Home /News /national /

ਮੰਤਰੀ ਨੇ ਯੂਕਰੇਨ ਤੋਂ ਆਏ ਭਾਰਤੀ ਬੱਚਿਆਂ ਤੋਂ 'ਮੋਦੀ ਜੀ ਜ਼ਿੰਦਾਬਾਦ' ਦੇ ਲਗਵਾਏ ਨਾਅਰੇ,ਬਹੁਤਿਆਂ ਨੇ ਧਾਰੀ ਚੁੱਪੀ, Video

ਮੰਤਰੀ ਨੇ ਯੂਕਰੇਨ ਤੋਂ ਆਏ ਭਾਰਤੀ ਬੱਚਿਆਂ ਤੋਂ 'ਮੋਦੀ ਜੀ ਜ਼ਿੰਦਾਬਾਦ' ਦੇ ਲਗਵਾਏ ਨਾਅਰੇ,ਬਹੁਤਿਆਂ ਨੇ ਧਾਰੀ ਚੁੱਪੀ, Video

ਰੱਖਿਆ ਰਾਜ ਮੰਤਰੀ ਅਜੈ ਭੱਟ ਯੂਕਰੇਨ ਤੋਂ ਸੁਰੱਖਿਅਤ ਪਰਤੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ। PIC-ANI

ਰੱਖਿਆ ਰਾਜ ਮੰਤਰੀ ਅਜੈ ਭੱਟ ਯੂਕਰੇਨ ਤੋਂ ਸੁਰੱਖਿਅਤ ਪਰਤੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ। PIC-ANI

Russia Ukraine War: ਵੀਰਵਾਰ ਸਵੇਰੇ ਹੋਈ ਇਸ ਗੱਲਬਾਤ ਦੌਰਾਨ ਭੱਟ ਨੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ। ਵੈਸੇ, ਉਨ੍ਹਾਂ ਨੇ ਆਪਣੇ ਭਾਸ਼ਣ ਦੇ ਜ਼ਿਆਦਾਤਰ ਹਿੱਸੇ ਵਿੱਚ ਪੀਐਮ ਮੋਦੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ। ਪੂਰੀ ਵੀਡੀਓ ਦੇਖੋ...

 • Share this:

  ਜੰਗ ਦੌਰਾਨ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਦੁਖਦਾਇਕ ਹਾਲਤਾਂ ਨੂੰ ਬਿਆਨ ਕਰਦੀਆਂ ਵੀਡੀਓ ਲਗਾਤਾਰ ਆ ਰਹੀਆਂ ਹਨ। ਇਸ ਦੌਰਾਨ ਯੂਕਰੇਨ ਤੋਂ ਘਰ ਪਰਤ ਰਹੇ ਭਾਰਤੀ ਵਿਦਿਆਰਥੀਆਂ ਨੂੰ ਸੰਬੋਧਨ ਹੋ ਰਹੇ ਕੇਂਦਰੀ ਮੰਤਰੀ ਅਜੈ ਭੱਟ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ‘ਮੋਦੀ ਜੀ ਜ਼ਿੰਦਾਬਾਦ’ (Modi ji Zindabad) ਦੇ ਨਾਅਰੇ ਲਵਾਏ। ਹਾਲਾਂਕਿ, ਉਸ ਦੀਆਂ ਕੋਸ਼ਿਸ਼ਾਂ ਨੂੰ ਬੈਚ ਦੇ ਜ਼ਿਆਦਾਤਰ ਬੱਚਿਆਂ ਦੁਆਰਾ ਚੁੱਪ ਧਾਰੀ ਰੱਖੀ। ਕੇਂਦਰੀ ਰਾਜ ਮੰਤਰੀ ਅਜੈ ਭੱਟ ਨੇ ਸੰਕਟਗ੍ਰਸਤ ਯੂਕਰੇਨ ਤੋਂ ਘਰ ਪਰਤ ਰਹੇ ਭਾਰਤੀ ਵਿਦਿਆਰਥੀਆਂ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ।

  ਦਰਅਸਲ, ਭਾਰਤੀ ਹਵਾਈ ਸੈਨਾ ਦਾ ਚੌਥਾ ਜਹਾਜ਼ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਦਿੱਲੀ ਨੇੜੇ ਹਿੰਡਨ ਏਅਰਬੇਸ ਪਹੁੰਚਿਆ, ਜਿਸ ਵਿੱਚ ਮੰਤਰੀ ਅਜੈ ਭੱਟ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸਾਰਿਆਂ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਹਰ ਵਿਕਾਸ 'ਤੇ ਨਜ਼ਰ ਰੱਖ ਰਹੇ ਹਨ।

  ਵੀਰਵਾਰ ਸਵੇਰੇ ਹੋਈ ਇਸ ਗੱਲਬਾਤ ਦੌਰਾਨ ਭੱਟ ਨੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ। ਵੈਸੇ, ਉਨ੍ਹਾਂ ਨੇ ਆਪਣੇ ਭਾਸ਼ਣ ਦੇ ਜ਼ਿਆਦਾਤਰ ਹਿੱਸੇ ਵਿੱਚ ਪੀਐਮ ਮੋਦੀ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ। ਪੂਰੀ ਵੀਡੀਓ ਦੇਖੋ:

  ਉਨ੍ਹਾਂ ਅੱਗੇ ਕਿਹਾ, "ਜੇ ਸਾਨੂੰ ਪੀਐਮ ਮੋਦੀ ਦੀ ਅਗਵਾਈ ਨਾ ਮਿਲੀ ਹੁੰਦੀ, ਤਾਂ ਪਤਾ ਨਹੀਂ ਅੱਜ ਕੀ ਹੁੰਦਾ..." ਕਰੀਬ ਪੰਜ ਮਿੰਟ ਦੇ ਆਪਣੇ ਪੂਰੇ ਭਾਸ਼ਣ ਵਿੱਚ ਉਨ੍ਹਾਂ ਸਾਫ਼ ਕਿਹਾ ਕਿ ਮੋਦੀ ਜੀ ਦੇ ਯਤਨਾਂ ਸਦਕਾ ਬੱਚਿਆਂ ਦੀ ਜਾਨ ਬਚ ਗਈ ਹੈ ਅਤੇ ਸਭ ਕੁਝ ਠੀਕ ਹੋ ਜਾਵੇਗਾ। ਇਹ ਕਹਿਣ ਤੋਂ ਬਾਅਦ ਉਨ੍ਹਾਂ ਨੇ ਭਾਰਤ ਮਾਂ ਕੀ ਜੈ ਅਤੇ ਮੋਦੀ ਜੀ ਜ਼ਿੰਦਾਬਾਦ ਦੇ ਨਾਅਰੇ ਲਾਏ।

  Published by:Sukhwinder Singh
  First published:

  Tags: Russia Ukraine crisis, Russia-Ukraine News, Viral video