Home /News /national /

Victory Speech: ਦੇਸ਼ ਦੇ ਲੋਕਾਂ ਨੇ ਇਸ ਫ਼ਕੀਰ ਦੀ ਝੋਲੀ ਭਰ ਦਿੱਤੀ : ਮੋਦੀ

Victory Speech: ਦੇਸ਼ ਦੇ ਲੋਕਾਂ ਨੇ ਇਸ ਫ਼ਕੀਰ ਦੀ ਝੋਲੀ ਭਰ ਦਿੱਤੀ : ਮੋਦੀ

 • Share this:

  ਪਾਰਟੀ ਵਰਕਰਜ਼ ਨੂੰ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਦੇਸ਼ ਦੇ ਲੋਕਾਂ ਨੇ ਇੱਕ ਫ਼ਕੀਰ ਦੀ ਝੋਲੀ ਭਰ ਦਿੱਤੀ।

  ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਹੈੱਡ ਕੁਆਰਟਰ ਤੇ ਵਰਕਰ ਨੂੰ ਸੰਬੋਧਿਤ ਕੀਤਾ। ਉਨ੍ਹਾਂ ਮਤਦਾਤਾ ਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ "ਤੁਸੀਂ ਇਸ ਫ਼ਕੀਰ ਦੀ ਝੋਲੀ ਭਰ ਦਿੱਤੀ," ਉਨ੍ਹਾਂ ਕੀਤੀਆਂ ਇਹ ਵੱਡੀਆਂ ਗੱਲਾਂ।

  1. "ਅੱਜ ਦੇਸ਼ ਦੇ ਹਰ ਨਾਗਰਿਕ ਨੇ ਇਸ ਫ਼ਕੀਰ ਦੀ ਝੋਲੀ ਭਰ ਦਿੱਤੀ। ਮੈਂ ਭਾਰਤ ਦੇ 130 ਕਰੋੜ ਨਾਗਰਿਕਾਂ ਦਾ ਸਰ ਖੁਕ ਕੇ ਨਮਨ ਕਰਦਾ ਹਾਂ।"

  2. "ਮੈਂ ਇਸ ਲੋਕਤੰਤਰ ਦੇ ਉਤਸਵ ਵਿੱਚ ਲੋਕਤੰਤਰ ਦੀ ਖ਼ਾਤਰ, ਜਿਨ੍ਹਾਂ ਲੋਕਾਂ ਨੇ ਕੁਰਬਾਨੀ ਦਿੱਤੀ ਹੈ, ਜੋ ਜ਼ਖਮੀ ਹੋਏ ਹਨ, ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਰੱਖਦਾ ਹਾਂ ਤੇ ਲੋਕਤੰਤਰ ਦੇ ਇਤਿਹਾਸ ਵਿੱਚ ਲੋਕਤੰਤਰ ਲਈ ਮਰਨਾ ਆਉਣ ਵਾਲੀ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦਾ ਰਹੇਗਾ।"

  3. "ਇਹਨਾਂ ਚੋਣਾਂ ਵਿੱਚ ਮੈਂ ਪਹਿਲੇ ਦੋ ਦਿਨਾਂ ਤੋਂ ਕਹਿ ਰਿਹਾ ਸੀ ਕਿ ਇਹ ਚੋਣਾਂ ਕੋਈ ਪਾਰਟੀ ਨਹੀਂ ਲੜ ਰਹੀ, ਕੋਈ ਉਮੀਦਵਾਰ ਨਹੀਂ ਲੜ ਰਿਹਾ.. ਚੋਣਾਂ ਦੇਸ਼ ਦੀ ਜਨਤਾ ਲੜ ਰਹੀ ਹੈ।"

  4. ਅੱਜ ਕੋਈ ਜਿੱਤਿਆ ਹੈ ਤਾਂ ਉਹ ਹਿੰਦੁਸਤਾਨ ਜਿੱਤਿਆ, ਲੋਕ ਤੰਤਰ ਜਿੱਤਿਆ ਹੈ, ਜਨਤਾ ਜਿੱਤੀ ਹੈ, ਉਨ੍ਹਾਂ ਸਾਰੇ ਜਿੱਤਣ ਵਾਲਿਆਂ ਨੂੰ ਮੈਂ ਦਿਲੋਂ ਵਧਾਈ ਦਿੰਦਾ ਹਾਂ।"

  5. "ਦੋ ਸੇ ਦੁਬਾਰਾ ਆਉਣ ਤੱਕ ਦੇ ਸਫ਼ਰ ਵਿੱਚ ਬਹੁਤ ਉਤਾਰ ਚੜ੍ਹਾਅ ਆਏ.ਦੋ ਸੀ ਉਦੋਂ ਵੀ ਨਿਰਾਸ਼ ਨਹੀਂ ਹੋਏ, ਜਦੋਂ ਦੁਬਾਰਾ ਆਏ ਉਦੋਂ ਵੀ ਆਪਣੇ ਨਿਮਰ, ਆਦਰਸ਼ ਨਹੀਂ ਛੱਡਾਂਗੇ।"

  6. "ਇਹ ਜਿੱਤ ਉਸ ਬਿਮਾਰ ਆਦਮੀ ਦੀ ਹੈ ਜੋ 4-5 ਸਾਲਾਂ ਤੋਂ ਪੈਸਿਆਂ ਦੀ ਘਾਟ ਕਰ ਕੇ ਆਪਣਾ ਇਲਾਜ ਨਹੀਂ ਕਰਾ ਪਾ ਰਿਹਾ ਸੀ ਤੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ। ਇਹ ਉਸ ਦੇ ਅਸ਼ੀਰਵਾਦ ਦੀ ਜਿੱਤ ਹੈ। ਇਹ ਜਿੱਤ ਉਨ੍ਹਾਂ ਬੇਘਰਾ ਦੀ ਜਿੱਤ ਹੈ ਜੋ ਸਾਰੀ ਜ਼ਿੰਦਗੀ ਕੱਚੇ ਮਕਾਨਾਂ ਵਿੱਚ ਰਹੇ ਤੇ ਅੱਜ ਪੱਕੇ ਮਕਾਨਾਂ ਵਿੱਚ ਰਹਿ ਰਹੇ ਹਨ। ਇਹ ਜਿੱਤ ਉਨ੍ਹਾਂ ਕਿਸਾਨਾਂ ਦੀ ਹੈ ਜੋ ਪਸੀਨਾ ਵਹਾਅ ਕੇ ਦੇਸ਼ ਦਾ ਪਤ ਭਰਨ ਲਈ ਪਰੇਸ਼ਾਨ ਰਹਿੰਦਾ ਹੈ। ਇਹ ਉਨ੍ਹਾਂ 40 ਕਰੋੜ ਅਸੰਗਠਿਤ ਮਜ਼ਦੂਰਾਂ ਦੀ ਜਿੱਤ ਹੈ ਜਿਨ੍ਹਾਂ ਨੂੰ ਪੈਨਸ਼ਨ ਯੋਜਨਾ ਲਾਗੂ ਕਰ ਕੇ ਇੱਜ਼ਤ ਦੀ ਜ਼ਿੰਦਗੀ ਜਿਉਂਣ ਦਾ ਮੌਕਾ ਮਿਲ ਰਿਹਾ ਹੈ।"

  Published by:Anuradha Shukla
  First published:

  Tags: Lok Sabha Election 2019, Lok Sabha Polls 2019