Home /News /national /

ਮੋਦੀ ਨੇ ਕੌਮੀ ਮੁੱਦਿਆਂ ਨੂੰ ਦਬਾਉਣ ਲਈ ਚੀਤੇ ਛੱਡਣ ਦਾ ਤਮਾਸ਼ਾ ਕੀਤਾ: ਕਾਂਗਰਸ

ਮੋਦੀ ਨੇ ਕੌਮੀ ਮੁੱਦਿਆਂ ਨੂੰ ਦਬਾਉਣ ਲਈ ਚੀਤੇ ਛੱਡਣ ਦਾ ਤਮਾਸ਼ਾ ਕੀਤਾ: ਕਾਂਗਰਸ

 (ANI Photo)

(ANI Photo)

  • Share this:

    ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਂਦੇ ਚੀਤੇ ਛੱਡ ਜਾਣ ਤੋਂ ਬਾਅਦ ਅੱਜ ਦੋਸ਼ ਲਗਾਇਆ ਕਿ ਕੌਮੀ ਮੁੱਦਿਆਂ ਨੂੰ ਦਬਾਉਣ ਅਤੇ ‘ਭਾਰਤ ਜੋੜੋ ਯਾਤਰਾ’ ਤੋਂ ਧਿਆਨ ਭਟਕਾਉਣ ਲਈ ਇਹ ਸਾਰਾ ਤਮਾਸ਼ਾ ਖੜ੍ਹਾ ਕੀਤਾ ਗਿਆ ਹੈ।

    ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਸ਼ਾਸਨ ਵਿੱਚ ਲਗਾਤਾਰਤਾ ਨੂੰ ਸ਼ਾਇਦ ਹੀ ਕਦੇ ਸਵੀਵਾਰ ਕਰਦੇ ਹਨ। ਚੀਤਾ ਪ੍ਰਾਜੈਕਟ ਲਈ 25 ਅਪਰੈਲ, 2010 ਨੂੰ ਕੈਪਟਾਊਨ ਦੀ ਮੇਰੀ ਯਾਤਰਾ ਦਾ ਜ਼ਿਕਰ ਤੱਕ ਨਾ ਹੋਣਾ ਇਸ ਦੀ ਤਾਜ਼ਾ ਉਦਹਾਰਨ ਹੈ। ਅੱਜ ਪ੍ਰਧਾਨ ਮੰਤਰੀ ਨੇ ਬੇਵਜ੍ਹਾ ਦਾ ਤਮਾਸ਼ਾ ਖੜ੍ਹਾ ਕੀਤਾ। ਇਹ ਕੌਮੀ ਮੁੱਦਿਆਂ ਨੂੰ ਦਬਾਉਣ ਅਤੇ ਭਾਰਤ ਜੋੜੋ ਯਾਤਰਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।’’

    ਅੱਜ ਪ੍ਰਧਾਨ ਮੰਤਰੀ ਨੇ ਬੇਲੋੜਾ ਤਮਾਸ਼ਾ ਰਚਿਆ। ਇਹ ਰਾਸ਼ਟਰੀ ਮੁੱਦਿਆਂ ਨੂੰ ਦਬਾਉਣ ਅਤੇ #ਭਾਰਤ ਜੋੜੋ ਯਾਤਰਾ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ।

    20-24 ਸਾਲ ਦੀ ਉਮਰ ਦੇ 42% ਨੌਜਵਾਨ ਬੇਰੁਜ਼ਗਾਰ ਹਨ। ਮਹਾਂਮਾਰੀ ਤੋਂ ਪਹਿਲਾਂ ਵੀ, ਭਾਰਤ ਵਿੱਚ 45 ਸਾਲਾਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਸੀ। ਪਿਛਲੇ ਕੁਝ ਸਾਲਾਂ ਤੋਂ ਨੌਜਵਾਨ 17 ਸਤੰਬਰ ਨੂੰ ‘ਰਾਸ਼ਟਰੀ ਬੇਰੁਜ਼ਗਾਰੀ ਦਿਵਸ’ ਵਜੋਂ ਮਨਾਉਂਦੇ ਆ ਰਹੇ ਹਨ।

    Published by:Gurwinder Singh
    First published:

    Tags: Indian National Congress, Narendra modi, Narendra Modi birthday