Home /News /national /

ਮੂੰਹ ਦਿਖਾਈ ਦੀ ਰਸਮ 'ਚ ਸੱਸ ਨੇ ਨੂੰਹ ਨੂੰ ਦਿੱਤੀ 11 ਲੱਖ ਦੀ ਕਾਰ, ਦਾਜ ਲੈਣ ਤੋਂ ਕੀਤਾ ਸਾਫ ਇਨਕਾਰ

ਮੂੰਹ ਦਿਖਾਈ ਦੀ ਰਸਮ 'ਚ ਸੱਸ ਨੇ ਨੂੰਹ ਨੂੰ ਦਿੱਤੀ 11 ਲੱਖ ਦੀ ਕਾਰ, ਦਾਜ ਲੈਣ ਤੋਂ ਕੀਤਾ ਸਾਫ ਇਨਕਾਰ

ਮੂੰਹ ਦਿਖਾਈ ਦੀ ਰਸਮ 'ਚ ਸੱਸ ਨੇ ਨੂੰਹ ਨੂੰ ਦਿੱਤੀ 11 ਲੱਖ ਦੀ ਕਾਰ, ਦਾਜ ਲੈਣ ਤੋਂ ਕੀਤਾ ਸਾਫ ਇਨਕਾਰ

ਮੂੰਹ ਦਿਖਾਈ ਦੀ ਰਸਮ 'ਚ ਸੱਸ ਨੇ ਨੂੰਹ ਨੂੰ ਦਿੱਤੀ 11 ਲੱਖ ਦੀ ਕਾਰ, ਦਾਜ ਲੈਣ ਤੋਂ ਕੀਤਾ ਸਾਫ ਇਨਕਾਰ

ਰਾਜਸਥਾਨ, ਸ਼ੇਖਾਵਤੀ ਦੇ ਝੁੰਝੁਨੂ ਜ਼ਿਲੇ ਦੇ ਬੁਹਾਨਾ ਨਾਲ ਸਬੰਧਤ ਹੈ। ਇੱਥੇ ਸੱਤ ਫੇਰੇ ਲੈ ਕੇ ਪਿੰਡ ਖੰਡਵਾ ਪੁੱਜੀ ਨੂੰਹ ਨੂੰ ਉਸ ਦੀ ਸੱਸ ਨੇ ਮੂੰਹ ਦਿਖਾਈ ਦੀ ਰਸਮ ਵਿੱਚ 11 ਲੱਖ ਰੁਪਏ ਦੀ ਕਾਰ ਤੋਹਫੇ ਵਿੱਚ ਦਿੱਤੀ ਹੈ

  • Share this:

ਦਾਜ ਵਰਗੀ ਕੂ-ਪ੍ਰਥਾ ਸਾਡੇ ਦੇਸ਼ ਵਿੱਚ ਇੱਕ ਆਮ ਗੱਲ ਹੈ। ਸਮੇਂ ਸਮੇਂ ਉੱਤੇ ਇਸ ਪ੍ਰਥਾ ਨੂੰ ਖ਼ਤਮ ਕਰਨ ਲਈ ਕੰਮ ਹੁੰਦੇ ਰਹੇ ਹਨ। ਫਿਰ ਵੀ ਇਸ ਨੂੰ ਉਦੋਂ ਹੀ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਜਦੋਂ ਲੋਕ ਆਪਣੀ ਸੋਚ ਬਦਲਣਗੇ। ਇਸ ਪ੍ਰਥਾ ਖਿਲਾਫ ਇੱਕ ਤਾਜ਼ਾ ਉਦਾਹਰਣ ਰਾਜਸਥਾਨ ਤੋਂ ਦੇਖਣ ਨੂੰ ਮਿਲੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ ਦਾਜ ਲੈਣ ਵਾਲਿਆਂ ਦੇ ਮੂੰਹ 'ਤੇ ਚਪੇੜ ਹੈ ਸਗੋਂ ਨੂੰਹ ਨੂੰ ਧੀ ਵਰਗਾ ਦਰਜਾ ਦੇਣ ਦੀ ਵੀ ਇਕ ਵੱਡੀ ਮਿਸਾਲ ਹੈ।

ਖਬਰ ਰਾਜਸਥਾਨ, ਸ਼ੇਖਾਵਤੀ ਦੇ ਝੁੰਝੁਨੂ ਜ਼ਿਲੇ ਦੇ ਬੁਹਾਨਾ ਨਾਲ ਸਬੰਧਤ ਹੈ। ਇੱਥੇ ਸੱਤ ਫੇਰੇ ਲੈ ਕੇ ਪਿੰਡ ਖੰਡਵਾ ਪੁੱਜੀ ਨੂੰਹ ਨੂੰ ਉਸ ਦੀ ਸੱਸ ਨੇ ਮੂੰਹ ਦਿਖਾਈ ਦੀ ਰਸਮ ਵਿੱਚ 11 ਲੱਖ ਰੁਪਏ ਦੀ ਕਾਰ ਤੋਹਫੇ ਵਿੱਚ ਦਿੱਤੀ ਹੈ। ਜਦਕਿ ਸਹੁਰਾ ਪਰਿਵਾਰ ਨੇ ਦਾਜ ਵਿਚ ਕੁਝ ਵੀ ਨਹੀਂ ਲਿਆ। ਸਿਰਫ਼ ਇੱਕ ਰੁਪਏ ਅਤੇ ਨਾਰੀਅਲ ਦੇ ਨਾਲ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ ਹਨ।

ਖੰਡਵਾ ਪਿੰਡ ਦੇ ਰਾਮਕਿਸ਼ਨ ਦਾ ਇਹ ਪਰਿਵਾਰ ਸਮਾਜ ਵਿੱਚ ਇੱਕ ਮਿਸਾਲ ਬਣ ਗਿਆ ਹੈ। ਰਾਮਕਿਸ਼ਨ ਸੀਆਰਪੀਐਫ ਵਿੱਚ ਐਸਆਈ ਹੈ। ਰਾਮਕਿਸ਼ਨ ਦੇ ਇਕਲੌਤੇ ਪੁੱਤਰ ਰਾਮਵੀਰ ਦਾ ਵਿਆਹ ਅਲਵਰ ਦੇ ਗੋਹਾਨਾ ਪਿੰਡ ਦੀ ਇੰਸ਼ਾ ਨਾਲ ਹੋਇਆ ਹੈ। ਇੰਸ਼ਾ ਬੀਏ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਹੈ। ਰਾਮਵੀਰ ਵੀ ਐਮਐਸਸੀ ਕਰ ਰਿਹਾ ਹੈ। ਵਿਆਹ ਸਮੇਂ ਇੰਸ਼ਾ ਦੇ ਮਾਪਿਆਂ ਨੇ ਬੜੀ ਧੂਮਧਾਮ ਨਾਲ ਆਪਣੀ ਧੀ ਨੂੰ ਵਿਦਾ ਕੀਤਾ ਸੀ। ਉਸ ਨੇ ਰਾਮਕਿਸ਼ਨ ਦੇ ਪਰਿਵਾਰ ਨੂੰ ਦਾਜ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ। ਪਰ ਰਾਮਕਿਸ਼ਨ ਨੇ ਸਾਫ਼ ਇਨਕਾਰ ਕਰ ਦਿੱਤਾ। ਉਸ ਨੇ ਇੰਸ਼ਾ ਦੇ ਪਿਤਾ ਨੂੰ ਕਿਹਾ ਕਿ ਤੁਸੀਂ ਆਪਣੀ ਕੀਮਤੀ ਅਮਾਨਤ, ਆਪਣੀ ਧੀ ਸਾਨੂੰ ਦੇ ਰਹੇ ਹੋ। ਇਸ ਤੋਂ ਇਲਾਵਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ।

ਘਰ ਵਿੱਚ ਨੂੰਹ ਨਹੀਂ ਸਗੋਂ ਧੀ ਨੂੰ ਲਿਆਂਦਾ ਗਿਆ ਹੈ : ਇਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਇੰਸ਼ਾ ਰਾਮਕਿਸ਼ਨ ਦੇ ਪਰਿਵਾਰ ਦੀ ਨੂੰਹ ਬਣ ਕੇ ਸੱਤ ਫੇਰੇ ਲੈ ਕੇ ਪਿੰਡ ਖੰਡਵਾ ਪਹੁੰਚੀ। ਉੱਥੇ ਨੂੰਹ ਦੀ ਮੂੰਹ ਦਿਖਾਈ ਦੀ ਰਸਮ ਕੀਤੀ ਗਈ। ਇਸ ਦੌਰਾਨ ਸਹੁਰਾ ਰਾਮਕਿਸ਼ਨ ਅਤੇ ਸੱਸ ਕ੍ਰਿਸ਼ਨਾ ਦੇਵੀ ਨੇ ਆਪਣੀ ਨੂੰਹ ਨੂੰ 11 ਲੱਖ ਰੁਪਏ ਦੀ ਕਾਰ ਦੀਆਂ ਚਾਬੀਆਂ ਸੌਂਪ ਦਿੱਤੀਆਂ। ਇਹ ਦੇਖ ਕੇ ਇੰਸ਼ਾ ਵੀ ਖੁਸ਼ ਹੋ ਗਈ। ਦੋਵਾਂ ਸੱਸਾਂ ਨੇ ਕਿਹਾ ਕਿ ਉਹ ਘਰ ਵਿਚ ਨੂੰਹ ਨਹੀਂ ਸਗੋਂ ਧੀ ਲੈ ਕੇ ਆਏ ਹਨ। ਰਾਮਕਿਸ਼ਨ ਦੇ ਪਰਿਵਾਰ 'ਚ ਆਉਣ ਤੋਂ ਬਾਅਦ ਇੰਸ਼ਾ ਨੇ ਵੀ ਖੁਦ ਨੂੰ ਖੁਸ਼ਕਿਸਮਤ ਦੱਸਿਆ ਹੈ। ਇਸ ਮੌਕੇ ਸੂਰਜਗੜ੍ਹ ਦੇ ਵਿਧਾਇਕ ਸੁਭਾਸ਼ ਪੂਨੀਆ ਵੀ ਲਾੜਾ-ਲਾੜੀ ਨੂੰ ਵਧਾਈ ਦੇਣ ਪੁੱਜੇ। ਉਨ੍ਹਾਂ ਰਾਮਕਿਸ਼ਨ ਦੇ ਇਸ ਕਦਮ ਨੂੰ ਸਮਾਜ ਨੂੰ ਸੁਨੇਹਾ ਤੇ ਚੰਗੀ ਸੇਧ ਦੇਣ ਵਾਲਾ ਪਲ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਸੰਦੇਸ਼ ਹੀ ਸਮਾਜ ਨੂੰ ਦਾਜ ਵਰਗੀਆਂ ਬੁਰਾਈਆਂ ਤੋਂ ਮੁਕਤ ਕਰਾਉਣਗੇ। ਪੂਨੀਆ ਅਨੁਸਾਰ ਜਦੋਂ ਅਸੀਂ ਨੂੰਹਾਂ ਨੂੰ ਧੀਆਂ ਸਮਝਣਾ ਸ਼ੁਰੂ ਕਰ ਦੇਵਾਂਗੇ ਤਾਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਆਵੇਗਾ।

ਜ਼ਿਕਰਯੋਗ ਹੈ ਕਿ ਰਾਜਸਥਾਨ ਦਾ ਝੁੰਝੁਨੂ ਜ਼ਿਲ੍ਹਾ ਧੀਆਂ ਦੀ ਸਿੱਖਿਆ ਦੇ ਮਾਮਲੇ 'ਚ ਵੀ ਸੂਬੇ 'ਚ ਸਭ ਤੋਂ ਉੱਪਰ ਹੈ। ਝੁੰਝਨੂ ਦੀਆਂ ਧੀਆਂ ਨਾ ਸਿਰਫ਼ ਪੜ੍ਹਾਈ ਵਿੱਚ ਸਗੋਂ ਫ਼ੌਜ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇੱਥੋਂ ਦੀਆਂ ਕਈ ਧੀਆਂ ਫੌਜ ਵਿੱਚ ਉੱਚ ਅਹੁਦਿਆਂ 'ਤੇ ਨੌਕਰੀ ਕਰ ਰਹੀਆਂ ਹਨ। ਝੁਨਝੁਨੂੰ ਰਾਜਸਥਾਨ ਵਿੱਚ ਸਭ ਤੋਂ ਵੱਧ ਫੌਜ ਦੇਣ ਵਾਲੇ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ।

Published by:Ashish Sharma
First published:

Tags: Dowry, India, Rajasthan