ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੋਈ ਕੈਬਿਨਟ ਮੀਟਿੰਗ ਚ 13-ਪੁਆਇੰਟ ਸਿਸਟਮ ਦੀ ਥਾਂ ਰਾਖਵਾਂਕਰਨ ਵਾਸਤੇ ਪੁਰਾਣੇ 200-ਪੁਆਇੰਟ ਸਿਸਟਮ ਨੂੰ ਬਹਾਲ ਕਰਨ ਲਈ ਨੋਟੀਫ਼ਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ। ਉੱਥੇ ਹੀ SC/ST/OBC ਨੂੰ ਕੇਂਦਰੀ ਯੂਨੀਵਰਸਿਟੀਆਂ ਵਿੱਚ ਪੁਰਾਣੇ ਸਿਸਟਮ ਦੇ ਹਿਸਾਬ ਨਾਲ ਰਾਖਵਾਂਕਰਨ ਨੂੰ ਬਹਾਲ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ। ਦੇਸ਼ ਵਿੱਚ 50 ਨਵੇਂ ਕੇਂਦਰੀ ਯੂਨੀਵਰਸਿਟੀਆਂ ਬਣਾਉਣ ਨੂੰ ਵੀ ਮਨਜ਼ੂਰੀ ਮਿਲੀ। ਚੀਨੀ ਮਿਲਾਂ ਨੂੰ ਐਥਨੌਲ ਪਲਾਂਟ ਲਾਉਣ ਲਈ ਸਾਫ਼ਟ ਲੋਨ ਪੈਕੇਜ 'ਤੇ ਬਿਆਜ ਵਿੱਚ ਛੋਟ ਦਿੱਤੀ ਜਾਵੇਗੀ।
ਕੈਬਿਨਟ 'ਚ ਲਏ ਗਏ ਅਹਿਮ ਫ਼ੈਸਲੇ -
>> ਐਥਨੌਲ ਪਲਾਂਟ ਲਈ ਸਾਫ਼ਟ ਲੋਨ ਪੈਕੇਜ ਨੂੰ ਮਨਜ਼ੂਰੀ
>> ਬਕਸਰ 'ਚ ਥਰਮਲ ਪਾਵਰ ਪਲਾਂਟ ਨੂੰ ਮਨਜ਼ੂਰੀ
>> 13 ਪੁਆਇੰਟ ਰੋਸਟਰ ਖ਼ਿਲਾਫ਼ ਨੋਟੀਫ਼ਿਕੇਸ਼ਨ ਨੂੰ ਮਨਜ਼ੂਰੀ
>> 50 ਨਵੇਂ ਕੇਂਦਰੀ ਵਿਦਿਆਲਿਆ ਖੋਲ੍ਹਣ ਨੂੰ ਮਨਜ਼ੂਰੀ
>> ਪੱਛਮ ਬੰਗਾਲ ਦੇ ਨਰਾਇਣ ਤੇ ਓਡੀਸ਼ਾ ਦੇ ਭਦਰਕ ਵਿੱਚ 155 ਕਿੱਲੋਮੀਟਰ ਰੇਲ ਲਾਇਨ ਨੂੰ ਮਨਜ਼ੂਰੀ
>> ਦਿੱਲੀ ਮੈਟਰੋ ਦੇ ਫ਼ੇਜ਼ 4 ਨੂੰ ਮਨਜ਼ੂਰੀ
>> ਉੱਤਰ ਪ੍ਰਦੇਸ਼ ਦੇ ਖੁਰਜਾ ਵਿੱਚ ਸੁਪਰ ਥਰਮਲ ਪਲਾਂਟ ਨੂੰ ਮਨਜ਼ੂਰੀ
ਕੈਬਿਨਟ ਦੀ ਮੀਟਿੰਗ ਵਿੱਚ ਏਥੇਨੋਲ ਬਣਾਉਣ ਲਈ 15,000 ਕਰੋੜ ਰੁਪਏ ਦਾ ਸੋਫਤ ਲੋਨ ਮਨਜ਼ੂਰ, ਏਥੇਨੋਲ ਉਤਪਾਦਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ 5 ਫ਼ੀਸਦੀ ਬਿਆਜ ਤੇ ਕਰਜ਼ ਮਿਲੇਗਾ।
ਕੈਬਿਨੇਟ ਨੇ ਇਲੈਕਟ੍ਰੀਕਲ ਵਹੀਕਲ ਮੋਬਿਲਿਟੀ ਪ੍ਰਸਤਾਵ ਨੂੰ ਮਨਜ਼ੂਰੀ ਨਾਲ ਹੀ ਏਅਰਪੋਰਟ ਰਾਹਤ ਪੈਕੇਜ ਤੇ ਅਮਲ ਲਈ ਸਮਾਂ 2020 ਤੱਕ ਵਧਾ ਦਿੱਤਾ ਗਿਆ ਹੈ।
#BreakingNews | कैबिनेट की बैठक में एथेनॉल उत्पाद क्षमता के लिए ₹15000 Cr के सॉफ्ट लोन मंजूर, एथेनॉल उत्पादकों को अधिकतम 5% ब्याज पर मिलेगा कर्ज। हाइड्रो पावर सेक्टर को मिला रिन्यूएबल एनर्जी का दर्जा - सूत्र#AwaazMarkets pic.twitter.com/GmAhLc7lpp
— CNBC-AWAAZ (@CNBC_Awaaz) March 7, 2019
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian government