Home /News /national /

ਸਰਨਾ ਧੜੇ ਦੇ ਉਮੀਦਵਾਰ ਅਤੇ ਮੁੰਡੇ ਵਿਰੁੱਧ ਲੱਖਾਂ ਦੀ ਧੋਖਾਧੜੀ ਦਾ ਕੇਸ ਦਰਜ

ਸਰਨਾ ਧੜੇ ਦੇ ਉਮੀਦਵਾਰ ਅਤੇ ਮੁੰਡੇ ਵਿਰੁੱਧ ਲੱਖਾਂ ਦੀ ਧੋਖਾਧੜੀ ਦਾ ਕੇਸ ਦਰਜ

ਸਰਨਾ ਧੜੇ ਦੇ ਉਮੀਦਵਾਰ ਅਤੇ ਮੁੰਡੇ ਵਿਰੁੱਧ ਲੱਖਾਂ ਦੀ ਧੋਖਾਧੜੀ ਦਾ ਕੇਸ ਦਰਜ

ਸਰਨਾ ਧੜੇ ਦੇ ਉਮੀਦਵਾਰ ਅਤੇ ਮੁੰਡੇ ਵਿਰੁੱਧ ਲੱਖਾਂ ਦੀ ਧੋਖਾਧੜੀ ਦਾ ਕੇਸ ਦਰਜ

 • Share this:

  ਨਵੀਂ ਦਿੱਲੀ: ਦਿੱਲੀ ਗੁਰਦੁਆਰਾ ਕਮੇਟੀ (DSGMC) ਦੀਆਂ ਚੋਣਾਂ ਵਿੱਚ ਵਾਰਡ ਨੰਬਰ 3 ਤੋਂ ਸਰਨਾ ਦਲ (Sarna Dal) ਦੇ ਉਮੀਦਵਾਰ ਸੁਰਿੰਦਰਪਾਲ ਸਿੰਘ ਲਵਲਾ ਤੇ ਉਸਦੇ ਪੁੱਤਰ ਜੌਲੀ ਦੇ ਖਿਲਾਫ ਪੁਲਿਸ ਨੇ ਠੱਗੀ ਅਤੇ ਜਾਅਲਸਾਜ਼ੀ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਅਕਾਲੀ ਦਲ ਦੇ ਉਮੀਦਵਾਰ ਜਸਬੀਰ ਸਿੰਘ ਜੱਸੀ ਨੇ ਦਿੱਤੀ ਹੈ।

  ਉਨ੍ਹਾਂ ਦੱਸਿਆ ਕਿ ਇਹ ਕੇਸ ਉਤਰ-ਪੱਛਮੀ ਮਾਡਲ ਟਾਊਨ ਥਾਣੇ ਵਿੱਚ ਧਾਰਾ 420/34 ਤਹਿਤ ਦਰਜ ਕੀਤਾ ਗਿਆ ਹੈ, ਜਿਸ ਵਿੱਚ ਇਨ੍ਹਾਂ ਨੇ ਪੁਨੀਤ ਗੁਪਤਾ ਨਾਂਅ ਦੇ ਇੱਕ ਵਿਅਕਤੀ ਨਾਲ ਧੋਖਾਧੜੀ ਕਰਦੇ ਹੋਏ ਠੱਗੀ ਮਾਰੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਪੁਨੀਤ ਨੂੰ ਗੁਮਰਾਹ ਕਰਦੇ ਹੋਏ ਜਾਅਲੀ ਦਸਤਾਵੇਜ਼ਾਂ ਤਿਆਰ ਕਰਕੇ ਠੱਗੀ ਮਾਰੀ।

  ਕਥਿਤ ਦੋਸ਼ੀਆਂ ਨੇ ਪੁਨੀਤ ਗੁਪਤਾ ਨੂੰ ਇੱਕ ਘਰ 1 ਕਰੋੜ 39 ਲੱਖ 51 ਹਜ਼ਾਰ ਰੁਪਏ ਵਿੱਚ ਵੇਚਣ ਦਾ ਸੌਦਾ ਕੀਤਾ, ਜਿਸ ਵਿੱਚੋਂ ਇਹ 36 ਲੱਖ 48 ਹਜ਼ਾਰ 544 ਰੁਪਏ ਹੜੱਪ ਕਰ ਗਏ। ਇਸ ਮਾਮਲੇ ਵਿੱਚ ਸੁਰਿੰਦਰਪਾਲ ਸਿੰਘ ਲਵਲਾ, ਉਸਦੇ ਪੁੱਤਰ ਜੌਲੀ ਤੇ ਹੋਰ ਸਾਥੀਆਂ ਦੇ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਹੈ।

  ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਕਾਰਨਾਮੇ ਸਰਨਾ ਦਲ ਦੇ ਮੈਂਬਰ ਹੀ ਕਰਦੇ ਹਨ, ਜਿਵੇਂ ਕਿ ਉਨ੍ਹਾਂ ਦੀ ਪਾਰਟੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਵੀ ਗਲਤ ਕੰਮ ਕਰਨ ਵਿੱਚ ਭਰੋਸਾ ਰੱਖਦੇ ਹਨ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਅਜਿਹੇ ਮਾੜੇ ਆਗੂਆਂ ਨੂੰ ਮੂੰਹ ਨਾ ਲਾਇਆ ਜਾਵੇ ਤੇ 22 ਅਗਸਤ ਦੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਹਰਾਇਆ ਜਾਵੇ।

  Published by:Krishan Sharma
  First published:

  Tags: Delhi Sikh Gurdwara Management Committee, Dsgmc