• Home
  • »
  • News
  • »
  • national
  • »
  • MORADABAD UP PANCHAYAT BY ELECTIONS DUTY ALLOTTED TO TEACHERS WHO DIED OF CORONA INFECTION

UP: ਕੋਰੋਨਾ ਕਾਰਨ ਮਾਰੇ ਗਏ ਅਧਿਆਪਕਾਂ ਦੀ ਲਗਾ ਦਿੱਤੀ ਪੰਚਾਇਤੀ ਉਪ ਚੋਣ ਵਿਚ ਡਿਊਟੀ

UP: ਕੋਰੋਨਾ ਕਾਰਨ ਮਾਰੇ ਗਏ ਅਧਿਆਪਕਾਂ ਦੀ ਲਗਾ ਦਿੱਤੀ ਪੰਚਾਇਤੀ ਉਪ ਚੋਣ ਵਿਚ ਡਿਊਟੀ (ਸੰਕੇਤਕ ਤਸਵੀਰ)

UP: ਕੋਰੋਨਾ ਕਾਰਨ ਮਾਰੇ ਗਏ ਅਧਿਆਪਕਾਂ ਦੀ ਲਗਾ ਦਿੱਤੀ ਪੰਚਾਇਤੀ ਉਪ ਚੋਣ ਵਿਚ ਡਿਊਟੀ (ਸੰਕੇਤਕ ਤਸਵੀਰ)

  • Share this:
    ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੀ ਲਾਗ (COVID-19) ਨਾਲ ਮਰਨ ਵਾਲੇ ਕਈ ਅਧਿਆਪਕਾਂ ਦੀ ਪੰਚਾਇਤ ਉਪ ਚੋਣਾਂ ਵਿੱਚ ਡਿਊਟੀ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਤੱਕ ਕਿ ਸੇਵਾ ਮੁਕਤ ਅਤੇ ਬਿਮਾਰ ਅਧਿਆਪਕਾਂ ਨੂੰ ਚੋਣਾਂ ਵਿੱਚ ਡਿਊਟੀ ਲਈ ਪੱਤਰ ਜਾਰੀ ਕੀਤੇ ਗਏ ਹਨ।

    ਇਸ ਖੁਲਾਸੇ ਪਿੱਛੋਂ ਮ੍ਰਿਤਕ ਅਧਿਆਪਕਾਂ ਦੇ ਰਿਸ਼ਤੇਦਾਰਾਂ ਨੇ ਜ਼ਿੰਮੇਵਾਰ ਅਧਿਕਾਰੀਆਂ ‘ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਤੋਂ ਬਾਅਦ ਜਲਦੀ-ਜਲਦੀ ਡਿਊਟੀ ਪੱਤਰ ਵਾਪਸ ਕਰਦਿਆਂ ਰਿਜ਼ਰਵ ਵਿਚ ਰੱਖੇ ਕਰਮਚਾਰੀਆਂ ਨੂੰ ਚੋਣ ਡਿਊਟੀ 'ਤੇ ਭੇਜ ਦਿੱਤਾ ਗਿਆ ਹੈ।

    ਅਮਰੋਹਾ ਜ਼ਿਲ੍ਹੇ ਵਿਚ ਚਾਰ ਗ੍ਰਾਮ ਪ੍ਰਧਾਨ ਅਤੇ ਮੈਂਬਰ ਗ੍ਰਾਮ ਪੰਚਾਇਤ ਦੀਆਂ 177 ਖਾਲੀ ਅਸਾਮੀਆਂ ‘ਤੇ ਉਪ ਚੋਣਾਂ ਹੋ ਰਹੀਆਂ ਹਨ। ਪੰਚਾਇਤਾਂ ਦੀਆਂ ਖਾਲੀ ਅਸਾਮੀਆਂ ‘ਤੇ ਅੱਜ ਵੋਟਾਂ ਪੈ ਰਹੀਆਂ ਹਨ। ਇਸ ਤੋਂ ਪਹਿਲਾਂ ਪੋਲਿੰਗ ਪਾਰਟੀਆਂ ਦੇ ਜਾਣ ਵੇਲੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਦੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ।

    ਪੰਚਾਇਤ ਜ਼ਿਮਨੀ ਚੋਣਾਂ ਵਿਚ ਕਈ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਸੀ ਜੋ ਕੋਰੋਨਾ ਦੀ ਲਾਗ ਕਾਰਨ ਆਪਣੀ ਜਾਨ ਗਵਾ ਬੈਠੇ ਸਨ। ਚੋਣ ਡਿਊਟੀ ਪੱਤਰ ਨੂੰ ਵੇਖਦਿਆਂ ਮ੍ਰਿਤਕ ਅਧਿਆਪਕਾਂ ਦੇ ਰਿਸ਼ਤੇਦਾਰਾਂ ਨੇ ਜ਼ਿੰਮੇਵਾਰ ਅਧਿਕਾਰੀਆਂ ‘ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਮੌਤ ਦਾ ਮਜ਼ਾਕ ਉਡਾਉਣ ਦਾ ਦੋਸ਼ ਲਾਇਆ।

    ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਮੰਤਰੀ ਮੁਕੇਸ਼ ਚੌਧਰੀ ਨੇ ਦੱਸਿਆ ਕਿ ਦੋ ਮ੍ਰਿਤਕ ਅਧਿਆਪਕਾਂ, ਕਈ ਸੇਵਾਮੁਕਤ ਅਧਿਆਪਕਾਂ ਅਤੇ ਕਈ ਬਿਮਾਰ ਅਧਿਆਪਕਾਂ ਦੀਆਂ ਡਿਊਟੀਆਂ ਵੀ ਪੰਚਾਇਤ ਉਪ ਚੋਣਾਂ ਵਿੱਚ ਵੋਟਿੰਗ ਕਰਵਾਉਣ ਵਿੱਚ ਲੱਗੀਆਂ ਹੋਈਆਂ ਹਨ। ਇਹ ਅਫਸਰਾਂ ਦੀ ਲਾਪਰਵਾਹੀ ਰਹੀ ਹੈ। ਅਧਿਆਪਕ ਯੂਨੀਅਨ ਇਸ ਦਾ ਵਿਰੋਧ ਕਰਦੀ ਹੈ।

    ਜ਼ਿਲ੍ਹਾ ਅਧਿਕਾਰੀ ਬੀ.ਕੇ ਤ੍ਰਿਪਾਠੀ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਜੋ ਡਾਟਾ ਫੀਡ ਹੋਇਆ ਸੀ, ਉਸ ਦੇ ਅਧਾਰ ‘ਤੇ ਉਪ ਚੋਣਾਂ ਵਿਚ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ। ਜਾਣਕਾਰੀ ਮਿਲਣ 'ਤੇ ਡਿਊਟੀ' ਚ ਸੋਧ ਕਰਦਿਆਂ ਰਿਜ਼ਰਵ ਸਟਾਫ ਨੂੰ ਭੇਜ ਦਿੱਤਾ ਗਿਆ ਹੈ। ਚਿਤਾਵਨੀ ਦਿੱਤੀ ਗਈ ਹੈ ਕਿ ਭਵਿੱਖ ਵਿਚ ਗਲਤੀ ਨਾ ਹੋਵੇ।
    Published by:Gurwinder Singh
    First published: