੱਖਿਅਤ
ਜਲ ਸੈਨਾ ਵੱਲੋਂ ਟਵਿੱਟਰ ’ਤੇ ਸਾਂਝੀ ਕੀਤੀ ਗਈ ਜਾਣਕਾਰੀ ’ਚ ਦੱਸਿਆ ਗਿਆ ਹੈ ਕਿ ਇਹ ਲੜਾਕੂ ਜਹਾਜ਼ ਗੋਆ ਤੱਟ ’ਤੇ ਨਿਯਮਤ ਉਡਾਣ ’ਤੇ ਸੀ। ਉਦੋਂ ਹੀ ਇਸ ’ਚ ਤਕਨੀਕੀ ਖ਼ਰਾਬੀ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਪਾਇਲਟ ਨੇ ਆਪਣੇ ਬੇਸ ਸਟੇਸ਼ਨ ’ਤੇ ਵਾਪਸ ਜਾਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਹਾਜ਼ ਕਰੈਸ਼ ਹੋ ਗਿਆ। ਪਾਇਲਟ ਨੇ ਹਾਦਸੇ ਤੋਂ ਠੀਕ ਪਹਿਲਾਂ ਆਪਣੇ ਆਪ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
A MiG 29K on a routine sortie over sea off Goa developed a technical malfunction while returning to base. The pilot ejected safely & has been recovered in a swift SAR ops.
Pilot reported to be in stable condition.
BoI ordered to investigate the cause of the incident.
— SpokespersonNavy (@indiannavy) October 12, 2022
ਮਿਗ 29ਕੇ ਦੀ ਖ਼ਾਸੀਅਤ- ਆਵਾਜ਼ ਤੋਂ ਦੁੱਗਣੀ ਰਫਤਾਰ
ਮਿਗ 29ਕੇ ਲੜਾਕੂ ਜਹਾਜ਼ ਇਕ ਅਤਿ-ਆਧੁਨਿਕ ਜਹਾਜ਼ ਹੈ, ਜੋ ਕਿਸੇ ਵੀ ਮੌਸਮ ਵਿਚ ਉੱਡ ਸਕਦਾ ਹੈ। ਇਹ ਆਵਾਜ਼ ਤੋਂ ਦੁੱਗਣੀ ਰਫਤਾਰ (2000 ਕਿਲੋਮੀਟਰ ਪ੍ਰਤੀ ਘੰਟਾ) ’ਤੇ ਉੱਡ ਸਕਦਾ ਹੈ। ਇਹ ਆਪਣੇ ਭਾਰ ਤੋਂ ਅੱਠ ਗੁਣਾ ਭਾਰ ਚੁੱੱਕਣ ਦੇ ਸਮਰੱਥ ਹੈ ਅਤੇ 65000 ਫੁੱਟ ਦੀ ਉਚਾਈ ’ਤੇ ਉੱਡ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crash, Fighter jets, Goa, Indian Navy, Indian Pilot, Safety