Home /News /national /

ਮੋਦੀ ਨੇ ਦਿੱਤੀ ਪਾਕਿਸਤਾਨੀਆਂ ਨੂੰ ਵਧਾਈ ! ਵਿਰੋਧੀ ਧਿਰਾਂ ਚੁੱਕੇ ਸਵਾਲ

ਮੋਦੀ ਨੇ ਦਿੱਤੀ ਪਾਕਿਸਤਾਨੀਆਂ ਨੂੰ ਵਧਾਈ ! ਵਿਰੋਧੀ ਧਿਰਾਂ ਚੁੱਕੇ ਸਵਾਲ

  • Share this:
    ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿ ਦੇ ਰਾਸ਼ਟਰੀ ਦਿਵਸ ਉਤੇ ਸੰਦੇਸ਼ ਭੇਜ ਕੇ ਪਾਕਿਸਤਾਨ ਨੂੰ ਵਧਾਈ ਦਿੱਤੀ ਹੈ। ਇਮਰਾਨ ਖ਼ਾਨ ਨੇ ਟਵੀਟ ਕੀਤਾ ਹੈ ਕਿ ਪੀਐਮ ਮੋਦੀ ਨੇ ਕਿਹਾ ਹੈ ਕਿ ਇਹ ਅਜਿਹਾ ਸਮਾਂ ਹੈ ਕਿ ਜਦ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਮਿਲ ਕੇ ਲੋਕਤੰਤਰਿਕ, ਸ਼ਾਂਤੀਪੂਰਨ ਤੇ ਪ੍ਰਗਤੀਸ਼ੀਲ ਖੇਤਰ ਲਈ ਕੰਮ ਕਰਨਾ ਹੋਵੇਗਾ ਜਿੱਥੇ ਦਾ ਵਾਤਾਵਰਨ ਅੱਤਵਾਦ ਤੇ ਹਿੰਸਾ ਤੋਂ ਮੁਕਤ ਹੋਵੇ। ਦੱਸ ਦਈਏ ਕਿ ਇਹ ਖਬਰ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਭਾਰਤ ਸਰਕਾਰ ਨੇ ਇਥੇ ਪਾਕਿਸਤਾਨੀ ਸਫ਼ਾਰਤਖਾਨੇ ਵਿੱਚ ਕੌਮੀ ਦਿਹਾੜੇ ਮੌਕੇ ਰੱਖੇ ਸਮਾਗਮ ਦੇ ਬਾਈਕਾਟ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਹ ਫੈਸਲਾ ਜੰਮੂ ਕਸ਼ਮੀਰ ਦੇ ਵੱਖਵਾਦੀਆਂ ਨੂੰ ਦਿੱਤੇ ਸੱਦੇ ਦੇ ਮੱਦੇਨਜ਼ਰ ਲਿਆ। ਉਂਜ ਪਿਛਲੇ ਕਈ ਸਾਲਾਂ ਤੋਂ ਕੇਂਦਰੀ ਮੰਤਰੀ ਪੱਧਰ ਦਾ ਅਧਿਕਾਰੀ ਇਸ ਸਾਲਾਨਾ ਸਮਾਗਮ ’ਚ ਭਾਰਤ ਦੀ ਨੁਮਾਇੰਦਗੀ ਕਰਦਾ ਰਿਹਾ ਹੈ।
    ਇਕ ਅਧਿਕਾਰੀ ਨੇ ਕਿਹਾ ਭਾਰਤ ਸਰਕਾਰ ਦੇ ਅਧਿਕਾਰੀ 23 ਮਾਰਚ ਨੂੰ ਪਾਕਿਸਤਾਨ ਦੇ ਕੌਮੀ ਦਿਹਾੜੇ ਲਈ ਰੱਖੇ ਸਮਾਗਮ ’ਚੋਂ ਗੈਰਹਾਜ਼ਰ ਰਹਿਣਗੇ। ਅਧਿਕਾਰੀ ਨੇ ਕਿਹਾ, ‘ਭਾਰਤ ਸਰਕਾਰ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਵਿੱਚ ਕੌਮੀ ਦਿਹਾੜੇ ਲਈ ਰੱਖੇ ਸਮਾਗਮ ਵਿੱਚ ਆਪਣਾ ਨੁਮਾਇੰਦਾ ਨਾ ਭੇਜਣ ਦਾ ਫੈਸਲਾ ਕੀਤਾ ਹੈ।’ ਅਧਿਕਾਰੀ ਨੇ ਕਿਹਾ ਕਿ ਇਸ ਫੈਸਲੇ ਦੀ ਮੁੱਖ ਵਜ੍ਹਾ ਜੰਮੂ ਕਸ਼ਮੀਰ ਦੇ ਵੱਖਵਾਦੀ ਹੁਰੀਅਤ ਆਗੂ ਹਨ, ਜਿਨ੍ਹਾਂ ਨੂੰ ਇਸ ਸਮਾਗਮ ਲਈ ਪਾਕਿਸਤਾਨੀ ਦੂਤਾਵਾਸ ਵੱਲੋਂ ਵਿਸ਼ੇਸ਼ ਸੱਦਾ ਭੇਜਿਆ ਗਿਆ ਹੈ।

    ਪਾਕਿਸਤਾਨ ਨੂੰ ਪੀਐਮ ਮੋਦੀ ਵੱਲੋਂ ਵਧਾਈ ਭੇਜਣ ਉਤੇ ਕਾਂਗਰਸ ਨੇ ਨਿਸ਼ਾਨਾ ਸਾਧਿਆ ਹੈ ਅਤੇ ਮੋਦੀ ਤੋਂ ਸਵਾਲ ਪੁੱਛਿਆ ਹੈ ਕਿ ਵਰਤਮਾਨ ਹਾਲਾਤ ਵਿਚ ਪਾਕਿਸਤਾਨ ਨੂੰ ਵਧਾਈ ਸੰਦੇਸ਼ ਕਿਉਂ ਭੇਜਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਨੈਸ਼ਨਲ ਡੇਅ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿ ਪੀਐਮ ਇਮਰਾਨ ਖ਼ਾਨ ਨੂੰ ਭੇਜੀ ਗਈ ਚਿੱਠੀ ਇਕ ਰਸਮੀ ਪਰੰਪਰਾ ਤਹਿਤ ਭੇਜੀ ਗਈ ਚਿੱਠੀ ਹੈ, ਜਿਸ ਉਤੇ ਉਨ੍ਹਾਂ ਦੇ ਦਸਤਖ਼ਤ ਨਹੀਂ ਹਨ। ਇਸ ਤਰ੍ਹਾਂ ਦੀ ਚਿੱਠੀ ਬੀਤੇ 70 ਸਾਲਾਂ ਤੋਂ ਲਗਾਤਾਰ ਜਾਂਦੀ ਰਹੀ ਹੈ।
    Published by:Gurwinder Singh
    First published:

    Tags: Imran Khan, Pakistan

    ਅਗਲੀ ਖਬਰ