ਖੁਸ਼ਖ਼ਬਰੀ: ਇਸ ਤਾਰੀਖ਼ ਨੂੰ ਦਸਤਕ ਦੇਵੇਗਾ ਮਾਨਸੂਨ....

News18 Punjab
Updated: May 15, 2019, 8:29 AM IST
ਖੁਸ਼ਖ਼ਬਰੀ: ਇਸ ਤਾਰੀਖ਼ ਨੂੰ ਦਸਤਕ ਦੇਵੇਗਾ ਮਾਨਸੂਨ....
ਖੁਸ਼ਖ਼ਬਰੀ: ਇਸ ਤਰੀਕ ਨੂੰ ਦਸਤਕ ਦੇਵੇਗਾ ਮਾਨਸੂਨ....
News18 Punjab
Updated: May 15, 2019, 8:29 AM IST
ਦੇਸ਼ 'ਚ 4 ਜੂਨ ਨੂੰ ਮਾਨਸੂਨ. ਦਸਤਕ ਦੇਵੇਗਾ।  ਮੌਸਮ ਵਿਭਾਗ ਮੁਤਾਬਿਕ ਇਸ ਵਾਰ ਦੇਸ਼ ਵਿੱਚ 4 ਜੂਨ ਨੂੰ ਮਾਨਸੂਨ ਦਖ਼ਲ ਦੇਵੇਗਾ। ਇਸ ਦੇ ਨਾਲ ਫ਼ਸਲ ਦੀ ਚੰਗੀ ਪੈਦਾਵਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ। ਇਹ ਜਾਣਕਾਰੀ ਪ੍ਰਾਈਵੇਟ ਮੌਸਮ ਫੌਰਕਾਸਟਰ ਸਕਾਈਮੈਟ ਨੇ ਮੰਗਲਵਾਰ ਨੂੰ ਦਿੱਤੀ।

ਫੌਰਕਾਸਟਰ ਸਕਾਈਮੈਟ ਮੁਤਾਬਿਕ ਮਾਨਸੂਨ ਦੇ 4 ਜੂਨ ਨੂੰ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਬਰਸਾਤੀ ਮੌਸਮ ਦੀ ਸ਼ੁਰੂਆਤ ਹੋ ਜਾਏਗੀ। ਹਾਲਾਂਕਿ ਕੇਰਲਾ ਤੋਂ ਮਾਨਸੂਨ ਲਈ ਆਮ ਸ਼ੁਰੂਆਤੀ ਤਾਰੀਖ਼ ਪਹਿਲੀ ਜੂਨ ਹੈ।

ਸਕਾਈਮੈਟ ਦੇ ਸੀਈਓ ਜਤਿਨ ਸਿੰਘ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਦੇਸ਼ ਦੇ ਚਾਰੇ ਖੇਤਰਾਂ ਵਿੱਚ ਆਮ ਨਾਲੋਂ ਘੱਟ ਬਾਰਸ਼ ਪਏਗੀ। ਉੱਤਰ-ਪੱਛਮੀ ਭਾਰਤ ਅਤੇ ਦੱਖਣੀ ਪ੍ਰਾਇਦੀਪ ਦੇ ਮੁਕਾਬਲੇ ਪੂਰਬ ਤੇ ਉੱਤਰ-ਪੂਰਬ ਭਾਰਤ ਅਤੇ ਕੇਂਦਰੀ ਹਿੱਸਿਆਂ ਵਿੱਚ ਘੱਟ ਬਾਰਸ਼ ਹੋਏਗੀ।ਜਤਿਨ ਸਿੰਘ ਨੇ ਦੱਸਿਆ ਕਿ ਮਾਨਸੂਨ ਦੀ ਸ਼ੁਰੂਆਤ 4 ਜੂਨ ਦੇ ਆਸਪਾਸ ਹੋ ਜਾਵੇਗੀ। 22 ਮਈ ਨੂੰ ਮਾਨਸੂਨ ਅੰਡੇਮਾਨ ਤੇ ਨਿਕੋਬਾਰ ਟਾਪੂ 'ਤੇ ਪਹੁੰਚਣ ਦੀ ਸੰਭਾਵਨਾ ਹੈ।
First published: May 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...