Home /News /national /

Facebook 'ਤੇ ਹੋਈ ਦੋਸਤੀ, ਫੇਰ ਕਰਵਾਇਆ ਵਿਆਹ, ਖੁਦਕੁਸ਼ੀ ਤੋਂ ਪਹਿਲਾਂ ਲਿਖਿਆ- ‘ਪਾਪਾ ਤੁਸੀਂ ਸਹੀ ਸੀ'

Facebook 'ਤੇ ਹੋਈ ਦੋਸਤੀ, ਫੇਰ ਕਰਵਾਇਆ ਵਿਆਹ, ਖੁਦਕੁਸ਼ੀ ਤੋਂ ਪਹਿਲਾਂ ਲਿਖਿਆ- ‘ਪਾਪਾ ਤੁਸੀਂ ਸਹੀ ਸੀ'

Facebook 'ਤੇ ਹੋਈ ਦੋਸਤੀ, ਫੇਰ ਕਰਵਾਇਆ ਵਿਆਹ, ਖੁਦਕੁਸ਼ੀ ਤੋਂ ਪਹਿਲਾਂ ਲਿਖਿਆ- ‘ਪਾਪਾ ਤੁਸੀਂ ਸਹੀ ਸੀ'

Facebook 'ਤੇ ਹੋਈ ਦੋਸਤੀ, ਫੇਰ ਕਰਵਾਇਆ ਵਿਆਹ, ਖੁਦਕੁਸ਼ੀ ਤੋਂ ਪਹਿਲਾਂ ਲਿਖਿਆ- ‘ਪਾਪਾ ਤੁਸੀਂ ਸਹੀ ਸੀ'

Kerala law student ends life : ਮੋਫੀਆ ਪਰਵੀਨ ਦੇ ਪਤੀ ਮੁਹੰਮਦ ਸੁਹੇਲ ਨੂੰ ਉਸ ਦੇ ਖੁਦਕੁਸ਼ੀ ਪੱਤਰ ਵਿੱਚ ਨਾਮ ਆਉਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਪੁਲਿਸ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।

 • Share this:
  ਕੋਚੀ : ਕੇਰਲ (Kerala)ਦੀ ਇੱਕ 21 ਸਾਲਾ ਵਿਆਹੁਤਾ ਦੀ ਖੁਦਕੁਸ਼ੀ ਦੀ ਸਟੋਰੀ ਬਹੁਤ ਵਾਇਰਲ ਹੋ ਰਹੀ ਹੈ। ਅਸਲ ਵਿੱਚ ਇਸ ਈਦਯਾਪੁਰਮ (Edayapuram) 'ਚ 21 ਸਾਲਾ ਲਾਅ ਦੀ ਵਿਦਿਆਰਥਣ (Law Student) ਮੋਫੀਆ ਪਰਵੀਨ ਦਿਲਸ਼ਾਦ (Mofiya Parveen Dilshad))ਨੇ ਖੁਦਕੁਸ਼ੀ ਕਾਰਨ ਉਸਦੀ ਸਟੋਰੀ ਵਾਇਰਲ ਹੋ ਰਹੀ ਹੈ। ਉਸਨੇ ਮੌਤ ਤੋਂ ਪਹਿਲਾਂ ਲਿਖਿਆ ਸੀ ਕਿ ‘ਪਾਪਾ ਤੁਸੀਂ ਸਹੀ ਸੀ, ਉਹ ਚੰਗਾ ਆਦਮੀ ਨਹੀਂ ਸੀ।’। ਸੁਸਾਈਡ ਨੋਟ ਵਿੱਚ ਮੋਫੀਆ ਨੇ ਆਪਣੀ ਮੌਤ ਲਈ ਆਪਣੇ ਪਤੀ ਮੁਹੰਮਦ ਸੁਹੇਲ ((Muhammad Suhail)), ਆਪਣੇ ਸਹੁਰੇ ਯੂਸਫ( (Yusuf) ਅਤੇ ਸੱਸ ਰੁਖੀਆ(Rukhiya) ਨੂੰ ਜ਼ਿੰਮੇਵਾਰ ਠਹਿਰਾਇਆ ਹੈ।

  ‘ਦਿ ਟਾਈਮਜ਼ ਆਫ ਇੰਡੀਆ’ ਵਿੱਚ ਛਪੀ ਰਿਪੋਰਟ ਮੁਤਾਬਕ ਮ੍ਰਿਤਕ ਲੜਕੀ ਮੋਫੀਆ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਨੇ ਆਪਣੇ ਕਮਰੇ ਵਿੱਚ ਲੱਗੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਧੀ ਨੂੰ ਸਹੁਰੇ ਘਰ ਵਿਚ ਬਹੁਤ ਤਸੀਹੇ ਦਿੱਤੇ ਗਏ। ਧੀ ਨੂੰ ਪਤੀ, ਸਹੁਰਾ ਅਤੇ ਸੱਸ ਤੰਗ ਪ੍ਰੇਸ਼ਾਨ ਕਰਦੇ ਸਨ।
  ਪੁਲੀਸ ਨੇ ਲੜਕੀ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ

  ਮੋਫੀਆ ਦੇ ਪਿਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੋਫੀਆ ਨੇ ਅਲੂਵਾ ਦੇ ਐੱਸਪੀ ਨੂੰ ਵੀ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਲੂਵਾ ਥਾਣੇ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਜਿਸ ਤੋਂ ਬਾਅਦ ਅਲੂਵਾ ਦੇ ਸਰਕਲ ਇੰਸਪੈਕਟਰ ਸੀ ਐਲ ਸੁਧੀਰ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਸੀ। ਅਲੂਵਾ ਥਾਣੇ ਦੇ ਇੰਸਪੈਕਟਰ ਸੀ ਐਲ ਸੁਧੀਰ ਨੇ ਮੋਫੀਆ ਦੇ ਪਤੀ ਮੁਹੰਮਦ ਸੁਹੇਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਪੱਖ ਲਿਆ। ਇਸ ਤੋਂ ਤੰਗ ਆ ਕੇ ਮੋਫੀਆ ਨੇ ਫਾਹਾ ਲੈ ਲਿਆ।

  ਮੇਰੀ ਧੀ ਬਹੁਤ ਦਲੇਰ ਸੀ-ਮਾਂ

  ਅਲੂਵਾ ਥਾਣੇ ਦੇ ਸਾਹਮਣੇ ਉਸ ਸਮੇਂ ਭਾਵੁਕ ਦ੍ਰਿਸ਼ ਗਿਆ ਜਦੋਂ ਮੋਫੀਆ ਪਰਵੀਨ ਦਿਲਸ਼ਾਦ ਦੀ ਮਾਂ ਫਰੀਸਾ ਦਿਲਸ਼ਾਦ ਵੀਰਵਾਰ ਨੂੰ ਉੱਥੇ ਇਕੱਠੇ ਹੋਏ ਕਾਂਗਰਸੀ ਨੇਤਾਵਾਂ ਨੂੰ ਮਿਲਣ ਪਹੁੰਚੀ। ਫਰੀਸਾ ਦੇ ਰੋਣ ਨੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਦਿੱਤਾ। ਉਸਨੇ ਕਿਹਾ ਕਿ  "ਮੇਰੀ ਧੀ ਇੱਕ ਦਲੇਰ ਵਿਅਕਤੀ ਸੀ,"

  ਮੋਫੀਆ ਦੀ ਮਾਂ ਨੇ ਕਿਹਾ ਕਿ “ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਬੱਚਾ ਇੰਨਾ ਟੁੱਟ ਜਾਵੇਗਾ। ਇਨਸਾਫ਼ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਸੀ। ਮੇਰੇ ਬੱਚੇ ਨੂੰ ਵਿਸ਼ਵਾਸ ਸੀ ਕਿ ਉਸ ਨੂੰ ਇਨਸਾਫ਼ ਨਹੀਂ ਮਿਲੇਗਾ। ਫਰੀਸਾ ਨੇ ਕਿਹਾ ਕਿ ਜਦੋਂ ਮੋਫੀਆ ਨੂੰ ਮਸਜਿਦ ਬੁਲਾਇਆ ਗਿਆ ਤਾਂ ਉਹ ਸੁਹੇਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇਖ ਕੇ ਦੁਖੀ ਹੋਈ। “ਉਸ ਨੂੰ ਵਿਸ਼ਵਾਸ ਸੀ ਕਿ ਉਸ ਨੂੰ ਥਾਣੇ ਵਿੱਚ ਇਨਸਾਫ਼ ਮਿਲੇਗਾ। ਪਰ ਇਹ ਵਿਸ਼ਵਾਸ ਟੁੱਟ ਗਿਆ। ”

  ਮੋਫੀਆ ਪਰਵੀਨ ਦੇ ਪਤੀ ਮੁਹੰਮਦ ਸੁਹੇਲ ਨੂੰ ਉਸ ਦੇ ਖੁਦਕੁਸ਼ੀ ਪੱਤਰ ਵਿੱਚ ਨਾਮ ਆਉਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਪੁਲਿਸ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।

  ਫੇਸਬੁਕ ਰਾਹੀਂ ਹੋਈ ਦੋਸਤੀ ਤੇ ਫੇਰ ਕਰਵਾ ਲਿਆ ਵਿਆਹ

  ਦੱਸ ਦੇਈਏ ਕਿ ਮੋਫੀਆ ਅਤੇ ਮੁਹੰਮਦ ਸੁਹੇਲ ਦੀ ਮੁਲਾਕਾਤ ਫੇਸਬੁੱਕ ਰਾਹੀਂ ਹੋਈ ਸੀ। ਕੁਝ ਦਿਨਾਂ ਤੱਕ ਉਹ ਲਗਾਤਾਰ ਗੱਲਾਂ ਕਰਦੇ ਰਹੇ ਅਤੇ ਫਿਰ ਉਨ੍ਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਫਿਰ ਇਸ ਸਾਲ ਅਪ੍ਰੈਲ 'ਚ ਦੋਹਾਂ ਨੇ ਵਿਆਹ ਕਰ ਲਿਆ।

  ਮੋਫੀਆ ਦੇ ਪਿਤਾ ਮੁਤਾਬਕ ਵਿਆਹ ਦੇ ਸਮੇਂ ਮੁਹੰਮਦ ਸੁਹੇਲ ਨੇ ਦੱਸਿਆ ਸੀ ਕਿ ਉਹ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਕੰਮ ਕਰਦਾ ਹੈ। ਉਹ ਇੱਕ ਬਲੌਗਰ ਵੀ ਹੈ। ਪਰ ਵਿਆਹ ਤੋਂ ਬਾਅਦ ਸੁਹੇਲ ਨੇ ਕਿਹਾ ਕਿ ਉਹ ਫਿਲਮ ਨਿਰਮਾਤਾ ਬਣਨਾ ਚਾਹੁੰਦਾ ਹੈ। ਇਸ ਦੇ ਲਈ ਉਸ ਨੇ ਮੋਫੀਆ ਤੋਂ ਦਾਜ 'ਚ 40 ਲੱਖ ਰੁਪਏ ਮੰਗੇ। ਮੋਫੀਆ ਦਾਜ ਦੇਣ ਵਿੱਚ ਯਕੀਨ ਨਹੀਂ ਰੱਖਦੀ ਸੀ, ਇਸ ਲਈ ਉਸਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਮੋਫੀਆ ਨੂੰ ਸਹੁਰੇ ਘਰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ।
  Published by:Sukhwinder Singh
  First published:

  Tags: Crime, Dowry, Facebook, Kerala, Marriage, Police, Suicide

  ਅਗਲੀ ਖਬਰ