Home /News /national /

ਅਮਰਾਵਤੀ 'ਚ ਮਕਾਨ ਢਹਿਣ ਨਾਲ ਮਾਂ-ਧੀ ਦੀ ਮੌਤ, 3 ਲੋਕ ਜ਼ਖ਼ਮੀ, ਗੁਆਂਢੀਆਂ ਨੇ ਬਚਾਈ ਜਾਨ

ਅਮਰਾਵਤੀ 'ਚ ਮਕਾਨ ਢਹਿਣ ਨਾਲ ਮਾਂ-ਧੀ ਦੀ ਮੌਤ, 3 ਲੋਕ ਜ਼ਖ਼ਮੀ, ਗੁਆਂਢੀਆਂ ਨੇ ਬਚਾਈ ਜਾਨ

Maharashtra News: ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ 'ਚ ਮੰਗਲਵਾਰ ਸਵੇਰੇ ਇੱਕ ਘਰ ਡਿੱਗਣ ਕਾਰਨ ਇੱਕ ਔਰਤ ਅਤੇ ਉਸ ਦੀ 7 ਸਾਲਾ ਬੇਟੀ ਦੀ ਮੌਤ (Mother-Daughter Killed) ਹੋ ਗਈ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰ ਜ਼ਖਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

  • Share this:

    ਨਾਗਪੁਰ: Maharashtra News: ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ 'ਚ ਮੰਗਲਵਾਰ ਸਵੇਰੇ ਇੱਕ ਘਰ ਡਿੱਗਣ ਕਾਰਨ ਇੱਕ ਔਰਤ ਅਤੇ ਉਸ ਦੀ 7 ਸਾਲਾ ਬੇਟੀ ਦੀ ਮੌਤ (Mother-Daughter Killed) ਹੋ ਗਈ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰ ਜ਼ਖਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਨਾਗਪੁਰ ਤੋਂ ਕਰੀਬ 150 ਕਿਲੋਮੀਟਰ ਦੂਰ ਜ਼ਿਲ੍ਹੇ ਦੇ ਚੰਦੂਰ ਬਾਜ਼ਾਰ ਤਾਲੁਕਾ ਦੇ ਫੁਬਗਾਓਂ ਪਿੰਡ ਵਿੱਚ ਸਵੇਰੇ 6 ਵਜੇ ਵਾਪਰੀ।

    ਅਮਰਾਵਤੀ 'ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਅਮਰਾਵਤੀ ਦੇ ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਬਿਜਵਾਲ ਨੇ ਪੀਟੀਆਈ ਨੂੰ ਫ਼ੋਨ 'ਤੇ ਦੱਸਿਆ ਕਿ ਘਟਨਾ ਦੇ ਸਮੇਂ ਘਰ ਦੇ ਅੰਦਰ ਪੰਜ ਪਰਿਵਾਰਕ ਮੈਂਬਰ ਸਨ ਅਤੇ ਉਹ ਮਲਬੇ ਹੇਠਾਂ ਦੱਬੇ ਹੋਏ ਸਨ। ਉਸ ਨੇ ਦੱਸਿਆ ਕਿ ਉਸ ਦੇ ਗੁਆਂਢੀ ਅਤੇ ਕੁਝ ਹੋਰ ਲੋਕ ਮਲਬੇ ਵਿੱਚੋਂ ਤਿੰਨ ਜ਼ਖ਼ਮੀ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਵਿੱਚ ਕਾਮਯਾਬ ਰਹੇ।

    ਅਧਿਕਾਰੀ ਨੇ ਦੱਸਿਆ ਕਿ 35 ਸਾਲਾ ਔਰਤ ਅਤੇ ਉਸ ਦੀ ਸੱਤ ਸਾਲਾ ਧੀ ਨੂੰ ਮਲਬੇ ਤੋਂ ਜਲਦੀ ਬਾਹਰ ਨਹੀਂ ਕੱਢਿਆ ਜਾ ਸਕਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਤਿੰਨਾਂ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।

    ਅਧਿਕਾਰੀ ਨੇ ਦੱਸਿਆ ਕਿ ਇਹ ਇੱਕ ਪੁਰਾਣਾ ਘਰ ਸੀ ਅਤੇ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਇਸ ਦੇ ਡਿੱਗਣ ਦੀ ਸੰਭਾਵਨਾ ਸੀ। ਇੱਕ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਢਾਂਚਾ ਢਹਿਣ ਨਾਲ ਮਕਾਨ ਵਿੱਚ ਰਹਿਣ ਵਾਲੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਤਿੰਨ ਹੋਰਾਂ ਨੂੰ ਬਚਾਇਆ ਗਿਆ ਅਤੇ ਘਟਨਾ ਵਿੱਚ ਜ਼ਖ਼ਮੀਆਂ ਦੇ ਇਲਾਜ ਲਈ ਅਮਰਾਵਤੀ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ।

    Published by:Krishan Sharma
    First published:

    Tags: Accident, Collision, Maharashtra