• Home
  • »
  • News
  • »
  • national
  • »
  • MOGA LATHICHARGE WAS CONDEMNED BY CONGRESS NATIONAL SPOKESPERSON SUPRIYA SRINATH

ਮੋਗਾ ਲਾਠੀਚਾਰਜ ਦੀ ਕਾਂਗਰਸ ਦੇ ਕੌਮੀ ਬੁਲਾਰੇ ਨੇ ਕੀਤੀ ਨਿੰਦਾ, ਬੋਲੇ- ਕਿਸਾਨਾਂ ਖਿਲਾਫ ਅਜਿਹੀ ਕਾਰਵਾਈ ਵਿਰੁੱਧ

ਕਾਂਗਰਸ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੱਕ ਕਿਸਾਨਾਂ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ। ਜੇਕਰ ਕਿਸਾਨਾਂ ਦੇ ਖਿਲਾਫ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਅਸੀਂ ਇਸ ਦੀ ਨਿੰਦਾ ਕਰਦੇ ਹਾਂ।

ਮੋਗਾ ਵਿੱਚ ਪੁਲਿਸ ਲਾਠੀਚਾਰਜ ਦੌਰਾਨ ਇੱਕ ਤਸਵੀਰ।

ਮੋਗਾ ਵਿੱਚ ਪੁਲਿਸ ਲਾਠੀਚਾਰਜ ਦੌਰਾਨ ਇੱਕ ਤਸਵੀਰ।

  • Share this:
    ਚੰਡੀਗੜ੍ਹ : ਮੋਗਾ ਲਾਠੀਚਾਰਜ 'ਤੇ ਕਾਂਗਰਸ ਦੀ ਰਾਸ਼ਟਰੀ ਬੁਲਾਰਾ ਸੁਪ੍ਰੀਆ ਸ਼੍ਰੀਨੇਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਮੋਗਾ ਲਾਠੀਚਾਰਜ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਤੇ ਵੀ ਕਿਸਾਨਾਂ ਦੇ ਖਿਲਾਫ ਅਜਿਹੀ ਕਾਰਵਾਈ ਕੀਤੀ ਦੇ ਵਿਰੁੱਧ ਹਨ। ਪਰ ਕਰਨਾਲ ਕਾਂਡ ਅਤੇ ਮੋਗਾ ਕਾਂਡ ਵਿੱਚ ਅੰਤਰ ਹੈ।

    ਕਰਨਾਲ ਵਿੱਚ ਇੱਕ ਅਧਿਕਾਰੀ ਜਨਤਕ ਤੌਰ ਤੇ ਸਿਰ ਤੋੜਣ ਦੇ ਆਦੇਸ਼ ਦੇ ਰਿਹਾ ਸੀ। ਪਰ ਮੋਗਾ ਵਿੱਚ ਅਜਿਹਾ ਨਹੀਂ ਸੀ, ਸਥਿਤੀ ਨੂੰ ਕੰਟਰੋਲ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ। ਪਰ ਮੁੱਖ ਮੰਤਰੀ ਸਮੇਤ ਸਮੁੱਚੀ ਭਾਜਪਾ ਕਰਨਾਲ ਘਟਨਾ ਦਾ ਬਚਾਅ ਕਰ ਰਹੀ ਹੈ, ਉਸ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ।
    ਕਾਂਗਰਸ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੱਕ ਕਿਸਾਨਾਂ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ। ਜੇਕਰ ਕਿਸਾਨਾਂ ਦੇ ਖਿਲਾਫ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਅਸੀਂ ਇਸ ਦੀ ਨਿੰਦਾ ਕਰਦੇ ਹਾਂ।

    ਜ਼ਿਕਰਯੋਗ ਹੈ ਕਿ ਮੋਗਾ ਮੰਡੀ ਵਿੱਚ ਅਕਾਲੀ ਦਲ ਦੀ ਰੈਲੀ ਵਿੱਚ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ। ਜਿਸ ਵਿੱਚ ਪੰਜ ਕਿਸਾਨ ਤੇ ਤਿੰਨ ਪੁਲਿਸ ਮੁਲਾਜ਼ਮ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ 200 ਤੋਂ ਵੱਧ ਕਿਸਾਨਾਂ ਉੱਤੇ ਪਰਚੇ ਦਰਜ ਕੀਤੇ ਹਨ।
    Published by:Sukhwinder Singh
    First published: