ਬਿਜਲੀ ਚੋਰੀ ’ਤੇ ਲਗਾਮ ਲਗਾਉਣ ਲਈ ਸਰਕਾਰ ਦੀ ਇਹ ਨਵੀਂ ਯੋਜਨਾ

News18 Punjabi | News18 Punjab
Updated: February 13, 2020, 10:03 AM IST
share image
ਬਿਜਲੀ ਚੋਰੀ ’ਤੇ ਲਗਾਮ ਲਗਾਉਣ ਲਈ ਸਰਕਾਰ ਦੀ ਇਹ ਨਵੀਂ ਯੋਜਨਾ
ਬਿਜਲੀ ਚੋਰੀ ’ਤੇ ਲਗਾਮ ਲਗਾਉਣ ਲਈ ਸਰਕਾਰ ਦੀ ਇਹ ਨਵੀਂ ਯੋਜਨਾ

ਬਿਜਲੀ ਮੰਤਰਾਲਾ (Ministry of Power) ਨੇ ਰਾਸ਼ਟਰ ਪੱਧਰ ਤੇ ਇਕ ਡੇਡਿਕੇਟੇਡ ਸੰਸਥਾ ਬਣਾਉਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ। ਇਹ ਸੰਸਥਾ ਇਸ ਗੱਲ ਦੀ ਰਿਅਲ ਟਾਈਮ ਮਾਨਿਟਰਿੰਗ (Real Time Monitoring) ਕਰੇਗੀ ਕਿ ਕਿਹੜਾ ਰਾਜ ਬਿਜਲੀ ਚੋਰੀ ਰੋਕਣ ਲਈ ਕੀ ਕਦਮ ਚੁੱਕ ਰਿਹਾ ਹੈ

  • Share this:
  • Facebook share img
  • Twitter share img
  • Linkedin share img
ਬਿਜਲੀ ਚੋਰੀ ਤੇ ਰੋਕ ਲਗਾਉਣ ਸਰਕਾਰ ਵੱਲੋ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ। ਜਿਸ ਕਾਰਨ ਬਿਜਲੀ ਚੋਰੀ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕੇਗਾ। ਇਸਦੇ ਲਈ ਬਿਜਲੀ ਮੰਤਰਾਲਾ (Ministry of Power) ਨੇ ਰਾਸ਼ਟਰ ਪੱਧਰ ਤੇ ਇਕ ਡੇਡਿਕੇਟੇਡ ਸੰਸਥਾ ਬਣਾਉਣ ਦੀ ਯੋਜਨਾ ਤੇ ਕੰਮ ਕਰ ਰਹੀ ਹੈ। ਇਹ ਸੰਸਥਾ ਇਸ ਗੱਲ ਦੀ ਰਿਅਲ ਟਾਈਮ ਮਾਨਿਟਰਿੰਗ (Real Time Monitoring) ਕਰੇਗੀ ਕਿ ਕਿਹੜਾ ਰਾਜ ਬਿਜਲੀ ਚੋਰੀ ਰੋਕਣ ਲਈ ਕੀ ਕਦਮ ਚੁੱਕ ਰਿਹਾ ਹੈ ਤੇ ਉਸਦੇ ਆਧਾਰ ’ਤੇ ਹੀ ਆਰਥਿਕ ਦਿੱਤੀ ਜਾਵੇਗੀ। ਸੰਸਥਾ ਤੈਅ ਸਮੇਂ ’ਚ ਡਿਸਕਾੱਮ (Discom) ਨੂੰ ਪ੍ਰੀਪੇਡ ਮੀਟਰ (Prepaid Meter) ਲਗਾਉਣ ਚ ਵੀ ਮਦਦ ਕਰੇਗੀ।

24 ਘੰਟੇ ਬਿਜਲੀ ਲਈ ਨਵੀਂ ਯੋਜਨਾ


CNBC ਆਵਾਜ਼ ਨੂੰ ਮਿਲੀ ਜਾਣਕਾਰੀ ਮੁਤਾਬਿਕ ਸਰਕਾਰ ਨੇ 24 ਘੰਟੇ ਬਿਜਲੀ ਦੇ ਲਈ ਨਵੀਂ ਯੋਜਨਾ ਬਣਾਈ ਹੈ। ਬਿਜਲੀ ਚੋਰੀ ਰੋਕਣ ਲਈ ਡੇਡਿਕੇਟੇਡ ਸੰਸਥਾ ਬਣਾਉਣ ਦੀ ਯੋਜਨਾ ਹੈ। ਡੇਡਿਕੇਟਡ ਸੰਸਥਾ ਸੇਂਟ੍ਰਵਾਇਜਡ ਡੇਟਾ ਮੈਨੇਜਮੇਂਟ ਦਾ ਕੰਮ ਕਰੇਗੀ। ਇਸਦੇ ਇਲਾਵਾ ਬਿਜਲੀ ਚੋਰੀ ਰੋਕਣ ਦੇ ਲਈ ਤਿੰਨ ਸਾਲ ’ਚ 24 ਕਰੋੜ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਦੀ ਯੋਜਨਾ ਹੈ। ਬਿਜਲੀ ਵੰਡ ਘਾਟਾ 15 ਫੀਸਦੀ ਚ ਘੱਟ ਕਰਨ ਦਾ ਟਾਰਗੇਟ ਹੈ।

ਕੀ ਹੁੰਦਾ ਹੈ ਪ੍ਰੀਪੇਡ ਮੀਟਰ


ਸਾਧਾਰਨ ਮੀਟਰ ਚ ਪਹਿਲਾ ਬਿਜਲੀ ਇਸਤੇਮਾਲ ਕਰਦੇ ਹਨ ਫਿਰ ਬਿਲ ਆਉਂਦਾ ਹੈ ਪਰ ਪ੍ਰੀਪੇਡ ਚ ਪਹਿਲਾਂ ਹੀ ਰਿਚਾਰਜ ਕਰਨਾ ਹੋਵੇਗਾ ਫਿਰ ਬਿਜਲੀ ਇਸਤੇਮਾਲ ਕਰ ਸਕੋਗੇ। ਕਾਬਿਲੇਗੌਰ ਹੈ ਕਿ ਬਜਟ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਅਗਲੇ ਤਿੰਨ ਸਾਲ ਦੇ ਅੰਦਰ ਦੇਸ਼ਭਰ ਚ ਪ੍ਰੀਪੇਡ ਮੀਟਰ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਾਨ ਦੇ ਤਹਿਤ ਸਾਰੇ ਪੁਰਾਣੇ ਮੀਟਰਾਂ ਨੂੰ ਹੌਲੀ ਹੌਲੀ ਹਟਾਇਆ ਜਾਵੇਗਾ। ਪ੍ਰੀਪੇਡ ਮੀਟਰਾਂ ਦੇ ਜਰੀਏ ਬਿਜਲੀ ਕੰਪਨੀ ਦੀ ਚੋਣ ਕਰਨ ਦੀ ਆਜਾਦੀ ਹੋਵੇਗੀ।
First published: February 13, 2020
ਹੋਰ ਪੜ੍ਹੋ
ਅਗਲੀ ਖ਼ਬਰ