Home /News /national /

Modi@8: 'PM ਦਾ ਜਾਦੂ ਅਜੇ ਵੀ ਜਾਰੀ ਤੇ ਰਾਹੁਲ ਦੀ ਅਗਵਾਈ ਵਾਲੀ ਕਾਂਗਰਸ ਬਣ ਗਈ ਮੁੱਦਾਹੀਣ ਪਾਰਟੀ'

Modi@8: 'PM ਦਾ ਜਾਦੂ ਅਜੇ ਵੀ ਜਾਰੀ ਤੇ ਰਾਹੁਲ ਦੀ ਅਗਵਾਈ ਵਾਲੀ ਕਾਂਗਰਸ ਬਣ ਗਈ ਮੁੱਦਾਹੀਣ ਪਾਰਟੀ'

(file photo)

(file photo)

ਹਿੰਦੂਤਵੀ ਪਿਚ ਦੀ ਦੋਹਰੀ ਖੁਰਾਕ ਅਤੇ ਵਿਕਾਸ ਦੇ ਵਾਅਦੇ ਨੇ ਲੋਕਾਂ ਨੂੰ ਉਨ੍ਹਾਂ ਸਮਰਥਨ ਵਿੱਚ ਲਿਆ ਖੜ੍ਹਾ ਕੀਤਾ, ਜਿਸ ਨਾਲ ਭਾਜਪਾ ਨੇ ਆਪਣੇ ਦਮ 'ਤੇ 282 ਸੀਟਾਂ ਜਿੱਤੀਆਂ ਅਤੇ ਉੱਤਰ ਪ੍ਰਦੇਸ਼ ਵਿੱਚ 80 ਵਿੱਚੋਂ 73 ਸੀਟਾਂ ਜਿੱਤੀਆਂ।

  • Share this:
ਸੱਤਾ ਵਿੱਚ ਅੱਠ ਸਾਲ ਤੱਕ ਬੈਠੀ ਸਰਕਾਰ ਪ੍ਰਤੀ ਜਨਤਾ ਦਾ ਮੂਡ ਬਦਲ ਜਾਣਾ, ਇਹ ਕਾਫੀ ਲੰਬਾ ਸਮਾਂ ਹੁੰਦਾ ਹੈ। ਮਨਮੋਹਨ ਸਿੰਘ ਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਜਦੋਂ 2012 ਦੇ ਨੇੜੇ ਲਗਾਤਾਰ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਨੇ ਪੂਰੀ ਤਾਕਤ ਨਾਲ ਉਨ੍ਹਾਂ ਦੀ ਸਰਕਾਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿਛਲੇ ਅੱਠ ਸਾਲਾਂ ਵਿੱਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ (United Progressive Alliance) (ਯੂਪੀਏ) ਦੀ ਦੋਹਰੀ ਜਿੱਤ ਮਹਿਜ਼ ਇੱਕ ਦੂਰ ਦੀ ਯਾਦ ਬਣ ਕੇ ਰਹਿ ਗਈ।

ਉਂਝ, ਸਿਆਸਤਦਾਨ ਨਰਿੰਦਰ ਮੋਦੀ ਨਾਲ ਹਾਲਾਤ ਇਸ ਤੋਂ ਉਲਟ ਨਜ਼ਰ ਆ ਰਹੇ। ਪ੍ਰਧਾਨ ਮੰਤਰੀ ਵਜੋਂ ਅੱਠ ਸਾਲ ਪੂਰੇ ਕਰਨ ਤੋਂ ਬਾਅਦ, ਮੋਦੀ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਇੱਕ ਮਜ਼ਬੂਤ ​​ਸਥਿਤੀ ਵਿੱਚ ਬਣੇ ਹੋਏ ਹਨ ਅਤੇ ਮੁੱਖ ਰਾਜਾਂ ਜਿਵੇਂ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਚੋਣ ਜਿੱਤਾਂ ਦਰਸਾਉਂਦੀਆਂ ਹਨ ਕਿ ਜਨਤਾ ਦਾ ਮੂਡ ਉਨ੍ਹਾਂ ਦੀ ਪਾਰਟੀ ਦੇ ਹੱਕ ਵਿੱਚ ਹੈ।

ਭਾਵੇਂ ਉਹ ਮਹਿੰਗਾਈ ਦਾ ਮੁੱਦਾ ਹੋਵੇ ਜਾਂ ਕੋਵਿਡ ਮਹਾਂਮਾਰੀ, ਚੀਨ ਨਾਲ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਸਟੈਂਡ ਅਤੇ ਰੂਸ-ਯੂਕਰੇਨ ਯੁੱਧ ਤੋਂ ਬਾਅਦ ਬਦਲਦੇ ਭੂ-ਰਾਜਨੀਤਿਕ ਦ੍ਰਿਸ਼ ਵਰਗੀਆਂ ਚੁਣੌਤੀਆਂ ਹੋਣ, ਇਨ੍ਹਾਂ ਸਭ ਵਿੱਚ ਜਨਤਕ ਰਾਏ ਇਹ ਬਣਦੀ ਜਾਪ ਰਹੀ ਹੈ ਕਿ ਸਿਰਫ ਮੋਦੀ ਵਰਗੇ ਇੱਕ ਮਜ਼ਬੂਤ ਨੇਤਾ ਹੀ ਅਜਿਹੇ ਮਸਲਿਆਂ ਨੂੰ ਸਮਝਦਾਰੀ ਨਾਲ ਨੈਵੀਗੇਟ ਕਰ ਸਕਦੇ ਹਨ ਜਾਂ ਹੱਲ ਕਰ ਸਕਦੇ ਹਨ।

ਇਸ ਨੂੰ ਸਾਬਤ ਕਰਨ ਲਈ ਬੀਜੇਪੀ ਲੀਡਰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਨੂੰ ਹੀ ਆਪਣੀ ਜਿੱਤ ਦਾ ਮੁੱਖ ਕਾਰਨ ਦਸਦੇ ਹਨ ਕਹਿੰਦੇ ਹਨ ਕਿ ਜੇ ਰਾਹੁਲ ਗਾਂਧੀ ਦੇਸ਼ ਦੀ ਆਗਵਾਈ ਕਰਨ ਤਾਂ ਸੋਚੋ ਕਿ ਦੇਸ਼ ਦਾ ਕੀ ਹਾਲ ਹੋਣਾ ਸੀ। ਬੀਜੇਪੀ ਲੀਡਰ ਤੇ ਮੋਦੀ ਦੀ ਇਸ ਗੱਲ ਉੱਤੇ ਵੱਡੇ ਤੌਰ ਉੱਤੇ ਲੋਕ ਵਿਸ਼ਵਾਸ ਕਰਦੇ ਹਨ। ਭਾਜਪਾ ਦੇ ਸੀਨੀਅਰ ਨੇਤਾ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੂੰ ਹਰਾਉਣ ਦਾ ਫਾਰਮੂਲਾ ਤਾਂ ਉਹ ਨੀਂਦ ਵਿੱਚ ਵੀ ਯਾਦ ਰੱਖਦੇ ਹਨ।

ਮੋਦੀ ਦੀ ਅਗਵਾਈ ਵਾਲੀ ਭਾਜਪਾ ਦਾ ਮੰਨਣਾ ਹੈ ਕਿ, 2014 ਵਿੱਚ ਦੇਸ਼ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਆਇਆ ਅਤੇ ਰਾਸ਼ਟਰੀ ਪੱਧਰ 'ਤੇ ਰਾਜਨੀਤੀ ਦੇ ਵੰਸ਼ਵਾਦੀ ਸੱਭਿਆਚਾਰ ਨੂੰ ਭਾਰਤ ਦੇ ਲੋਕਾਂ ਨੇ ਰੱਦ ਕਰਨ ਦਾ ਫੈਸਲਾ ਕੀਤਾ। ਰਾਸ਼ਟਰਵਾਦੀ ਜਨੂੰਨ ਦਾ ਉਭਾਰ, ਜਾਤੀ ਅਧਾਰਤ ਰਾਜਨੀਤੀ ਦੇ ਚੁਣੌਤੀਪੂਰਨ ਮੁੱਦੇ 'ਤੇ ਵੋਟਰਾਂ ਦੇ ਵਿਸ਼ਾਲ ਹਿੰਦੂਤਵੀ ਅਧਾਰ ਨੂੰ ਅਪੀਲ ਕਰਨਾ ਅਤੇ ਮੋਦੀ ਦੁਆਰਾ ਗਰੀਬ ਪੇਂਡੂ ਵੋਟਰਾਂ ਨੂੰ ਨਵੇਂ "ਲਾਭਕਾਰੀ ਹਲਕੇ" ਵਜੋਂ ਉਭਾਰਨਾ ਹੀ ਮੋਦੀ ਦੀ ਜਿੱਤ ਦਾ ਫਾਰਮੂਲਾ ਹੈ।

ਵਿਰੋਧੀ ਧਿਰ ਕੋਲ ਨਾ ਸਿਰਫ਼ ਮਜ਼ਬੂਤ ​​ਚਿਹਰੇ ਦੀ ਘਾਟ ਹੈ, ਸਗੋਂ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਕੋਲ ਮੁੱਦਿਆਂ ਦੀ ਵੀ ਘਾਟ ਹੈ। 2014 ਤੋਂ ਬਾਅਦ ਤੋਂ ਹੀ ਮੋਦੀ ਖਿਲਾਫ ਇੱਕ ਮਜ਼ਬੂਤ ਵਿਰੋਧੀ ਧਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਲਗਾਤਾਰ ਅਸਫਲ ਹੋ ਰਹੀ ਹੈ। ਲਗਾਤਾਰ ਚੋਣਾਂ ਹਾਰ ਰਹੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਚਿਹਰੇ ਵਜੋਂ ਚੁਣਨਾ ਹੀ ਮੋਦੀ ਦਾ ਕੁਰਸੀ ਉੱਤੇ ਟਿਕੇ ਰਹਿਣ ਦਾ ਵੱਡਾ ਕਾਰਨ ਹੈ।

ਕਿਵੇਂ ਜਿੱਤੇ ਮੋਦੀ : 2014 ਅਤੇ 2019 ਦੀਆਂ ਆਮ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਜਿੱਤ ਦੇ ਦੋ ਸਪੱਸ਼ਟ ਕਾਰਨ ਹਨ। ਪਹਿਲਾ- 2014 ਵਿੱਚ ਯੂਪੀਏ ਦੇ 10 ਸਾਲਾਂ ਦੇ ਸ਼ਾਸਨ, ਭ੍ਰਿਸ਼ਟਾਚਾਰ ਦੇ ਘੁਟਾਲਿਆਂ ਅਤੇ ਲੋਕਪਾਲ 'ਤੇ ਅੰਨਾ ਅੰਦੋਲਨ ਕਾਰਨ ਯੂਪੀਏ ਵਿਰੁੱਧ ਇੱਕ ਸੱਤਾ ਵਿਰੋਧੀ ਲਹਿਰ ਸੀ, ਜਿਸ ਨੇ ਕਾਂਗਰਸ ਨੂੰ ਜਨਤਾ ਤੋਂ ਦੂਰ ਕਰ ਦਿੱਤਾ ਤੇ ਉੱਥੇ ਹੀ ਮੋਦੀ ਦੀ ਰਾਸ਼ਟਰਵਾਦੀ ਸ਼ਖਸੀਅਤ ਅਤੇ ਉਨ੍ਹਾਂ ਦੀ ਰਾਸ਼ਟਰਵਾਦੀ ਸ਼ੈਲੀ ਤੇ ਵੰਸ਼ਵਾਦ ਵਿਰੋਧੀ ਰਾਜਨੀਤੀ ਨੇ ਲੋਕਾਂ ਦਾ ਧਿਆਨ ਖਿੱਚਿਆ।

ਹਿੰਦੂਤਵੀ ਪਿਚ ਦੀ ਦੋਹਰੀ ਖੁਰਾਕ ਅਤੇ ਵਿਕਾਸ ਦੇ ਵਾਅਦੇ ਨੇ ਲੋਕਾਂ ਨੂੰ ਉਨ੍ਹਾਂ ਸਮਰਥਨ ਵਿੱਚ ਲਿਆ ਖੜ੍ਹਾ ਕੀਤਾ, ਜਿਸ ਨਾਲ ਭਾਜਪਾ ਨੇ ਆਪਣੇ ਦਮ 'ਤੇ 282 ਸੀਟਾਂ ਜਿੱਤੀਆਂ ਅਤੇ ਉੱਤਰ ਪ੍ਰਦੇਸ਼ ਵਿੱਚ 80 ਵਿੱਚੋਂ 73 ਸੀਟਾਂ ਜਿੱਤੀਆਂ।

2019 ਦੀ ਜਿੱਤ ਹੋਰ ਵੀ ਵੱਡੀ ਸੀ। ਆਪਣੇ ਪੰਜ ਸਾਲਾਂ ਦੀ ਸੱਤਾ ਦੌਰਾਨ, ਮੋਦੀ ਨੇ ਵੋਟਰਾਂ ਦੀ ਇੱਕ ਨਵੀਂ ਸ਼੍ਰੇਣੀ ਬਣਾਈ - "ਲਾਭਪਾਤਰੀ ਸ਼੍ਰੇਣੀ", ਜਿਸ ਵਿੱਚ ਮੁੱਖ ਤੌਰ 'ਤੇ ਪਿੰਡਾਂ ਦੇ ਗਰੀਬ ਲੋਕ ਸਨ, ਜਿਨ੍ਹਾਂ ਨੂੰ ਗੈਸ ਸਿਲੰਡਰ, ਪਖਾਨੇ, ਬੈਂਕ ਖਾਤਾ ਜਾਂ ਘਰ ਦੇ ਰੂਪ ਵਿੱਚ ਸਰਕਾਰ ਤੋਂ ਕੁਝ ਲਾਭ ਮਿਲਿਆ ਸੀ। ਦਰਅਸਲ ਮੋਦੀ ਦੀਆਂ ਮੁੱਖ ਸਮਰਥਕ ਔਰਤਾਂ ਸਨ। ਇਹ ਵਰਗ 2019 ਵਿੱਚ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਨੂੰ ਵੋਟ ਪਾਉਣ ਲਈ ਜਾਤ ਵਰਗੇ ਰਵਾਇਤੀ ਕਾਰਕਾਂ ਤੋਂ ਉੱਪਰ ਉੱਠਿਆ ਜਾਪਦਾ ਹੈ।

ਚੋਣਾਂ ਤੋਂ ਸਿਰਫ਼ ਦੋ ਮਹੀਨੇ ਪਹਿਲਾਂ, ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਫਰਵਰੀ 2019 ਦੇ ਬਾਲਾਕੋਟ ਹਮਲੇ ਦੇ ਨਾਲ ਰਾਸ਼ਟਰਵਾਦ ਦੇ ਜੋਸ਼ ਦੇ ਸਿਖਰ 'ਤੇ ਪਹੁੰਚਣ ਨਾਲ ਇੱਕ ਵੱਡੀ ਜਿੱਤ ਲਈ ਸਮਰਥਨ ਨੂੰ ਬਲ ਦਿੱਤਾ। ਰਾਫੇਲ ਘੁਟਾਲੇ ਦਾ ਰਾਹੁਲ ਗਾਂਧੀ ਦਾ ਮੁੱਦਾ ਤਿਲਕ ਗਿਆ ਅਤੇ ਵਿਰੋਧੀ ਧਿਰ ਕੋਲ ਕੋਈ ਨਵਾਂ ਮੁੱਦਾ ਨਹੀਂ ਬਚਿਆ ਸੀ। ਇਸ ਕਾਰਨ ਭਾਜਪਾ ਨੇ 303 ਸੀਟਾਂ ਨਾਲ ਜਿੱਤ ਪ੍ਰਾਪਤ ਕੀਤੀ।

ਮੋਦੀ 2.0 ਦੇ ਤਿੰਨ ਸਾਲ : ਮੋਦੀ ਦਾ ਦੂਜਾ ਕਾਰਜਕਾਲ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰਨ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਵਰਗੇ ਵੱਡੇ ਧਮਾਕੇਦਾਰ ਕਦਮਾਂ ਨਾਲ ਸ਼ੁਰੂ ਹੋਇਆ। ਜੰਮੂ-ਕਸ਼ਮੀਰ 'ਚ ਆਉਣ ਵਾਲੇ ਮਹੀਨਿਆਂ 'ਚ ਸ਼ਾਂਤੀਪੂਰਨ ਚੋਣਾਂ ਕਰਵਾਉਣਾ ਕੇਂਦਰ ਲਈ ਵੱਡੀ ਚੁਣੌਤੀ ਹੈ। ਸੁਪਰੀਮ ਕੋਰਟ ਤੋਂ ਰਾਮ ਮੰਦਰ ਦਾ ਫੈਸਲਾ ਮੋਦੀ ਸਰਕਾਰ ਲਈ ਇੱਕ ਹੋਰ ਸਫਲਤਾ ਵਜੋਂ ਆਇਆ। ਰਾਮ ਮੰਦਰ ਇੱਕ ਅਜਿਹਾ ਮੁੱਦਾ ਹੈ ਜਿਸ ਨੂੰ 2022 ਵਿੱਚ ਉੱਤਰ ਪ੍ਰਦੇਸ਼ ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ ਦਾ ਮੁੱਖ ਕਾਰਕ ਕਿਹਾ ਜਾ ਸਕਦਾ ਹੈ।

ਹਾਲਾਂਕਿ, ਖੇਤੀਬਾੜੀ ਵਿੱਚ ਸੁਧਾਰ ਲਈ ਹੋਰ ਵੱਡੇ ਕਦਮ ਜਿਵੇਂ ਕਿ ਤਿੰਨ ਖੇਤੀਬਾੜੀ ਕਾਨੂੰਨ ਲਿਆਉਣਾ ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲਾਗੂ ਕਰਨਾ ਉਮੀਦਾਂ 'ਤੇ ਖਰਾ ਨਹੀਂ ਉਤਰਿਆ।

ਦਿੱਲੀ ਦੀਆਂ ਸਰਹੱਦਾਂ 'ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਆਏ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਮੰਗ ਨੂੰ ਮੰਨਦੇ ਹੋਏ ਮੋਦੀ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਪਏ। ਸ਼ਾਹੀਨ ਬਾਗ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਵਿਸ਼ਵਵਿਆਪੀ ਧਿਆਨ ਖਿੱਚਣ ਤੋਂ ਬਾਅਦ ਸੰਸਦ ਵਿੱਚ ਲਾਗੂ ਹੋਣ ਦੇ ਬਾਵਜੂਦ ਸੀਏਏ ਨੂੰ ਲਾਗੂ ਕਰਨਾ ਅਜੇ ਵੀ ਬਾਕੀ ਹੈ।

ਮੋਦੀ ਦੀ ਅਗਵਾਈ ਵਾਲੇ ਭਾਰਤ ਵੱਲੋਂ ਕੋਵਿਡ ਮਹਾਂਮਾਰੀ ਨਾਲ ਨਜਿੱਠਣਾ, ਦੋ ਸਵਦੇਸ਼ੀ ਟੀਕਿਆਂ ਦਾ ਛੇਤੀ ਨਿਰਮਾਣ ਅਤੇ ਅਗਲੇ ਮਹੀਨੇ ਤੱਕ ਦੇਸ਼ ਦੇ ਕੁੱਲ ਟੀਕਾਕਰਨ ਦੇ ਅੰਕੜੇ ਨੂੰ ਲਗਭਗ 200 ਕਰੋੜ ਤੱਕ ਪਹੁੰਚਾਉਣਾ, ਹਾਲਾਂਕਿ, ਵਿਸ਼ਵ ਪੱਧਰ 'ਤੇ ਭਾਰਤ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ। ਭਾਜਪਾ ਜੋ ਸੰਦੇਸ਼ ਜ਼ਮੀਨੀ ਤੌਰ ਉੱਤੇ ਲੋਕਾਂ ਨੂੰ ਦੇਣ ਵਿੱਚ ਸਫਲ ਰਹੀ ਹੈ, ਉਹ ਇਹ ਹੈ ਕਿ ਮੋਦੀ ਦੀ "ਨਿਰਣਾਇਕ ਅਗਵਾਈ" ਵਿੱਚ ਹੀ ਦੇਸ਼ ਨੂੰ ਸੰਕਟ ਅਤੇ ਆਰਥਿਕ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ।
Published by:Amelia Punjabi
First published:

Tags: Centre govt, Modi government, Narendra modi, Prime Minister, Rahul Gandhi

ਅਗਲੀ ਖਬਰ