
PM Modi Security Breach: PM ਮੋਦੀ ਦੇ ਕਾਫਲੇ ਨੂੰ ਰੋਕਣਾ ਅਣਗਹਿਲੀ ਗਲਤੀ ਜਾਂ ਸਾਜ਼ਿਸ਼? ਕਪਿਲ ਮਿਸ਼ਰਾ ਨੇ ਸ਼ੇਅਰ ਕੀਤਾ ਐਨੀਮੇਟਿਡ ਵੀਡੀਓ (file photo)
ਨਵੀਂ ਦਿੱਲੀ : ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਵੱਡੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਕੇਂਦਰ ਸਰਕਾਰ ਨੇ ਇਸ ਲਈ ਪੰਜਾਬ ਦੀ ਚੰਨੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਸੌਂਪ ਦਿੱਤੀ ਹੈ। ਪੀਐੱਮ ਦੀ ਸੁਰੱਖਿਆ 'ਚ ਕਮੀ ਸਾਜ਼ਿਸ਼ ਸੀ ਜਾਂ ਗਲਤੀ, ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਬੀਜੇਪੀ ਨੇਤਾ ਕਪਿਲ ਮਿਸ਼ਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਅਣਗਹਿਲੀ ਦਾ ਵੀਡੀਓ ਜਾਰੀ ਕੀਤਾ ਹੈ। ਇਹ ਇੱਕ ਐਨੀਮੇਟਡ ਵੀਡੀਓ ਹੈ। ਕਪਿਲ ਮਿਸ਼ਰਾ ਦਾ ਦਾਅਵਾ ਹੈ ਕਿ ਇਹ ਵੀਡੀਓ ਇਕ ਸਾਲ ਪਹਿਲਾਂ ਖਾਲਿਸਤਾਨੀਆਂ ਨੇ ਸ਼ੇਅਰ ਕੀਤੀ ਸੀ। ਇਸ ਵਿੱਚ ਪੀਐਮ ਮੋਦੀ ਦੇ ਨਾਲ ਪੰਜਾਬ ਵਿੱਚ ਸੁਰੱਖਿਆ ਵਿੱਚ ਅਣਗਹਿਲੀ ਵਰਗੀ ਘਟਨਾ ਹੀ ਦਿਖਾਈ ਗਈ ਹੈ।
ਕਪਿਲ ਮਿਸ਼ਰਾ ਨੇ ਇਸ ਵੀਡੀਓ ਨੂੰ ਟਵਿਟਰ 'ਤੇ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਇੱਕ ਸਾਲ ਪਹਿਲਾਂ ਇਹ ਐਨੀਮੇਟਡ ਵੀਡੀਓ ਖਾਲਿਸਤਾਨੀਆਂ ਨੇ ਯੂ-ਟਿਊਬ 'ਤੇ ਪਾ ਦਿੱਤਾ ਸੀ। ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪੀਐੱਮ ਮੋਦੀ ਆਪਣੇ ਕਾਫਲੇ ਨਾਲ ਰਵਾਨਾ ਹੁੰਦੇ ਹਨ ਅਤੇ ਦੂਜੇ ਪਾਸੇ ਟਰੈਕਟਰਾਂ ਸਮੇਤ ਕਈ ਲੋਕ ਵੀ ਉਨ੍ਹਾਂ ਨੂੰ ਘੇਰਨ ਲਈ ਉਸੇ ਫਲਾਈਓਵਰ ਵੱਲ ਵਧਣ ਲੱਗਦੇ ਹਨ। ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਫਲਾਈਓਵਰ 'ਤੇ ਲੋਕਾਂ ਨੇ ਪੀਐੱਮ ਮੋਦੀ ਨੂੰ ਚਾਰੋਂ ਪਾਸਿਓਂ ਘੇਰ ਲਿਆ। ਇਹ ਐਨੀਮੇਟਿਡ ਵੀਡੀਓ ਇੱਕ ਸਾਲ ਪਹਿਲਾਂ ਖਾਲਿਸਤਾਨੀਆਂ ਨੇ ਯੂ-ਟਿਊਬ 'ਤੇ ਪਾਈ ਸੀ
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।