Pre Budget 2019: 5 ਲੱਖ ਤੋਂ ਉੱਪਰ ਆਮਦਨ ਤੇ ਦੇਣਾ ਪਵੇਗਾ ਪਹਿਲਾਂ ਵਾਂਗ ਟੈਕਸ

News18 Punjab
Updated: February 1, 2019, 4:06 PM IST
Pre Budget 2019: 5 ਲੱਖ ਤੋਂ ਉੱਪਰ ਆਮਦਨ ਤੇ ਦੇਣਾ ਪਵੇਗਾ ਪਹਿਲਾਂ ਵਾਂਗ ਟੈਕਸ
ਬਜਟ 2019

ਮੋਦੀ ਸਰਕਾਰ ਮੁੜ ਬਣਨ ਤੇ ਹੀ 5 ਲੱਖ ਤੱਕ ਆਮਦਨ ਤੇ ਟੈਕਸ ਖ਼ਤਮ ਕਰਨ ਦੇ 'ਵਾਅਦੇ' ਤੇ ਕੀਤਾ ਜਾਵੇਗਾ 'ਅਮਲ'

  • Share this:
ਜੀ ਹਾਂ, 5 ਲੱਖ ਤੋਂ ਉੱਪਰ ਆਮਦਨ ਤੇ ਦੇਣਾ ਪਵੇਗਾ ਪਹਿਲਾਂ ਵਾਂਗ ਟੈਕਸ, ਮੋਦੀ ਸਰਕਾਰ ਬਣਨ ਤੇ 5 ਲੱਖ ਤੱਕ ਆਮਦਨ ਤੇ ਟੈਕਸ ਖ਼ਤਮ ਕਰਨ ਦੇ 'ਵਾਅਦੇ' ਤੇ ਕੀਤਾ ਜਾਵੇਗਾ 'ਅਮਲ'

ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਅੱਜ ਲੋਕ ਸਭਾ ਚ ਅੰਤਰਿਮ ਬਜਟ ਕੀਤਾ। ਇਸ ਬਜਟ 'ਚ ਨੌਕਰੀਪੇਸ਼ਾ, ਕਿਸਾਨ, ਮਹਿਲਾਵਾਂ ਲਈ ਕਈ ਐਲਾਨ ਕੀਤੇ ਗਏ। ਸਭ ਤੋਂ ਵੱਡਾ ਐਲਾਨ ਇਨਕਮ ਟੈਕਸ ਚ ਛੋਟ ਨੂੰ ਲੈ ਕੇ ਕੀਤਾ ਗਿਆ। ਪੀਯੂਸ਼ ਗੋਇਲ ਨੇ ਕਿਹਾ ਕਿ ਜਿਹੜੇ ਨੌਕਰੀਪੇਸ਼ਾ ਲੋਕਾਂ ਦੀ ਆਮਦਨ 5 ਲੱਖ ਰੁਪਏ ਤੱਕ ਹੈ ਉਨ੍ਹਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਪਰ 5 ਲੱਖ ਤੋਂ ਉੱਪਰ ਦੀ ਆਮਦਨ ਵਾਲੇ ਲੋਕਾਂ ਨੂੰ ਪੁਰਾਣੀ ਵਿਵਸਥਾ ਮੁਤਾਬਿਕ ਟੈਕਸ ਦੇਣਾ ਪਵੇਗਾ। ਸਭ ਤੋਂ ਅਹਿਮ ਗੱਲ ਹੈ ਕਿ ਇਹ ਇਸ ਵੇਲੇ ਸਿਰਫ਼ ਵਾਇਦਾ ਭਰ ਹੈ ਤੇ ਮੋਦੀ ਸਰਕਾਰ ਬਣਨ ਤੇ ਇਸ ਤੇ ਅਮਲ ਕੀਤਾ ਜਾਵੇਗਾ।ਲੋਕ ਸਭਾ ਵਿੱਚ ਬਜਟ ਪੇਸ਼ ਕਰਨ ਤੋਂ ਬਾਅਦ ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਪ੍ਰੈੱਸ ਕਾੰਫ਼੍ਰੇੰਸ ਰਾਹੀਂ ਦੱਸਿਆ ਕਿ ਜਿਨ੍ਹਾਂ ਦੀ ਆਮਦਨ 6.5 ਲੱਖ ਰੁਪਏ ਤੱਕ ਹੈ, ਓਹਨਾ ਨੂੰ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਚੁਕਾਉਣਾ ਪਵੇਗਾ ਤੇ ਜੇ ਉਹ 80 C ਅਧੀਨ ਬੱਚਤ ਕਰਦੇ ਨੇ ਤੇ ਪਹਿਲਾਂ ਵਾਂਗ ਘਰ ਤੇ ਲੋਨ ਤੇ ਵਿਆਜ, ਐਜੂਕੇਸ਼ਨ ਲੋਨ ਤੇ ਵਿਆਜ, ਰਾਸ਼ਟਰੀ ਪੈਨਸ਼ਨ ਯੋਜਨਾ ਚ ਯੋਗਦਾਨ, ਮੈਡੀਕਲ ਇੰਸੀਓਰੇਂਸ, ਸੀਨੀਅਰ ਸਿਟੀਜ਼ਨ ਦੇ ਇਲਾਜ ਤੇ ਹੋਣ ਵਾਲੇ ਖ਼ਰਚਿਆਂ ਨਾਲ ਜ਼ਿਆਦਾ ਆਮਦਨ ਵਾਲੇ ਲੋਕਾਂ ਨੂੰ ਵੀ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਸ ਫ਼ੈਸਲੇ ਨਾਲ ਮੱਧ ਵਰਗ ਦੇ ਕਰੀਬ 3 ਕਰੋੜ ਟੈਕਸ ਦੇਣ ਵਾਲੇ ਲੋਕਾਂ ਨੂੰ ਟੈਕਸ ਵਿੱਚ 18,500 ਕਰੋੜ ਦਾ ਫ਼ਾਇਦਾ ਹੋਵੇਗਾ।
First published: February 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...