ਅਜੇ ਤੱਕ ਨਹੀਂ ਲਵਾਇਆ FASTag ਤਾਂ ਘਬਰਾਉਣ ਦੀ ਲੋੜ ਨਹੀਂ, ਮੋਦੀ ਸਰਕਾਰ ਵੱਲੋ ਵੱਡੀ ਰਾਹਤ

Gurwinder Singh | News18 Punjab
Updated: December 15, 2019, 1:33 PM IST
share image
ਅਜੇ ਤੱਕ ਨਹੀਂ ਲਵਾਇਆ FASTag ਤਾਂ ਘਬਰਾਉਣ ਦੀ ਲੋੜ ਨਹੀਂ, ਮੋਦੀ ਸਰਕਾਰ ਵੱਲੋ ਵੱਡੀ ਰਾਹਤ
ਅਜੇ ਤੱਕ ਨਹੀਂ ਲਵਾਇਆ FASTag ਤਾਂ ਘਬਰਾਉਣ ਦੀ ਲੋੜ ਨਹੀਂ, ਮੋਦੀ ਸਰਕਾਰ ਦੀ ਵੱਡੀ ਰਾਹਤ

  • Share this:
  • Facebook share img
  • Twitter share img
  • Linkedin share img
ਜੇ ਤੁਸੀਂ ਅਜੇ ਤੱਕ ਆਪਣੀ ਕਾਰ 'ਤੇ ਫਾਸਟੈਗ ਨਹੀਂ ਲਗਾਇਆ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਕਿਉਂਕਿ ਸਰਕਾਰ ਨੇ ਇਕ ਮਹੀਨੇ ਦੀ ਰਾਹਤ ਦਿੱਤੀ ਹੈ। ਦੱਸ ਦਈਏ ਕਿ ਅੱਜ ਤੋਂ ਰਾਸ਼ਟਰੀ ਰਾਜ ਮਾਰਗ ਦੇ ਟੋਲ ਪਲਾਜਿਆਂ ਵਿਚੋਂ ਲੰਘ ਰਹੇ ਚੌਪਹੀਆ ਵਾਹਨ ਉਤੇ ਫਾਸਟੈਗ ਲਗਾਉਣਾ ਲਾਜ਼ਮੀ ਹੋ ਗਿਆ ਹੈ, ਪਰ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਲਈ ਸਰਕਾਰ ਨੇ ਰਾਸ਼ਟਰੀ ਰਾਜਮਾਰਗ 'ਤੇ ਟੋਲ ਪਲਾਜ਼ਿਆਂ 'ਤੇ ਲੱਗੀਆਂ ਇਕ ਚੌਥਾਈ FASTag ਲੇਨਾਂ ਨੂੰ ਇਕ ਮਹੀਨੇ ਲਈ ਹਾਈਬ੍ਰਿਡ ਲੇਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਹਾਈਬ੍ਰਿਡ ਲੇਨਾਂ ਵਿੱਚ ਤੁਸੀਂ 15 ਜਨਵਰੀ ਤੱਕ FASTag ਦੇ ਨਾਲ ਨਾਲ ਨਗਦ ਭੁਗਤਾਨ ਵੀ ਕਰ ਸਕਦੇ ਹੋ।

ਸਿਰਫ 30 ਦਿਨਾਂ ਲਈ ਮਨਜ਼ੂਰੀ - ਟ੍ਰਾਂਸਪੋਰਟ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਇਹ ਅਸਥਾਈ ਹੱਲ ਹੈ। ਇਸ ਨੂੰ ਸਿਰਫ 30 ਦਿਨਾਂ ਲਈ ਹੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਸਰਕਾਰ ਨੇ ਪਹਿਲਾਂ ਫਾਸਟੈਗ ਨੂੰ ਟੋਲ ਪਲਾਜ਼ਾ ਤੋਂ ਬਾਹਰ ਨਿਕਲਣ ਲਈ ਆਖਰੀ ਤਰੀਕ 15 ਦਸੰਬਰ ਤੱਕ ਵਧਾ ਦਿੱਤੀ ਸੀ।

ਕੇਂਦਰ ਸਰਕਾਰ ਨੇ 15 ਦਸੰਬਰ ਤੋਂ ਫਾਸਟੈਗ ਰਾਹੀਂ ਟੋਲ ਟੈਕਸ ਨੂੰ ਜ਼ਰੂਰੀ ਕਰ ਦਿੱਤਾ ਹੈ ਤੇ ਜੇਕਰ ਤੁਹਾਡੀ ਗੱਡੀ 'ਤੇ ਫਾਸਟੈਗ ਨਹੀਂ ਲੱਗਾ ਤਾਂ ਤੁਹਾਨੂੰ ਦੁੱਗਣਾ ਟੋਲ ਟੈਕਸ ਦੇਣਾ ਪਵੇਗਾ। ਜੇਕਰ ਤੁਹਾਡੀ ਗੱਡੀ 'ਚ ਫਾਸਟੈਗ ਨਹੀਂ ਲੱਗਿਆ ਤਾਂ ਟੋਲ ਪਲਾਜ਼ਾ 'ਤੇ ਤੁਹਾਨੂੰ ਜ਼ਿਆਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
Published by: Gurwinder Singh
First published: December 15, 2019, 1:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading