ਬਾਵਨਖੇੜੀ ਹੱਤਿਆ ਕਾਂਡ ਦੀ ਦੋਸ਼ੀ ਸ਼ਬਨਮ ਦੀ ਫਾਂਸੀ ਮੁੜ ਟਲੀ

News18 Punjabi | News18 Punjab
Updated: February 23, 2021, 6:07 PM IST
share image
ਬਾਵਨਖੇੜੀ ਹੱਤਿਆ ਕਾਂਡ ਦੀ ਦੋਸ਼ੀ ਸ਼ਬਨਮ ਦੀ ਫਾਂਸੀ ਮੁੜ ਟਲੀ
ਬਾਵਨਖੇੜੀ ਹੱਤਿਆ ਕਾਂਡ ਦੀ ਦੋਸ਼ੀ ਸ਼ਬਨਮ ਦੀ ਫਾਂਸੀ ਮੁੜ ਟਲੀ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਬਾਵਨਖੇੜੀ ਕਤਲ ਕਾਂਡ ਦੀ ਦੋਸ਼ੀ ਸ਼ਬਨਮ ਨੂੰ ਫਾਂਸੀ ਦੇਣ ਦਾ ਅਮਲ ਇਕ ਵਾਰ ਫਿਰ ਟਲ ਗਿਆ ਹੈ। ਅਮਰੋਹਾ ਦੀ ਜ਼ਿਲ੍ਹਾ ਅਦਾਲਤ ਨੇ ਸਰਕਾਰੀ ਵਕੀਲ ਤੋਂ ਸ਼ਬਨਮ ਦਾ ਵੇਰਵਾ ਮੰਗਿਆ ਸੀ। ਪਰ ਸ਼ਬਨਮ ਦੇ ਵਕੀਲ ਦੀ ਤਰਫੋਂ ਰਾਜਪਾਲ ਕੋਲ ਰਹਿਮ ਪਟੀਸ਼ਨ ਦਾਇਰ ਕੀਤੀ ਗਈ। ਦੁਬਾਰਾ ਰਹਿਮ ਦੀ ਅਪੀਲ ਦਾਇਰ ਕਰਨ ਕਾਰਨ ਫਾਂਸੀ ਦੀ ਤਾਰੀਖ ਨਿਰਧਾਰਤ ਨਹੀਂ ਕੀਤੀ ਗਈ ਹੈ।

ਦੱਸ ਦਈਏ ਕਿ ਸ਼ਬਨਮ ਨੂੰ ਫਾਂਸੀ ਦੇਣ ਲਈ ਮੰਗਲਵਾਰ ਨੂੰ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਸੁਣਵਾਈ ਹੋਈ। ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਸ਼ਬਨਮ ਦੀ ਰਿਪੋਰਟ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ ਅਤੇ ਜੇਕਰ ਇਸ ਰਿਪੋਰਟ ਵਿੱਚ ਕੋਈ ਪਟੀਸ਼ਨ ਪੈਂਡਿੰਗ ਨਹੀਂ ਪਾਈ ਗਈ ਤਾਂ ਸ਼ਬਨਮ ਦੀ ਫਾਂਸੀ ਦੀ ਤਰੀਕ ਤੈਅ ਕੀਤੀ ਜਾ ਸਕਦੀ ਹੈ। ਪਰ ਕੁਝ ਦਿਨ ਪਹਿਲਾਂ ਸ਼ਬਨਮ ਦੇ ਵਕੀਲ ਨੇ ਦੁਬਾਰਾ ਜ਼ਿਲ੍ਹਾ ਜੇਲ੍ਹ ਰਾਮਪੁਰ ਪ੍ਰਸ਼ਾਸਨ ਨੂੰ ਅਰਜ਼ੀ ਸੌਂਪੀ ਸੀ, ਰਾਜਪਾਲ ਕੋਲ ਰਹਿਮ ਦੀ ਅਪੀਲ ਲਾਈ ਸੀ। ਅੱਜ ਦੀ ਸੁਣਵਾਈ ਵਿਚ ਇਸ ਦਾ ਜ਼ਿਕਰ ਕੀਤਾ ਗਿਆ, ਜਿਸ ਕਾਰਨ ਫਾਂਸੀ ਦੀ ਤਰੀਕ ਤੈਅ ਨਹੀਂ ਹੋ ਸਕੀ।

ਦੱਸ ਦਈਏ ਕਿ ਸ਼ਬਨਮ ਨੇ 14 ਅਪ੍ਰੈਲ, 2008 ਦੀ ਰਾਤ ਨੂੰ ਪ੍ਰੇਮੀ ਸਲੀਮ ਨਾਲ ਮਿਲ ਕੇ ਮਾਤਾ-ਪਿਤਾ ਤੇ ਮਾਸੂਮ ਭਤੀਜੇ ਸਮੇਤ ਪਰਿਵਾਰ ਦੇ ਸੱਤ ਲੋਕਾਂ ਦੀ ਕੁਹਾੜੀ ਨਾਲ ਗਲ਼ਾ ਕੱਟ ਕੇ ਹੱਤਿਆ ਕਰ ਦਿੱਤੀ ਸੀ। ਇਸੇ ਗੁਨਾਮ 'ਚ ਸ਼ਬਨਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਅਮਰੋਹਾ ਜ਼ਿਲ੍ਹੇ ਤੋਂ ਹਸਨਪੁਰ ਖੇਤਰ ਦੇ ਪਿੰਡ ਦੇ ਬਾਵਨਖੇੜੀ 'ਚ ਰਹਿਣ ਵਾਲੇ ਵਿਦਿਅਕ ਸ਼ੌਕਤ ਅਲੀ ਦੇ ਪਰਿਵਾਰ 'ਚ ਪਤਨੀ ਹਾਸ਼ਮੀ, ਬੇਟਾ ਅਨੀਸ, ਰਾਸ਼ਿਦ, ਨੂੰਹ ਅੰਜੁਮ, ਬੇਟੀ ਸ਼ਬਨਮ ਤੇ ਦਸ ਮਹੀਨੇ ਦਾ ਮਾਸੂਮ ਪੋਤਰਾ ਅਰਸ਼ ਸਨ। ਇਕਲੌਤੀ ਬੇਟੀ ਸ਼ਬਨਮ ਨੂੰ ਪਿਤਾ ਸ਼ੌਕਤ ਅਲੀ ਨੇ ਲਾਡ-ਪਿਆਰ ਨਾਲ ਪਾਲ਼ਿਆ ਸੀ।
ਐੱਮਏ ਪਾਸ ਕਰਨ ਤੋਂ ਬਾਅਦ ਉਹ ਸਿੱਖਿਆ ਮਿੱਤਰ ਹੋ ਗਈ। ਇਸ ਦੌਰਾਨ ਸ਼ਬਨਮ ਦਾ ਪ੍ਰੇਮ ਪ੍ਰਸੰਗ ਪਿੰਡ ਦੇ ਹੀ 8ਵੀਂ ਪਾਸ ਨੌਜਵਾਨ ਸਲੀਮ ਨਾਲ ਸ਼ੁਰੂ ਹੋ ਗਿਆ। ਦੋਵੇਂ ਵਿਆਹ ਕਰਨਾ ਚਾਹੁੰਦੇ ਸਨ। ਸ਼ਬਨਮ ਦੇ ਪਰਿਵਾਰ ਨੂੰ ਇਹ ਮਨਜ਼ੂਰੀ ਨਹੀਂ ਹੋਇਆ। ਇਸ਼ਕ ਨੂੰ ਪਰਵਾਨ ਨਾ ਚੜ੍ਹਦਾ ਦੇਖ ਦੋਵਾਂ ਨੇ ਅਜਿਹਾ ਫ਼ੈਸਲਾ ਲਿਆ ਜਿਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। 14 ਅਪ੍ਰੈਲ, 2008 ਦੀ ਰਾਤ ਨੂੰ ਸ਼ਬਨਮ ਨੇ ਪ੍ਰੇਮੀ ਸਲੀਮ ਨੂੰ ਘਰ ਬੁਲਾਇਆ।

ਇਸ ਤੋਂ ਪਹਿਲਾਂ ਉਸ ਨੇ ਪਰਿਵਾਰ ਵਾਲਿਆਂ ਨੂੰ ਖਾਣ 'ਚ ਨੀਂਦ ਦੀ ਗੋਲ਼ੀ ਖੁਆ ਕੇ ਸੁਲਾ ਦਿੱਤਾ ਸੀ। ਉਸ ਦਿਨ ਸ਼ਬਨਮ ਦੀ ਭੂਆ ਦੀ ਕੁੜੀ ਰਾਬੀਆ ਵੀ ਉਨ੍ਹਾਂ ਦੇ ਘਰ ਆਈ ਹੋਈ ਸੀ। ਰਾਤ ਨੂੰ ਸ਼ਬਨਮ ਤੇ ਸਲੀਮ ਨੇ ਮਿਲ ਕੇ ਨਸ਼ੇ ਦੀ ਹਾਲਤ 'ਚ ਸੁੱਤੇ ਪਿਤਾ ਸ਼ੌਕਤ, ਮਾਂ ਹਾਸ਼ਮੀ, ਭਾਈ ਅਨੀਸ, ਰਾਸ਼ਿਦ, ਭਾਬੀ ਅੰਜੁਮ, ਕਜ਼ਨ ਰਾਬੀਆ ਤੇ 10 ਮਹੀਨੇ ਦੇ ਭਤੀਜੇ ਅਰਸ਼ ਦਾ ਗਲ਼ਾ ਕੱਟ ਕੇ ਮੌਤ ਦੀ ਨੀਂਦ ਸੁਆ ਦਿੱਤਾ। ਘਟਨਾ ਨੂੰ ਅੰਜਾਮ ਦੇ ਕੇ ਸਲੀਮ ਤਾਂ ਉੱਥੋਂ ਭੱਜ ਗਿਆ ਸੀ, ਪਰ ਸ਼ਬਨਮ ਰਾਤ ਭਰ ਘਰ 'ਚ ਹੀ ਰਹੀ। ਤੜਕੇ ਉਸ ਨੇ ਹੌਲਾ ਪਾ ਦਿੱਤਾ ਕਿ ਬਦਮਾਸ਼ ਆ ਗਏ ਹਨ।
Published by: Gurwinder Singh
First published: February 23, 2021, 6:01 PM IST
ਹੋਰ ਪੜ੍ਹੋ
ਅਗਲੀ ਖ਼ਬਰ