ਰਾਹੁਲ ਗਾਂਧੀ ਨੂੰ ਗ੍ਰਹਿ ਮੰਤਰਾਲੇ ਦਾ ਨੋਟਿਸ, ਭਾਰਤੀ ਨਾਗਰਿਕਤਾ ਹੋਣ ਦੇ ਮੰਗੇ ਸਬੂਤ

News18 Punjab
Updated: April 30, 2019, 2:46 PM IST
share image
ਰਾਹੁਲ ਗਾਂਧੀ ਨੂੰ ਗ੍ਰਹਿ ਮੰਤਰਾਲੇ ਦਾ ਨੋਟਿਸ, ਭਾਰਤੀ ਨਾਗਰਿਕਤਾ ਹੋਣ ਦੇ ਮੰਗੇ ਸਬੂਤ
ਕੱਚੇ ਤੇਲ ਦੀ ਕੀਮਤ 'ਚ ਇੰਨੀ ਗਿਰਾਵਟ, ਭਾਰਤ 'ਚ ਪੈਟਰੋਲ ਦੀ ਕੀਮਤ 69 ਰੁਪਏ ਕਿਉਂ: ਰਾਹੁਲ

  • Share this:
  • Facebook share img
  • Twitter share img
  • Linkedin share img
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤੀ ਨਾਗਰਿਕਤਾ 'ਤੇ ਸਵਾਲ ਕਰਨ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਨੋਟਿਸ ਭੇਜ ਕੇ ਸਪਸ਼ਟੀਕਰਨ ਮੰਗਿਆ ਹੈ। ਸੋਮਵਾਰ ਨੂੰ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਗ੍ਰਹਿ ਮੰਤਰਾਲੇ ਨੂੰ ਇਕ ਚਿੱਠੀ ਭੇਜੀ, ਜਿਸ ਵਿਚ ਗਾਂਧੀ ਦੀ ਨਾਗਰਿਕਤਾ ਅਤੇ ਵਿਦਿਅਕ ਯੋਗਤਾ ਬਾਰੇ ਸਵਾਲ ਉਠਾਏ ਗਏ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ।

ਇਸ ਦੇ ਨੋਟਿਸ ਵਿਚ, ਮੰਤਰਾਲੇ ਨੇ ਰਾਹੁਲ ਗਾਂਧੀ ਨੂੰ ਇਸ ਮਾਮਲੇ ਵਿਚ ਤੱਥ ਪੇਸ਼ ਕਰਨ ਲਈ ਕਿਹਾ ਹੈ।  ਰਾਹੁਲ ਨੂੰ ਇਸ ਨੋਟਿਸ ਵਿੱਚ 15 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ।  ਸਵਾਮੀ ਨੇ ਰਾਹੁਲ ਗਾਂਧੀ ਦੀ ਨਾਗਰਿਕਤਾ ਬਾਰੇ ਆਪਣਾ ਖਦਸ਼ਾ ਪ੍ਰਗਟ ਕੀਤਾ  ਅਤੇ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਕੀਤੀ ਸੀ। ਸਵਾਮੀ ਨੇ ਆਪਣੇ ਪੱਤਰ ਵਿਚ ਰਾਹੁਲ ਗਾਂਧੀ ਦੇ ਬ੍ਰਿਟਿਸ਼ ਨਾਗਰਿਕ ਹੋਣ ਦਾ ਦਾਅਵਾ ਕੀਤਾ ਹੈ। 

ਸਵਾਮੀ ਦਾ ਦਾਅਵਾ ਹੈ ਕਿ ਸਾਲ 2003 ਵਿੱਚ, ਯੂਨਾਈਟਿਡ ਵਿੱਚ ਬੈਕਫੈਕਸ ਨਾਮਕ ਇੱਕ ਕੰਪਨੀ ਰਜਿਸਟਰ ਹੋਈ ਸੀ। ਇਸ ਕੰਪਨੀ ਦੇ ਡਾਇਰੈਕਟਰ ਕਥਿਤ ਤੌਰ ਉੱਤੇ ਰਾਹੁਲ ਗਾਂਧੀ ਹਨ। ਇਸ ਦਾ ਰਜਿਸਟਰਡ ਪਤਾ 51 Southgate ਸਟਰੀਟ, ਵਿਨਚੈਸਟਰ Hampshire SO23 9EH ਹੈ। ਇਸ ਕੰਪਨੀ ਨੇ 2006 ਵਿਚ ਰਿਟਰਨ ਫਾਈਲ ਕੀਤੀ ਹੈ, ਉਸ ਵਿੱਚ ਰਾਹੁਲ ਨੂੰ ਇਕ ਬ੍ਰਿਟਿਸ਼ ਨਾਗਰਿਕ ਦੱਸਿਆ ਹੈ। ਕੰਪਨੀ ਨੂੰ ਬੰਦ ਕਰਨ ਲਈ ਜਿਹੜੀ ਅਰਜ਼ੀ ਦਿੱਤੀ ਗਈ ਉਸ ਵਿੱਚ ਰਾਹੁਲ ਨੂੰ ਬ੍ਰਿਟਿਸ਼ ਨਾਗਰਿਕ ਵੀ ਕਿਹਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਇਸ ਸ਼ਿਕਾਇਤ 'ਤੇ ਧਿਆਨ ਦਿੰਦਿਆਂ ਨੋਟਿਸ ਜਾਰੀ ਕੀਤਾ ਹੈ।
First published: April 30, 2019, 1:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading