ਨਵੀਂ ਦਿੱਲੀ: Monkeypox in Delhi: ਮੰਕੀਪੌਕਸ ਦੀ ਬਿਮਾਰੀ ਨੇ ਰਾਸ਼ਟਰੀ ਰਾਜਧਾਨੀ ਦਿੱਲੀ (Delhi News) ਵਿੱਚ ਵੀ ਦਸਤਕ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਸਿਹਤ ਮੰਤਰਾਲੇ ਨੇ ਕਿਹਾ ਕਿ ਇੱਕ ਬਿਮਾਰ ਵਿਅਕਤੀ ਨੂੰ ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਵਿਅਕਤੀ 31 ਸਾਲ ਦਾ ਹੈ ਅਤੇ ਉਸ ਦੀ ਵਿਦੇਸ਼ ਯਾਤਰਾ ਦਾ ਕੋਈ ਰਿਕਾਰਡ ਨਹੀਂ ਹੈ। ਉਸ ਨੂੰ ਬੁਖਾਰ ਅਤੇ ਸਰੀਰ ਵਿਚ ਛਾਲੇ ਦਿਖਾਈ ਦੇਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਭਾਰਤ ਵਿੱਚ ਹੁਣ ਤੱਕ ਮੰਕੀਪੌਕਸ ਵਾਇਰਸ ਦੀ ਲਾਗ ਦਾ ਇਹ ਚੌਥਾ ਮਾਮਲਾ ਹੈ। ਹਾਲਾਂਕਿ, ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ਸੰਕਰਮਿਤ ਵਿਅਕਤੀ ਦੀ ਕੋਈ ਯਾਤਰਾ ਇਤਿਹਾਸ ਨਹੀਂ ਹੈ। ਪਹਿਲਾਂ ਦੇ ਤਿੰਨਾਂ ਮਾਮਲਿਆਂ ਵਿੱਚ, ਸੰਕਰਮਿਤ ਲੋਕ ਹਾਲ ਹੀ ਵਿੱਚ ਵਿਦੇਸ਼ ਯਾਤਰਾ ਤੋਂ ਵਾਪਸ ਆਏ ਸਨ।
ਮੰਕੀਪੌਕਸ ਦੀ ਲਾਗ ਦਾ ਪਹਿਲਾ ਮਾਮਲਾ ਕੇਰਲ ਦੇ ਕੰਨੂਰ ਵਿੱਚ 14 ਜੁਲਾਈ ਨੂੰ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 22 ਜੁਲਾਈ ਤੱਕ ਕੁੱਲ ਤਿੰਨ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ ਦੋ ਵਿਅਕਤੀ ਯੂਏਈ ਤੋਂ ਵਾਪਸ ਆਏ ਸਨ, ਜਦਕਿ ਇੱਕ ਵਿਅਕਤੀ ਥਾਈਲੈਂਡ ਤੋਂ ਆਇਆ ਸੀ।
ਦੱਸ ਦੇਈਏ ਕਿ ਮੰਕੀਪੌਕਸ ਵਾਇਰਸ ਦੁਨੀਆ ਦੇ 70 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਵਾਇਰਸ ਦੇ ਇੰਨੇ ਤੇਜ਼ੀ ਨਾਲ ਫੈਲਣ ਨੂੰ 'ਅਸਾਧਾਰਨ' ਸਥਿਤੀ ਕਰਾਰ ਦਿੰਦੇ ਹੋਏ ਸ਼ਨੀਵਾਰ ਨੂੰ ਇਸ ਨੂੰ ਲੈ ਕੇ ਵਿਸ਼ਵਵਿਆਪੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਡਬਲਯੂਐਚਓ ਵੱਲੋਂ ਇਹ ਘੋਸ਼ਣਾ ਇਸ ਬਿਮਾਰੀ ਦੇ ਇਲਾਜ ਲਈ ਨਿਵੇਸ਼ ਨੂੰ ਤੇਜ਼ ਕਰ ਸਕਦੀ ਹੈ ਅਤੇ ਇਸ ਨੇ ਇਸ ਬਿਮਾਰੀ ਲਈ ਇੱਕ ਟੀਕਾ ਵਿਕਸਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Arvind Kejriwal, Delhi, Monkeypox, Monkeypox cases in india