• Home
  • »
  • News
  • »
  • national
  • »
  • MODI8 NORTHEAST WAS SLIGHTED EARLIER NOW WE ARE PROUD INDIANS CM BIREN SINGH TELLS NEWS18 GH AP AS

Modi@8: PM ਮੋਦੀ ਵੱਲੋਂ North-East ਨੂੰ ਖੁੱਲ੍ਹੇ ਗੱਫੇ, ਮਨੀਪੁਰ ਦੇ CM ਬੀਰੇਨ ਸਿੰਘ ਨੇ ਕਹੀ ਇਹ ਗੱਲ

ਮਨੀਪੁਰ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਐਨ ਬੀਰੇਨ ਸਿੰਘ ਨੇ ਨਿਊਜ਼ 18 ਨਾਲ ਵਿਸ਼ੇਸ਼ ਤੌਰ 'ਤੇ ਉੱਤਰ-ਪੂਰਬ ਭਾਰਤ 'ਤੇ ਮੋਦੀ ਸਰਕਾਰ ਦੇ ਪ੍ਰਭਾਵ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਾਲ ਆਪਣੀ ਨਿੱਜੀ ਗੱਲਬਾਤ ਬਾਰੇ ਜਾਣਕਾਰੀ ਸਾਂਝੀ ਕੀਤੀ। ਇਹ ਹਨ ਉਸ ਗੱਲਬਾਤ ਦੇ ਮੁੱਖ ਅੰਸ਼:

  • Share this:
ਭਾਰਤੀ ਜਨਤਾ ਪਾਰਟੀ (ਬੀਜੇਪੀ) ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਤਿਆਰ-ਬਰ-ਤਿਆਰ ਹੈ, ਜਿਸ ਦੇ ਤਹਿਤ ਵੱਡੀ ਗਿਣਤੀ ਵਿੱਚ ਜਨਤਕ ਪਹੁੰਚ ਪ੍ਰੋਗਰਾਮਾਂ ਕਰਵਾਏ ਜਾ ਰਹੇ ਹਨ। ਮਨੀਪੁਰ ਦੇ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਐਨ ਬੀਰੇਨ ਸਿੰਘ ਨੇ ਨਿਊਜ਼ 18 ਨਾਲ ਵਿਸ਼ੇਸ਼ ਤੌਰ 'ਤੇ ਉੱਤਰ-ਪੂਰਬ ਭਾਰਤ 'ਤੇ ਮੋਦੀ ਸਰਕਾਰ ਦੇ ਪ੍ਰਭਾਵ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਾਲ ਆਪਣੀ ਨਿੱਜੀ ਗੱਲਬਾਤ ਬਾਰੇ ਜਾਣਕਾਰੀ ਸਾਂਝੀ ਕੀਤੀ। ਇਹ ਹਨ ਉਸ ਗੱਲਬਾਤ ਦੇ ਮੁੱਖ ਅੰਸ਼:

ਨਰਿੰਦਰ ਮੋਦੀ ਨਾਲ ਕੰਮ ਕਰਨਾ ਕਿਹੋ ਜਿਹਾ ਰਿਹਾ ?
ਮਾਣਯੋਗ ਪ੍ਰਧਾਨ ਮੰਤਰੀ ਇੱਕ ਵੱਖਰੀ ਕਿਸਮ ਦੇ ਨੇਤਾ ਹਨ। ਉਹ ਮਹਾਨ ਹਨ। ਭਾਜਪਾ 'ਚ ਆਉਣ ਤੋਂ ਪਹਿਲਾਂ ਮੈਂ ਹੋਰ ਨੇਤਾਵਾਂ ਨਾਲ ਕੰਮ ਕੀਤਾ ਹੈ ਪਰ ਉਹ ਬਹੁਤ ਵੱਖਰੇ ਹਨ। ਅੰਤਰ ਸਾਫ ਹੈ। ਉਹ ਵਿਚਾਰ ਬਣਾਉਂਦੇ ਹਨ ਅਤੇ ਉਹਨਾਂ ਨੂੰ ਸਾਡੇ ਨਾਲ ਸਾਂਝਾ ਕਰਦੇ ਹਨ। ਉਹ ਸਿਆਸੀ ਲਾਹੇ ਲਈ ਕੰਮ ਨਹੀਂ ਕਰਦੇ। ਮੋਦੀ ਜੀ ਦੀ ਸੋਚ ਆਮ ਆਦਮੀ ਲਈ ਹੈ, ਜਨਤਾ ਲਈ ਹੈ।

ਕੀ ਤੁਸੀਂ ਸੋਚਦੇ ਹੋ ਕਿ 2014 ਤੋਂ ਬਾਅਦ ਪੂਰਬ ਅਤੇ ਉੱਤਰ-ਪੂਰਬ ਵੱਲ ਧਿਆਨ ਦਿੱਤਾ ਗਿਆ ਹੈ?
ਬਹੁਤ ਵਧੀਆ ਸਵਾਲ। ਇੱਕ ਉੱਤਰ-ਪੂਰਬੀ ਵਿਅਕਤੀ ਹੋਣ ਦੇ ਨਾਤੇ, ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਮੈਂ ਪਹਿਲਾਂ ਕੀ ਮਹਿਸੂਸ ਕਰਦਾ ਸੀ ਅਤੇ ਹੁਣ ਕੀ ਮਹਿਸੂਸ ਕਰਦਾ ਹਾਂ। ਮੋਦੀ ਜੀ ਤੋਂ ਪਹਿਲਾਂ ਹੋਰ ਭਾਰਤੀਆਂ ਵੱਲੋਂ ਸਾਨੂੰ ਨੀਵੇਂ ਸਮਝਿਆ ਜਾਂਦਾ ਸੀ। ਜਦੋਂ ਅਸੀਂ ਕੇਂਦਰ ਜਾਂਦੇ ਸੀ, ਜਦੋਂ ਅਸੀਂ ਕੁਝ ਕਹਿਣਾ ਚਾਹੁੰਦੇ ਸੀ, ਤਾਂ ਸਾਨੂੰ ਮੌਕਾ ਨਹੀਂ ਦਿੱਤਾ ਜਾਂਦਾ ਸੀ, ਪਰ ਉਹ ਮੌਕਾ ਅੱਜ ਦਿੱਤਾ ਜਾ ਰਿਹਾ ਹੈ।

ਮੰਨ ਲਓ, ਜੇ ਮੈਂ ਅੱਜ ਦਿੱਲੀ ਜਾਂਦਾ ਹਾਂ, ਮੈਨੂੰ ਜੇ ਉੱਥੇ ਕੁੱਝ ਵੀ ਚਾਹੀਦਾ ਹੈ ਤਾਂ ਹਰ ਕੋਈ ਮਦਦ ਲਈ ਤਿਆਰ ਹੈ। ਉਦਾਹਰਨ ਲਈ, ਮੈਂ 2017 ਵਿੱਚ ਸਰਕਾਰ ਬਣਨ ਤੋਂ ਤੁਰੰਤ ਬਾਅਦ ਉੱਥੇ ਗਿਆ ਸੀ। ਪ੍ਰਧਾਨ ਮੰਤਰੀ ਨੇ 'ਘਰ ਘਰ ਜਲ' ਦਾ ਐਲਾਨ ਕੀਤਾ ਸੀ। ਉਸ ਸਮੇਂ ਮੈਂ 3,500 ਕਰੋੜ ਰੁਪਏ ਦਾ ਪ੍ਰਸਤਾਵ ਲਿਆ ਸੀ। ਦੇਖੋ, ਮਨੀਪੁਰ ਵਰਗੇ ਰਾਜ ਲਈ 3,500 ਕਰੋੜ ਰੁਪਏ ਇੱਕ ਵੱਡਾ ਪ੍ਰਸਤਾਵ ਹੈ। ਸਾਨੂੰ ਇਸ ਦੇ ਰਿਲੀਜ਼ ਹੋਣ ਦੀ ਉਮੀਦ ਕਦੇ ਨਹੀਂ ਸੀ। ਮੀਟਿੰਗ ਤੋਂ ਬਾਅਦ, ਪੀਐਮ ਨੇ ਸੀਨੀਅਰ ਸਕੱਤਰ ਨੂੰ ਇਸ ਉੱਤੇ ਕੁਝ ਕਰਨ ਲਈ ਕਿਹਾ, ਅਤੇ ਇੱਕ ਹਫ਼ਤੇ ਦੇ ਅੰਦਰ, ਸਾਨੂੰ ਮਨਜ਼ੂਰੀ ਮਿਲ ਗਈ ਅਤੇ ਸੱਤ ਮਹੀਨਿਆਂ ਵਿੱਚ ਪ੍ਰੋਜੈਕਟ ਸ਼ੁਰੂ ਹੋ ਗਿਆ।

ਤਾਂ ਉੱਤਰ-ਪੂਰਬ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ?
ਅਸੀਂ ਹੁਣ ਭਾਰਤੀ ਹੋਣ ਉੱਤੇ ਮਾਣ ਕਰਦੇ ਹਾਂ। ਪਹਿਲਾਂ ਸਾਡੇ ਨਾਲ ਦੂਜਿਆਂ ਦਾ ਰਵੱਈਆ ਠੀਕ ਨਹੀਂ ਸੀ ਹੁੰਦਾ। ਪਹਿਲਾਂ ਕੇਂਦਰੀ ਮੰਤਰੀਆਂ ਦੀ ਭਾਸ਼ਾ ਤੋਂ ਸਾਫ਼ ਝਲਕਦਾ ਸੀ ਕਿ ਉਹ ਸਾਨੂੰ ਨੀਚ ਸਮਝਦੇ ਸਨ। ਹੁਣ ਇਹ ਬਿਲਕੁਲ ਬਦਲ ਗਿਆ ਹੈ। ਮੋਦੀ ਜੀ ਉੱਤਰ-ਪੂਰਬ ਨੂੰ ਆਪਣਾ ਪਰਿਵਾਰ ਮੰਨਦੇ ਹਨ। ਪਿਛਲੇ ਸੱਤ ਤੋਂ ਅੱਠ ਸਾਲਾਂ ਵਿੱਚ ਮੋਦੀ ਜੀ 50 ਤੋਂ ਵੱਧ ਵਾਰ ਉੱਤਰ-ਪੂਰਬ ਦਾ ਦੌਰਾ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਹੋਣ ਦੇ ਨਾਤੇ ਅਤੇ ਕਈ ਵਾਰ ਦੌਰੇ 'ਤੇ ਆਉਣ ਵਾਲੇ, ਉਨ੍ਹਾਂ ਦੇ ਕੈਬਨਿਟ ਮੰਤਰੀ ਵੀ ਆ ਕੇ ਪੁੱਛਦੇ ਹਨ ਕਿ ਕੀ ਚਾਹੀਦਾ ਹੈ, ਇਸ ਤੋਂ ਇਹ ਅਹਿਸਾਸ ਹੁੰਦਾ ਹੈ ਕਿ ਅਸੀਂ ਇੱਕ ਪਰਿਵਾਰ ਹਾਂ।

ਤੁਹਾਨੂੰ ਪ੍ਰਧਾਨ ਮੰਤਰੀ ਮੋਦੀ ਬਾਰੇ ਕਿਹੜਾ ਦਿਲਚਸਪ ਕਿੱਸਾ ਯਾਦ ਹੈ?
ਉਹ ਉੱਤਰ-ਪੂਰਬ ਦੇ ਲੋਕਾਂ ਦਾ ਬਹੁਤ ਧਿਆਨ ਰੱਖਦੇ ਹਨ। ਉਨ੍ਹਾਂ ਨੇ ਮਣੀਪੁਰ ਦੇ ਸੱਭਿਆਚਾਰ ਦਾ ਧਿਆਨ ਰੱਖਿਆ। ਕੀ ਤੁਸੀਂ ਲੀਰਮ ਫੀ (ਰਵਾਇਤੀ ਮਣੀਪੁਰੀ ਤੌਲੀਆ) ਨੂੰ ਜਾਣਦੇ ਹੋ? ਜਦੋਂ ਮੈਂ ਦਿੱਲੀ ਗਿਆ ਅਤੇ ਉਨ੍ਹਾਂ ਨੂੰ ਲੀਰਮ ਫੀ ਭੇਟ ਕੀਤੀ ਤਾਂ ਮੈਂ ਉਨ੍ਹਾਂ ਨੂੰ ਕਿਹਾ, 'ਸਰ, ਇਹ ਇਕ ਮਸ਼ਹੂਰ ਚੀਜ਼ ਹੈ'। ਅਸੀਂ ਦੇਖਿਆ ਕਿ ਉਨ੍ਹਾਂ ਨੇ ਗੰਗਾ ਵਿੱਚ ਪਵਿੱਤਰ ਇਸ਼ਨਾਨ ਕਰਦੇ ਸਮੇਂ ਲੀਰਮ ਫੀ ਪਹਿਨਿਆ ਸੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਸਾਡੇ ਲੀਰਮ ਫੀ ਬਾਰੇ ਜਾਣਦੇ ਹਨ ਅਤੇ ਇਹ ਭਾਰਤ ਦਾ ਮਾਣਮੱਤਾ ਸੱਭਿਆਚਾਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਵਧੀਆ ਹੈ। ਇਹ ਜਾਣ ਕੇ ਤੇ ਇਹ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਾ। ਜਿਸ ਤਰ੍ਹਾਂ ਉਹ ਮਨੀਪੁਰ ਦੀਆਂ ਖੇਡ ਹਸਤੀਆਂ ਦੀ ਤਾਰੀਫ਼ ਕਰਦੇ ਹਨ, ਬਹੁਤ ਵਧੀਆ ਲਗਦਾ ਹੈ। ਉਹ ਹੋਰਾਂ ਤੋਂ ਅਲੱਗ ਹਨ, ਉਹ ਦੂਰਦਰਸ਼ੀ ਹੈ।

ਸੰਕਟ ਦੀ ਸਥਿਤੀ ਵਿੱਚ ਉਹ ਇੱਕ ਸੀਨੀਅਰ ਵਜੋਂ ਕਿਵੇਂ ਹਨ?
ਮਨੀਪੁਰ ਛੋਟਾ ਪਰ ਇੱਕ ਜਟਿਲ ਸੂਬਾ ਹੈ। ਜਦੋਂ ਮੈਂ ਗੰਭੀਰ ਮੁੱਦਿਆਂ ਨੂੰ ਉਠਾਉਂਦਾ ਹਾਂ, ਤਾਂ ਉਹ ਮੇਰੀ ਗੱਲ ਸੁਣਦੇ ਹਨ ਅਤੇ ਸਾਡੀ ਅਗਵਾਈ ਕਰਦੇ ਹਨ। ਉਹ ਬਹੁਤ ਪਹੁੰਚਯੋਗ ਹਨ, ਉਹ ਰੋਡਮੈਪ ਪ੍ਰਦਾਨ ਕਰਦੇ ਹਨ। ਇੱਕ ਵਾਰ ਦੀ ਗੱਲ ਹੈ, ਹਾਲਾਤ ਕੁੱਝ ਨਾਜ਼ੁਕ ਸਥਿਤੀ ਸੀ। ਮੈਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ, ਉਨ੍ਹਾਂ ਨੇ ਧੀਰਜ ਨਾਲ ਮੇਰੀ ਗੱਲ ਸੁਣੀ। ਉਨ੍ਹਾਂ ਨੇ ਮੈਨੂੰ ਕਿਹਾ, ‘ਬੀਰੇਨ, ਤੁਹਾਡੀ ਮੰਗ ਸਹੀ ਹੈ।’ ਉਨ੍ਹਾਂ ਨੇ ਮੈਨੂੰ ਅਮਿਤ (ਸ਼ਾਹ) ਜੀ ਨਾਲ ਗੱਲ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਮੈਨੂੰ ਕਿਹਾ, 'ਕੀ ਤੁਸੀਂ ਅਮਿਤ ਭਾਈ ਨੂੰ ਮਿਲੇ ਹੋ? ਉਨ੍ਹਾਂ ਨੂੰ ਮਿਲੋ।' ਫਿਰ ਮੈਂ ਅਮਿਤ ਜੀ ਕੋਲ ਗਿਆ। ਇਹ ਇੱਕ ਪਰਿਵਾਰ ਵਾਂਗ ਹੈ।

ਤੁਸੀਂ ਮੋਦੀ ਸਰਕਾਰ ਨੂੰ ਕਿਵੇਂ ਸਕੋਰ ਕਰੋਗੇ?
ਸੌ ਫੀਸਦੀ ਤੋਂ ਵੱਧ। ਤੁਸੀਂ ਉੱਤਰ-ਪੂਰਬ ਅਤੇ ਦੇਸ਼ ਵਿੱਚ ਬਦਲਾਅ ਦੇਖ ਸਕਦੇ ਹੋ। ਦੇਖੋ ਕਿਵੇਂ ਮਨੀਪੁਰ ਵਿੱਚ ਬਦਲਾਅ ਆਇਆ ਹੈ। AFSPA ਨੂੰ ਅੰਦਰੂਨੀ ਲਾਈਨ ਪਰਮਿਟ ਤੋਂ ਘਟਾਇਆ ਗਿਆ। ਰਾਸ਼ਟਰੀ ਖੇਡ ਯੂਨੀਵਰਸਿਟੀ ਇੱਥੇ ਹੈ। ਅੰਡੇਮਾਨ ਵਿੱਚ ਮਨੀਪੁਰ ਦੇ ਸ਼ਹੀਦਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਮਣੀਪੁਰੀਆਂ ਦੀਆਂ ਭਾਵਨਾਵਾਂ ਨੂੰ ਛੋਹਿਆ ਹੈ। ਉਹ 100 ਤੋਂ ਵੱਧ ਅੰਕਾਂ ਦੇ ਹੱਕਦਾਰ ਹਨ। ਪਹਿਲਾਂ ਅਸੀਂ ਸ਼ਰਮਿੰਦਾ ਹੁੰਦੇ ਸੀ, ਪਰ ਹੁਣ ਅਸੀਂ ਉਨ੍ਹਾਂ ਕਾਰਨ ਭਾਰਤੀ ਹੋਣ ਉੱਤੇ ਮਾਣ ਮਹਿਸੂਸ ਕਰਦੇ ਹਾਂ ।

ਤੁਸੀਂ ਪ੍ਰਧਾਨ ਮੰਤਰੀ ਨੂੰ ਕੀ ਕਹਿਣਾ ਚਾਹੋਗੇ?
ਮੈਂ ਸੱਚਮੁੱਚ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਅਤੇ ਸਨਮਾਨ ਕਰਨਾ ਚਾਹਾਂਗਾ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ 15 ਸਾਲ ਤੋਂ ਵੱਧ ਸਮੇਂ ਤੱਕ ਪੀਐਮ ਵਜੋਂ ਸੇਵਾਂ ਨਿਭਾਉਣ ਕਿਉਂਕਿ ਮੋਦੀ ਜੀ ਵਰਗੇ ਨੇਤਾ ਮਿਲਣੇ ਬਹੁਤ ਔਖੇ ਹਨ। ਉਹ ਇਕਲੌਤੇ ਨੇਤਾ ਹਨ ਜੋ ਅੰਤਰਰਾਸ਼ਟਰੀ ਪੱਧਰ 'ਤੇ ਸਾਡੀ ਅਗਵਾਈ ਕਰ ਸਕਦੇ ਹਨ। ਜੇ ਇਹ ਜਾਰੀ ਰਿਹਾ, ਤਾਂ ਸਾਡੀ ਕੌਮ ਦੁਨੀਆ ਦੇ ਸਿਖਰ 'ਤੇ ਹੋਵੇਗੀ ।
Published by:Amelia Punjabi
First published: