ਹੀਰੇ, ਸਿੱਕੇ ਅਤੇ ਪੇਂਟਿੰਗ ਵਰਗੀਆਂ ਦੁਰਲੱਭ ਚੀਜ਼ਾਂ ਦੁਨੀਆ ਵਿੱਚ ਬਹੁਤ ਕੀਮਤੀ ਹਨ ਅਤੇ ਬਹੁਤ ਸਾਰੇ ਅਰਬਪਤੀ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਮੂੰਹ ਮੰਗੀ ਕੀਮਤ ਦੇਣ ਲਈ ਤਿਆਰ ਹਨ। ਅਜਿਹੀ ਹੀ ਇਕ ਪੇਂਟਿੰਗ (Expensive Painting) ਦੀ ਚਰਚਾ ਹੈ ਜੋ 3 ਮਿਲੀਅਨ ਡਾਲਰ ਤੋਂ ਵੱਧ ਵਿੱਚ ਵਿਕੀ ਹੈ।
ਇਹ 17ਵੀਂ ਸਦੀ ਦੀ ਇੱਕ ਦੁਰਲੱਭ ਕਲਾਕ੍ਰਿਤੀ ਹੈ, ਜੋ ਇੱਕ ਪੁਰਾਣੇ ਫਾਰਮ ਸ਼ੈੱਡ ਵਿਚ ਮਿਲੀ। ਹਾਲ ਹੀ ਵਿਚ ਸੋਥਬੀ ਦੀ ਨਿਲਾਮੀ 'ਚ ਇਸ ਦੁਰਲੱਭ ਪੇਂਟਿੰਗ ਨੂੰ 24 ਕਰੋੜ ਰੁਪਏ ਤੋਂ ਜ਼ਿਆਦਾ 'ਚ ਖਰੀਦਿਆ ਗਿਆ।
ਦਰਅਸਲ, ਇਸ ਪੇਂਟਿੰਗ ਵਿਚ ਇਕ ਬਜ਼ੁਰਗ ਵਿਅਕਤੀ ਸਟੂਲ ਉਤੇ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਇਹ ਕਲਾਕਾਰੀ ਬੈਲਜੀਅਮ ਦੇ ਚਿੱਤਰਕਾਰ ਐਂਥਨੀ ਵੈਨ ਡਾਇਕ ਦੀ ਹੈ। ਇਹ ਉਸ ਦੀ ਮਸ਼ਹੂਰ ਪੇਂਟਿੰਗ "ਸੇਂਟ ਜੇਰੋਮ" ਲਈ ਸਟੱਡੀ ਨਾਲ ਜੁੜੀ ਹੈ। ਇਹ ਪੇਂਟਿੰਗ ਬਹੁਤ ਅਨਮੋਲ ਹੈ ਕਿਉਂਕਿ ਚਿੱਤਰਕਾਰ ਨੇ ਇਸ ਨੂੰ ਲਾਈਵ ਮਾਡਲ ਨਾਲ ਬਣਾਇਆ ਹੈ।
16ਵੀਂ ਸਦੀ ਦੀਆਂ ਅਨਮੋਲ ਕਲਾਕ੍ਰਿਤੀਆਂ
ਵੈਨ ਡਾਇਕ ਨੇ ਸ਼ਾਇਦ ਇਹ ਪੇਂਟਿੰਗ 1615 ਅਤੇ 1618 ਦੇ ਵਿਚਕਾਰ ਤਿਆਰ ਕੀਤੀ ਸੀ। ਇਹ 20ਵੀਂ ਸਦੀ ਦੇ ਅਖੀਰ ਵਿੱਚ ਨਿਊਯਾਰਕ ਵਿੱਚ ਮੁੜ ਖੋਜੇ ਜਾਣ ਤੱਕ ਇਕ ਖੇਤ ਵਿੱਚ ਅਣਗੌਲੀ ਪਈ ਮਿਲੀ ਸੀ।
ਨਿਲਾਮੀ ਘਰ ਸੋਥਬੀ ਨੇ ਸੀਐਨਐਨ ਨੂੰ ਦੱਸਿਆ ਕਿ ਇਹ ਪੇਂਟਿੰਗ ਐਲਬਰਟ ਬੀ ਰੌਬਰਟਸ ਨਾਮ ਦੇ ਵਿਅਕਤੀ ਦੁਆਰਾ ਲੱਭੀ ਗਈ ਸੀ, ਜੋ ਕਿ ਪੁਰਾਤਨ ਵਸਤੂਆਂ ਨੂੰ ਇਕੱਠਾ ਕਰਨ ਦਾ ਸ਼ੌਕੀਨ ਸੀ। ਰੌਬਰਟਸ ਨੇ ਪੇਂਟਿੰਗ ਨੂੰ $600 ਵਿੱਚ ਖਰੀਦਿਆ, ਇਹ ਨਹੀਂ ਜਾਣਦਾ ਸੀ ਕਿ ਕਲਾਕਾਰ ਕੌਣ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।