Home /News /national /

Monsoon: ਅਗਲੇ 5 ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ, ਕਈ ਥਾਵਾਂ 'ਤੇ ਭਾਰੀ ਤੋਂ ਭਾਰੀ ਬਾਰਸ਼: ਮੌਸਮ ਵਿਭਾਗ

Monsoon: ਅਗਲੇ 5 ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ, ਕਈ ਥਾਵਾਂ 'ਤੇ ਭਾਰੀ ਤੋਂ ਭਾਰੀ ਬਾਰਸ਼: ਮੌਸਮ ਵਿਭਾਗ

Weather Update: ਪੰਜਾਬ, ਹਰਿਆਣਾ ਤੇ ਯੂਪੀ ਵਿਚ ਅਗਲੇ 5 ਦਿਨਾਂ ਮੀਂਹ ਦੀ ਭਵਿੱਖਬਾਣੀ (ਫਾਇਲ਼ ਫੋਟੋ)

Weather Update: ਪੰਜਾਬ, ਹਰਿਆਣਾ ਤੇ ਯੂਪੀ ਵਿਚ ਅਗਲੇ 5 ਦਿਨਾਂ ਮੀਂਹ ਦੀ ਭਵਿੱਖਬਾਣੀ (ਫਾਇਲ਼ ਫੋਟੋ)

  • Share this:
    ਪਿਛਲੇ ਕਈ ਦਿਨਾਂ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਅਤੇ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਉੱਤਰ-ਪੱਛਮੀ ਭਾਰਤ ਤੇ ਹੋਰ ਸਥਾਨਾਂ ਦੇ ਲੋਕਾਂ ਲਈ ਮੌਸਮ ਵਿਭਾਗ ਨੇ ਇੱਕ ਖੁਸ਼ਖਬਰੀ ਦਿੱਤੀ ਹੈ।

    ਵਿਭਾਗ ਨੇ ਆਪਣੀ ਭਵਿੱਖਬਾਣੀ 'ਚ ਕਿਹਾ ਹੈ ਕਿ ਅਗਲੇ 5 ਦਿਨਾਂ 'ਚ ਕਈ ਮੈਦਾਨੀ ਅਤੇ ਪਹਾੜੀ ਇਲਾਕਿਆਂ 'ਚ ਭਾਰੀ ਬਾਰਿਸ਼ ਹੋਵੇਗੀ। ਕਈ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਵੀ ਪਵੇਗਾ। ਇਸੇ ਤਰ੍ਹਾਂ ਮੌਸਮ ਵਿਭਾਗ ਨੇ ਕਿਹਾ ਹੈ ਕਿ ਸਰਗਰਮ ਮਾਨਸੂਨ ਉੱਤਰ ਪੱਛਮੀ ਭਾਰਤ ਨੂੰ ਕਵਰ ਕਰੇਗਾ।

    01 ਜੁਲਾਈ ਨੂੰ ਪੱਛਮੀ ਰਾਜਸਥਾਨ 'ਚ ਵੱਖ-ਵੱਖ ਥਾਵਾਂ, 30 ਨੂੰ ਉਤਰਾਖੰਡ, 27 ਅਤੇ 28 ਨੂੰ ਪੂਰਬੀ ਰਾਜਸਥਾਨ, 28 ਜੂਨ ਅਤੇ 1 ਜੁਲਾਈ ਨੂੰ ਪੱਛਮੀ ਉੱਤਰ ਪ੍ਰਦੇਸ਼ ਅਤੇ 29 ਅਤੇ 30 ਜੂਨ ਨੂੰ ਹਿਮਾਚਲ ਪ੍ਰਦੇਸ਼, ਪੰਜਾਬ, ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

    27-29 ਤਰੀਕ ਦੌਰਾਨ ਉੱਤਰਾਖੰਡ, 29 ਅਤੇ 30 ਤਰੀਕ ਨੂੰ ਪੱਛਮੀ ਉੱਤਰ ਪ੍ਰਦੇਸ਼ ਅਤੇ 28-30 ਜੂਨ ਦੌਰਾਨ ਪੂਰਬੀ ਉੱਤਰ ਪ੍ਰਦੇਸ਼ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।

    ਪੱਛਮੀ ਮੱਧ ਪ੍ਰਦੇਸ਼ ਵਿੱਚ 27 ਅਤੇ 28 ਤਰੀਕ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। 28, 30 ਜੂਨ ਅਤੇ 1 ਜੁਲਾਈ ਨੂੰ ਪੂਰਬੀ ਐਮ.ਪੀ, ਛੱਤੀਸਗੜ੍ਹ ਵਿੱਚ 28 ਜੂਨ-1 ਜੁਲਾਈ, 27-29 ਵਿਦਰਭ ਵਿੱਚ, 29 ਜੂਨ-1 ਜੁਲਾਈ ਦੌਰਾਨ ਪੱਛਮੀ ਮੱਧ ਪ੍ਰਦੇਸ਼ ਅਤੇ 29 ਜੂਨ ਨੂੰ ਪੂਰਬੀ ਮੱਧ ਪ੍ਰਦੇਸ਼ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

    29 ਜੂਨ ਤੋਂ 1 ਜੁਲਾਈ ਦੇ ਦੌਰਾਨ ਓਡੀਸ਼ਾ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। 28-29 ਤਰੀਕ ਦੌਰਾਨ ਝਾਰਖੰਡ,  27 ਅਤੇ 30 ਨੂੰ ਬਿਹਾਰ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
    Published by:Gurwinder Singh
    First published:

    Tags: Monsoon, Monsoon in india

    ਅਗਲੀ ਖਬਰ