ਘਰ ‘ਚ ਪਈ ਸੀ ਪਤੀ-ਪਤਨੀ ਦੀ ਲਾਸ਼, ਪਾਲਤੂ ਕੁੱਤੇ ਨੇ ਦਿੱਤੀ ਕਤਲ ਦੀ ਸੂਚਨਾ

News18 Punjabi | News18 Punjab
Updated: June 30, 2020, 1:14 PM IST
share image
ਘਰ ‘ਚ ਪਈ ਸੀ ਪਤੀ-ਪਤਨੀ ਦੀ ਲਾਸ਼, ਪਾਲਤੂ ਕੁੱਤੇ ਨੇ ਦਿੱਤੀ ਕਤਲ ਦੀ ਸੂਚਨਾ
ਘਰ ‘ਚ ਪਈ ਸੀ ਪਤੀ-ਪਤਨੀ ਦੀ ਲਾਸ਼, ਪਾਲਤੂ ਕੁੱਤੇ ਨੇ ਦਿੱਤੀ ਕਤਲ ਦੀ ਸੂਚਨਾ

ਮੋਹਿਤ ਵਰਮਾ ਦੇ ਪਾਲਤੂ ਕੁੱਤੇ ਨੇ ਵੱਡੇ ਭਰਾ ਸੰਜੇ ਦੇ ਘਰ ਜਾ ਕੇ ਉੱਚੀ ਆਵਾਜ਼ ਵਿਚ ਭੌਂਕਣਾਂ ਸ਼ੁਰੂ ਕਰ ਦਿੱਤਾ। ਮੋਹਿਤ ਵਰਮਾ ਦੇ ਵੱਡੇ ਭਰਾ ਨੂੰ ਜ਼ਿੰਜਰ ਦੇ ਇਕੱਲਿਆਂ ਆਉਣ ਉਤੇ ਸ਼ੱਕ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਛੋਟੇ ਭਰਾ ਮੋਹਿਤ ਅਤੇ ਉਸ ਦੀ ਪਤਨੀ ਮੋਨਾ ਦੇ ਮੋਬਾਈਲ 'ਤੇ ਕਾਲ ਕੀਤੀ। ਜਦੋਂ ਫੋਨ ਨਹੀਂ ਮਿਲਿਆ ਤਾਂ ਸੰਜੇ ਨੇ ਆਪਣੇ ਬੇਟੇ ਨੂੰ ਮੋਹਿਤ ਦੇ ਘਰ ਭੇਜਿਆ

  • Share this:
  • Facebook share img
  • Twitter share img
  • Linkedin share img
ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੀ ਠਾਕੁਰਦੁਆਰਾ ਤਹਿਸੀਲ ਦੇ ਪੇਪਲਤੋਲਾ ਮੁਹੱਲਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਮੋਹਿਤ ਵਰਮਾ ਦੇ ਪਾਲਤੂ ਕੁੱਤੇ ਨੇ ਵੱਡੇ ਭਰਾ ਸੰਜੇ ਦੇ ਘਰ ਜਾ ਕੇ ਉੱਚੀ ਆਵਾਜ਼ ਵਿਚ ਭੌਂਕਣਾਂ ਸ਼ੁਰੂ ਕਰ ਦਿੱਤਾ। ਮੋਹਿਤ ਵਰਮਾ ਦੇ ਵੱਡੇ ਭਰਾ ਨੂੰ ਜ਼ਿੰਜਰ ਦੇ ਇਕੱਲਿਆਂ ਆਉਣ ਉਤੇ ਸ਼ੱਕ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਛੋਟੇ ਭਰਾ ਮੋਹਿਤ ਅਤੇ ਉਸ ਦੀ ਪਤਨੀ ਮੋਨਾ ਦੇ ਮੋਬਾਈਲ 'ਤੇ ਕਾਲ ਕੀਤੀ। ਜਦੋਂ ਫੋਨ ਨਹੀਂ ਮਿਲਿਆ ਤਾਂ ਸੰਜੇ ਨੇ ਆਪਣੇ ਬੇਟੇ ਨੂੰ ਮੋਹਿਤ ਦੇ ਘਰ ਭੇਜਿਆ। ਬੇਟਾ ਉਥੇ ਪਹੁੰਚਿਆ ਅਤੇ ਉਸ ਨੇ ਫੋਨ ਕਰਕੇ ਸੰਜੇ ਨੂੰ ਦੱਸਿਆ ਕਿ ਮੋਹਿਤ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਹਨ। ਚਾਚੇ ਅਤੇ ਉਸ ਦੀ ਪਤਨੀ ਮੋਨਾ ਦੀਆਂ ਲਾਸ਼ਾਂ ਘਰ ਵਿਚ ਪਈਆਂ ਹਨ। ਇਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ।

ਪੀਪਲ ਟੋਲਾ ਮੁਹੱਲੇ ਵਿਚ ਰਹਿਣ ਵਾਲੇ 30 ਸਾਲਾ ਮੋਹਿਤ ਵਰਮਾ ਦਾ ਕੇਬਲ ਟੈਬਲ ਦਾ ਕੰਮ ਕਰਦੇ ਸੀ। ਮੋਹਿਤ ਦੇ ਘਰ ਤੋਂ ਥੋੜੀ ਦੂਰੀ ਉਤੇ ਉਨ੍ਹਾਂ ਦੇ ਭਰਾ ਸੰਜੇ ਦਾ ਮਕਾਨ ਹੈ। ਬੀਤੀ ਰਾਤ 10 ਵਜੇ ਮੋਹਿਤ ਦਾ ਪਾਲਤੂ ਕੁੱਤਾ ਇਕੱਲਾ ਹੀ ਸੰਜੇ ਵਰਮਾ ਦੇ ਘਰ ਪੁੱਜ ਗਿਆ ਅਤੇ ਜੋਰ ਨਾਲ ਭੌਂਕਣ ਲੱਗਾ। ਸੰਜੇ ਅਤੇ ਉਸਦਾ ਪਰਿਵਾਰ ਹੈਰਾਨੀ ਵਿਚ ਪੈ ਗਿਆ ਕਿ ਅੱਜ ਪਹਿਲੀ ਵਾਰ ਮੋਹਿਤ ਦਾ ਪਾਲਤੂ ਕੁੱਤਾ ਇਕੱਲ੍ ਉਨ੍ਹਾਂ ਦੇ ਘਰ ਤੱਕ ਕਿਵੇਂ ਆ ਗਿਆ।

ਇਸ ਤੋਂ ਬਾਅਦ ਸੰਜੇ ਨੇ ਆਪਣੇ ਬੇਟੇ ਨੂੰ ਮੋਹਿਤ ਦੇ ਘਰ ਭੇਜਿਆ। ਬੇਟਾ ਉਥੇ ਪਹੁੰਚਿਆ ਅਤੇ ਉਸ ਨੇ ਫੋਨ ਕਰਕੇ ਸੰਜੇ ਨੂੰ ਦੱਸਿਆ ਕਿ ਮੋਹਿਤ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਹਨ। ਚਾਚੇ ਅਤੇ ਉਸ ਦੀ ਪਤਨੀ ਮੋਨਾ ਦੀਆਂ ਲਾਸ਼ਾਂ ਘਰ ਵਿਚ ਪਈਆਂ ਹਨ। ਇਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਪੁਲਿਸ ਨੂੰ ਹਾਲੇ ਤੱਕ ਕਤਲ ਦਾ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦੇ ਅਨੁਸਾਰ  ਇਹ ਮੰਨਿਆ ਜਾਂਦਾ ਹੈ ਕਿ ਲੁੱਟ ਦੀ ਨੀਅਤ ਨਾਲ ਘਰ ਵਿੱਚ ਦਾਖਲ ਹੋਏ ਬਦਮਾਸ਼ਾਂ ਨੇ ਪਤੀ ਅਤੇ ਪਤਨੀ ਦੀ ਹੱਤਿਆ ਕਰ ਦਿੱਤੀ ਹੈ। ਫਿਲਹਾਲ ਮੌਕੇ ਤੋਂ ਫੋਰੈਂਸਿਕ ਟੀਮ ਨੂੰ ਬੁਲਾ ਕੇ ਸਬੂਤ ਇਕੱਠੇ ਕੀਤੇ ਗਏ ਹਨ। 
First published: June 30, 2020, 1:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading