Home /News /national /

ਸਾਈਕਲ 'ਤੇ 4000 KM ਦਾ ਸਫ਼ਰ ਤੈਅ ਕਰਕੇ 14 ਦਿਨਾਂ 'ਚ ਗੁਜਰਾਤ ਤੋਂ ਅਰੁਣਾਚਲ ਪਹੁੰਚੀ 45 ਸਾਲਾ ਮਹਿਲਾ

ਸਾਈਕਲ 'ਤੇ 4000 KM ਦਾ ਸਫ਼ਰ ਤੈਅ ਕਰਕੇ 14 ਦਿਨਾਂ 'ਚ ਗੁਜਰਾਤ ਤੋਂ ਅਰੁਣਾਚਲ ਪਹੁੰਚੀ 45 ਸਾਲਾ ਮਹਿਲਾ

ਸਾਈਕਲ 'ਤੇ 4000 KM ਦਾ ਸਫ਼ਰ ਤੈਅ ਕਰਕੇ 14 ਦਿਨਾਂ 'ਚ ਗੁਜਰਾਤ ਤੋਂ ਅਰੁਣਾਚਲ ਪਹੁੰਚੀ 45 ਸਾਲਾ ਮਹਿਲਾ (News 18 Hindi Graphics)

ਸਾਈਕਲ 'ਤੇ 4000 KM ਦਾ ਸਫ਼ਰ ਤੈਅ ਕਰਕੇ 14 ਦਿਨਾਂ 'ਚ ਗੁਜਰਾਤ ਤੋਂ ਅਰੁਣਾਚਲ ਪਹੁੰਚੀ 45 ਸਾਲਾ ਮਹਿਲਾ (News 18 Hindi Graphics)

ਉਹ ਕਰੀਬ 14 ਦਿਨਾਂ ਵਿਚ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਪਹੁੰਚੀ। ਪ੍ਰੀਤੀ ਨੇ ਉਮਰ ਦੀ ਰੁਕਾਵਟ ਦੀ ਪਰਵਾਹ ਨਾ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ। ਲੋਕਾਂ ਨੂੰ ਅੰਗਦਾਨ ਪ੍ਰਤੀ ਜਾਗਰੂਕ ਕਰਨ ਲਈ ਪ੍ਰੀਤੀ ਨੇ ਨਾ ਸਿਰਫ਼ ਇਸ ਮੁਹਿੰਮ ਨੂੰ ਸਵੀਕਾਰ ਕੀਤਾ, ਸਗੋਂ ਰਿਕਾਰਡ ਸਮੇਂ ਵਿੱਚ ਇਸ ਨੂੰ ਪੂਰਾ ਵੀ ਕੀਤਾ।

ਹੋਰ ਪੜ੍ਹੋ ...
  • Share this:

ਜੇਕਰ ਮਨ ਕੁਝ ਕਰਨ ਲਈ ਦ੍ਰਿੜ ਹੋਵੇ, ਫਿਰ ਨਾ ਤਾਂ ਉਮਰ ਅਤੇ ਨਾ ਹੀ ਹਾਲਾਤ ਰੁਕਾਵਟ ਬਣਦੇ ਹਨ। ਅਜਿਹੀ ਹੀ ਕਹਾਣੀ ਹੈ ਦੋ ਬੱਚਿਆਂ ਦੀ ਮਾਂ 45 ਸਾਲਾ ਪ੍ਰੀਤੀ ਮਾਸਕੇ ਦੀ। ਉਸ ਨੇ ਇਕੱਲੇ ਸਾਈਕਲ ਚਲਾ ਕੇ ਕਰੀਬ 4000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਵਾਂ ਰਿਕਾਰਡ ਬਣਾਇਆ ਹੈ।

ਉਹ ਕਰੀਬ 14 ਦਿਨਾਂ ਵਿਚ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਪਹੁੰਚੀ। ਪ੍ਰੀਤੀ ਨੇ ਉਮਰ ਦੀ ਰੁਕਾਵਟ ਦੀ ਪਰਵਾਹ ਨਾ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ। ਲੋਕਾਂ ਨੂੰ ਅੰਗਦਾਨ ਪ੍ਰਤੀ ਜਾਗਰੂਕ ਕਰਨ ਲਈ ਪ੍ਰੀਤੀ ਨੇ ਨਾ ਸਿਰਫ਼ ਇਸ ਮੁਹਿੰਮ ਨੂੰ ਸਵੀਕਾਰ ਕੀਤਾ, ਸਗੋਂ ਰਿਕਾਰਡ ਸਮੇਂ ਵਿੱਚ ਇਸ ਨੂੰ ਪੂਰਾ ਵੀ ਕੀਤਾ।

ਪੁਣੇ ਦੀ ਪ੍ਰੀਤੀ ਮਸਕੇ ਨੇ ਆਪਣੀ ਸਾਈਕਲ ਯਾਤਰਾ 1 ਨਵੰਬਰ ਨੂੰ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਪੱਛਮੀ ਸਰਹੱਦ 'ਤੇ ਸਥਿਤ ਕੋਟੇਸ਼ਵਰ ਮੰਦਰ ਤੋਂ ਸ਼ੁਰੂ ਕੀਤੀ ਸੀ। ਪ੍ਰੀਤੀ ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਆਸਾਮ ਤੋਂ ਹੁੰਦੇ ਹੋਏ ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਪਹੁੰਚੀ।

ਮੁਹਿੰਮ ਦੇ ਆਗੂ ਘਨਸ਼ਿਆਮ ਰਘੂਵੰਸ਼ੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰੀਤੀ ਨੇ ਸਾਈਕਲ ਰਾਹੀਂ 3995 ਕਿਲੋਮੀਟਰ ਦਾ ਸਫ਼ਰ ਇਕੱਲੇ 13 ਦਿਨ 19 ਘੰਟੇ 12 ਮਿੰਟ ਵਿੱਚ ਪੂਰਾ ਕੀਤਾ।

ਉਹ 14 ਨਵੰਬਰ ਦੀ ਅੱਧੀ ਰਾਤ ਨੂੰ ਚੀਨ ਦੀ ਸਰਹੱਦ ਨੇੜੇ ਕਿਬਿਥੂ ਪਹੁੰਚੀ। ਉਹ ਸਿਰਫ਼ 14 ਦਿਨਾਂ ਵਿੱਚ ਸਾਈਕਲ ਰਾਹੀਂ ਪੱਛਮ ਤੋਂ ਪੂਰਬੀ ਭਾਰਤ ਤੱਕ ਇਕੱਲੀ ਯਾਤਰਾ ਕਰਨ ਵਾਲੀ ਪਹਿਲੀ ਔਰਤ ਬਣ ਗਈ ਹੈ। ਪ੍ਰੀਤੀ ਨੇ ਬੀਮਾਰੀ ਅਤੇ ਡਿਪਰੈਸ਼ਨ ਨਾਲ ਲੜਨ ਲਈ 5 ਸਾਲ ਪਹਿਲਾਂ ਸਾਈਕਲ ਚਲਾਉਣਾ ਸ਼ੁਰੂ ਕੀਤਾ ਸੀ।

Published by:Gurwinder Singh
First published:

Tags: Ajab Gajab, Ajab Gajab News, Bicycle, OMG