Mission Paani: ਭਾਰਤ ਦੇ ਜਲ ਸਰੋਤਾਂ ਦਾ ਸਭ ਤੋਂ ਸਹੀ ਇਸਤੇਮਾਲ ਕਿਵੇਂ ਕਰੀਏ?

- news18-Punjabi
- Last Updated: January 21, 2021, 11:25 AM IST
ਭਾਰਤ ਵਿੱਚ ਜਲ ਦੇ ਭਰਪੂਰ, ਸਾਫ਼ ਤੇ ਵੱਖ ਵੱਖ ਤਰਾਂ ਦੇ ਸਰੋਤਾਂ ਦੇ ਹੁੰਦਿਆਂ ਹੋਇਆਂ ਵੀ ਜਲ ਸੰਕਟ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ। ਦੁਨੀਆਂ ਦੇ ਜਲ ਸਰੋਤਾਂ ਦੇ ਸਿਰਫ਼ 4 ਫ਼ੀਸਦੀ ਸਾਫ਼ ਪਾਣੀ ਭਾਰਤ ਕੋਲ ਹੈ ਜਿਸਦੀ ਸੰਭਾਲ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਚੋਂ 10,360 ਨਦੀਆਂ ਹਨ ਜਿਨ੍ਹਾਂ ਨਾਲ 18,360 ਕਿਊਬਿਕ ਕਿਲੋਮੀਟਰ ਨਹਿਰਾਂ ਦਾ ਜਾਲ ਫੈਲਿਆ ਹੋਇਆ ਹੈ। ਇਸ ਵਿਚ ਸਾਰੇ ਤੱਕ ਪਹੁੰਚ ਕਰਨਾ ਸੰਭਵ ਨਹੀਂ ਹੈ ਕਿਉਂਕਿ ਬਣਤਰ ਇਸ ਤਰਾਂ ਦੀ ਨਹੀਂ ਹੈ ਪਰ ਇਹ ਦਰਸਾਉਂਦਾ ਹੈ ਕਿ ਸਾਡੇ ਕੋਲ ਜਲ ਦਾ ਭੰਡਾਰ ਹੈ ਜਿਸਦੀ ਸਾਂਭ ਕਰਨਾ ਜ਼ਰੂਰੀ ਹੈ।