Mumbai Milk Rate: ਅੱਜ ਮੁੰਬਈ ਵਾਸੀਆਂ ਉਤੇ ਮਹਿੰਗਾਈ ਦਾ ਦੋਹਰਾ ਹਮਲਾ ਹੋਇਆ ਹੈ। ਪਹਿਲਾਂ ਸਰਕਾਰੀ ਤੇਲ ਕੰਪਨੀਆਂ ਨੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਅਤੇ ਹੁਣ ਦੁੱਧ ਦੇ ਭਾਅ ਵਿਚ ਵੀ ਵਾਧਾ ਹੋ ਗਿਆ ਹੈ।
ਮੁੰਬਈ 'ਚ ਬੁੱਧਵਾਰ 1 ਮਾਰਚ 2023 ਤੋਂ ਦੁੱਧ ਦੀ ਕੀਮਤ 'ਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ (Milk Price Hike) ਹੋਇਆ ਹੈ। ਮੁੰਬਈ ਦੁੱਧ ਉਤਪਾਦਕ ਸੰਘ (MMPA) ਨੇ ਮੱਝਾਂ ਦੇ ਦੁੱਧ ਦੀਆਂ ਕੀਮਤਾਂ 'ਚ 5 ਰੁਪਏ ਦਾ ਵਾਧਾ ਕੀਤਾ ਹੈ।
ਅੱਜ ਸਵੇਰੇ ਐਮਐਮਪੀਏ ਵੱਲੋਂ ਜਾਰੀ ਕੀਤੇ ਗਏ ਰੇਟ ਮੁਤਾਬਕ ਮੁੰਬਈ ਵਿੱਚ ਹੁਣ ਇੱਕ ਲੀਟਰ ਮੱਝ ਦੇ ਦੁੱਧ ਦੀ ਕੀਮਤ 85 ਰੁਪਏ ਹੋਵੇਗੀ, ਜੋ ਪਹਿਲਾਂ 80 ਰੁਪਏ ਵਿੱਚ ਮਿਲਦੀ ਸੀ। ਨਵੀਆਂ ਦਰਾਂ 31 ਅਗਸਤ 2023 ਤੱਕ ਲਾਗੂ ਰਹਿਣਗੀਆਂ ਅਤੇ ਇਸ ਤੋਂ ਬਾਅਦ ਐਸੋਸੀਏਸ਼ਨ ਇੱਕ ਵਾਰ ਫਿਰ ਕੀਮਤਾਂ ਦੀ ਸਮੀਖਿਆ ਕਰੇਗੀ। ਸਤੰਬਰ, 2022 ਤੋਂ ਬਾਅਦ ਮੁੰਬਈ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਇਹ ਦੂਜਾ ਵੱਡਾ ਵਾਧਾ ਹੈ।
ਜਿਸ ਰਫਤਾਰ ਨਾਲ ਮੁੰਬਈ 'ਚ ਦੁੱਧ ਦੀ ਕੀਮਤ ਵਧ ਰਹੀ ਹੈ, ਉਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਦਿੱਸ ਰਿਹਾ ਹੈ। ਆਲਮ ਇਹ ਹੈ ਕਿ ਪਿਛਲੇ 6 ਮਹੀਨਿਆਂ 'ਚ ਹੀ ਦੁੱਧ ਦੀ ਕੀਮਤ 'ਚ ਕਰੀਬ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਪਹਿਲਾਂ ਸਤੰਬਰ ਵਿਚ ਹੀ ਕੀਮਤਾਂ ਵਿੱਚ 5 ਰੁਪਏ ਦਾ ਵਾਧਾ ਕੀਤਾ ਗਿਆ ਸੀ। ਉਦੋਂ ਮੱਝ ਦਾ ਦੁੱਧ 75 ਰੁਪਏ ਤੋਂ ਵਧ ਕੇ 80 ਰੁਪਏ ਪ੍ਰਤੀ ਲੀਟਰ ਹੋ ਗਿਆ ਸੀ। ਅੱਜ ਦੇ ਤਾਜ਼ਾ ਵਾਧੇ ਤੋਂ ਬਾਅਦ ਦੁੱਧ ਦੀ ਕੀਮਤ 85 ਰੁਪਏ ਹੋ ਗਈ ਹੈ। ਦੁੱਧ ਦੀਆਂ ਕੀਮਤਾਂ ਵਿੱਚ ਹੋਏ ਇਸ ਅਚਾਨਕ ਵਾਧੇ ਕਾਰਨ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦਾ ਬਜਟ ਵਿਗੜ ਗਿਆ ਹੈ।
ਮੁੰਬਈ 'ਚ ਸਿਰਫ ਮੱਝ ਹੀ ਨਹੀਂ ਗਾਂ ਦਾ ਦੁੱਧ ਵੀ ਮਹਿੰਗਾ ਹੋ ਗਿਆ ਹੈ। ਫਰਵਰੀ ਵਿੱਚ ਮਹਾਰਾਸ਼ਟਰ ਦੀਆਂ ਸਾਰੀਆਂ ਪ੍ਰਮੁੱਖ ਗਊ ਦੁੱਧ ਉਤਪਾਦਕ ਯੂਨੀਅਨਾਂ ਦੇ ਨਾਲ ਬ੍ਰਾਂਡੇਡ ਉਤਪਾਦਕਾਂ ਨੇ ਵੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।
ਦੁੱਧ ਉਤਪਾਦਕਾਂ ਦਾ ਕਹਿਣਾ ਹੈ ਕਿ ਦੁਧਾਰੂ ਪਸ਼ੂਆਂ ਦੇ ਭਾਅ ਲਗਾਤਾਰ ਵਧਣ ਨਾਲ ਉਨ੍ਹਾਂ ਦੇ ਚਾਰੇ ਅਤੇ ਦਾਣੇ, ਤੂੜੀ, ਆਦਿ ਦੇ ਭਾਅ ਵੀ 25 ਫੀਸਦੀ ਤੱਕ ਵਧ ਗਏ ਹਨ। ਇਹੀ ਕਾਰਨ ਹੈ ਕਿ ਸਾਨੂੰ ਦੁੱਧ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰਨਾ ਪੈ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Milk Price Hike, Milk Shake, Milk shop