1947 ਦੀ ਭੁੱਲ ਸੁਧਾਰੇਗਾ ਕਰਤਾਰਪੁਰ ਲਾਂਘਾ: ਨਰੇਂਦਰ ਮੋਦੀ

1947 ਦੀ ਭੁੱਲ ਸੁਧਾਰੇਗਾ ਕਰਤਾਰਪੁਰ ਲਾਂਘਾ: ਨਰੇਂਦਰ ਮੋਦੀ

1947 ਦੀ ਭੁੱਲ ਸੁਧਾਰੇਗਾ ਕਰਤਾਰਪੁਰ ਲਾਂਘਾ: ਨਰੇਂਦਰ ਮੋਦੀ

  • Share this:
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਸਮਾਰਕ ਸਿੱਕਾ ਜਾਰੀ ਕੀਤਾ। ਇਸ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਕਾ ਹਜ਼ਾਰਾਂ ਸਾਲਾਂ ਤੋਂ ਸਾਡੇ ਦਿਲਾਂ 'ਤੇ ਚਲ ਰਿਹਾ ਹੈ, ਉਹਨਾਂ ਨੇ ਖਾਲਸਾ ਪੰਥ ਰਾਹੀਂ ਪੂਰੇ ਦੇਸ਼ ਨੂੰ ਜੋੜਨ ਦੀ ਕੋਸ਼ਿਸ਼ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਅਣਥਕ ਕੋਸ਼ਿਸ਼ਾਂ ਨਾਲ ਕਰਤਾਰਪੁਰ ਲਾਂਘਾ ਬਣਨ ਜਾ ਰਿਹਾ ਹੈ। ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਰਾਹ 'ਤੇ ਚਲਣ ਵਾਲਾ ਹਰ ਭਾਰਤੀ ਦੂਰਬੀਨ ਦੀ ਬਜਾਏ ਅਪਣੀਆਂ ਅੱਖਾਂ ਨਾਲ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇਗਾ। ਅਗਸਤ 1947 ਵਿਚ ਜਿਹੜੀ ਗਲਤੀ ਹੋਈ ਸੀ, ਇਹ ਉਸ ਦਾ ਪਛਤਾਵਾ ਹੈ। ਸਾਡੇ ਗੁਰੂਆਂ ਦੀ ਸੱਭ ਤੋਂ ਮਹੱਤਵਪੂਰਨ ਥਾਂ ਜੋ ਕਿ ਸਿਰਫ ਕੁਝ ਕਿਲੋਮੀਟਰ ਦੀ ਦੂਰੀ 'ਤੇ ਸੀ ਪਰ ਉਸ ਨੂੰ ਵੀ ਅਪਣੇ ਨਾਲ ਨਹੀਂ ਲਿਆ ਗਿਆ। ਇਹ ਲਾਂਘਾ ਉਸ ਨੁਕਸਾਨ ਨੂੰ ਘਟਾਉਣ ਲਈ ਕੀਤੀ ਗਈ ਕੋਸ਼ਿਸ਼ ਦਾ ਸਬੂਤ ਹੈ।

    ਉਹਨਾਂ ਕਿਹਾ ਕਿ ਭਾਰਤ ਦੇ ਕੋਲ ਜਿਸ ਸੱਭਿਆਚਾਰ ਅਤੇ ਗਿਆਨ ਦੀ ਵਿਰਾਸਤ ਹੈ, ਉਸ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਵਿ ਭਾਰਤੀ ਸੱਭਿਆਚਾਰ ਦੀ ਵਿਰਾਸਤ ਅਤੇ ਸਾਡੀ ਜਿੰਦਗੀ ਦਾ ਸੱਭ ਤੋਂ ਸੌਖੇ ਤਰੀਕੇ ਨਾਲ ਕੀਤਾ ਗਿਆ ਪ੍ਰਗਟਾਵਾ ਹੈ। ਗੁਰੂ ਜੀ ਦੀ ਬਹੁਪੱਖੀ ਸ਼ਖਸੀਅਤ ਦੀ ਤਰ੍ਹਾਂ ਹੀ ਉਹਨਾਂ ਦਾ ਕਾਵਿ ਵੀ ਬਹੁਤ ਸਾਰੇ ਵਿਸ਼ਿਆਂ ਨਾਲ ਭਰਪੂਰ ਹੈ ।
    First published: